ਗਲੀ 'ਚ ਬੈਠੀ ਔਰਤ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ, ਬੁਰੀ ਤਰ੍ਹਾਂ ਕੀਤਾ ਜ਼ਖਮੀ

News18 Punjabi | News18 Punjab
Updated: July 1, 2020, 4:16 PM IST
share image
ਗਲੀ 'ਚ ਬੈਠੀ ਔਰਤ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ, ਬੁਰੀ ਤਰ੍ਹਾਂ ਕੀਤਾ ਜ਼ਖਮੀ
ਗਲੀ 'ਚ ਬੈਠੀ ਔਰਤ 'ਤੇ ਤੇਜਧਾਰ ਹਥਿਆਰਾਂ ਨਾਲ ਹਮਲਾ, ਬੁਰੀ ਤਰ੍ਹਾਂ ਕੀਤਾ ਜ਼ਖਮੀ

ਜ਼ਖਮੀ ਹੋਈ ਮਹਿਲਾ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ CCTV ਕੈਮਰਿਆ ਨੂੰ ਦੇਖਾ ਜਾ ਰਿਹਾ ਹੈ। ਪੁਲਿਸ ਜਾਂਚ ਕਰ ਰਹੀ ਹੈ।

  • Share this:
  • Facebook share img
  • Twitter share img
  • Linkedin share img
ਜਲੰਧਰ ਨਿਊ ਗੌਤਮ ਨਗਰ ਵਿਚ ਬੀਤੀ ਰਾਤ ਗਲੀ ਵਿਚ ਬੈਠੀ ਇਕ ਮਹਿਲਾ ਨੂੰ ਸਕੂਟਰ ਸਵਾਰ ਦੋ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾ ਨਾਲ ਜ਼ਖਮੀ ਕਰ ਦਿੱਤੀ ਹੈ। ਪਰਬਿੰਦਰ ਕੌਰ ਨੇ ਕਿਹਾ ਹੈ ਕਿ ਸਾਡੇ ਦੇ ਘਰ ਦੇ ਨਾਲ ਹੀ ਮਨਿਆਰੀ ਦੀ ਦੁਕਾਨ ਹੈ ਅਤੇ ਕੱਲ ਦੁਕਾਨ ਬੰਦ ਕਰਨ ਦੇ ਬਾਅਦ ਉਹ ਗਲੀ ਵਿਚ ਬੈਠੀ ਸੀ ਤੇ ਦੋ ਬਾਈਕ ਸਵਾਰ ਆਏ ਉਹਨਾਂ ਨੇ ਪਹਿਲਾ ਗਾਲਾਂ ਕੱਢੀਆ ਜਦੋ ਉਹਨਾਂ ਤੋ ਪੁੱਛਿਆ ਗਿਆ ਤਾਂ ਉਹਨਾਂ ਨੇ ਕੁੱਟਮਾਰ ਕੀਤੀ । ਪਤਾ ਲੱਗਣ 'ਤੇ ਮਹਿਲਾ ਦਾ ਪਤੀ ਆ ਗਿਆ ਅਤੇ ਪਤਨੀ ਨੂੰ ਛੁਡਵਾਉਣ ਲੱਗਿਆ ਉਸ ਸਮੇ ਨੌਜਵਾਨਾਂ ਨੇ ਤੇਜਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ।



ਜਦੋਂ ਮੁਹੱਲਾ ਨਿਵਾਸੀ ਆਏ ਉਦੋ ਤੱਕ ਹਮਲਾਵਰ ਫਰਾਰ ਹੋ ਗਏ ਸਨ। ਜ਼ਖਮੀ ਹੋਈ ਮਹਿਲਾ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ CCTV ਕੈਮਰਿਆ ਨੂੰ ਦੇਖਾ ਜਾ ਰਿਹਾ ਹੈ। ਪੁਲਿਸ ਜਾਂਚ ਕਰ ਰਹੀ ਹੈ।
First published: July 1, 2020, 2:56 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading