ਤਿੰਨ ਤਲਾਕ ਤੋਂ ਬਾਅਦ ਔਰਤ ਨੇ ਹਿੰਦੂ ਧਰਮ ਅਪਣਾ ਕੇ ਰਚਾਇਆ ਵਿਆਹ, ਪਤੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

News18 Punjab
Updated: May 17, 2019, 1:10 PM IST
ਤਿੰਨ ਤਲਾਕ ਤੋਂ ਬਾਅਦ ਔਰਤ ਨੇ ਹਿੰਦੂ ਧਰਮ ਅਪਣਾ ਕੇ ਰਚਾਇਆ ਵਿਆਹ, ਪਤੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
News18 Punjab
Updated: May 17, 2019, 1:10 PM IST
ਪਤੀ ਵੱਲੋਂ ਤਿੰਨ ਤਲਾਕ ਦਿੱਤੇ ਜਾਣ ਤੋਂ ਦੁਖੀ ਔਰਤ ਨੇ ਧਰਮ ਬਦਲ ਕੇ ਹਿੰਦੂ ਰੀਤ ਰਿਵਾਜ ਨਾਲ ਵਿਆਹ ਕਰ ਲਿਆ। ਇਹ ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਪਤੀ ਨੂੰ ਹੁਣ ਜਾਨ ਤੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ। ਪਤੀ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਿਕ ਮਾਮਲਾ ਪੀਲੀਭੀਤ ਦੇ ਦੇਸ਼ ਨਗਰ ਮੁਹੱਲੇ ਦਾ ਹੈ। ਮੁਹੰਮਦ ਇਸਲਾਮ ਦੀ ਬੇਟੀ ਰੇਸ਼ਮਾ ਦਾ ਵਿਆਹ ਤਿੰਨ ਸਾਲ ਪਹਿਲਾਂ ਕਾਂਸ਼ੀ ਰਾਮ ਕਾਲੋਨੀ ਦੇ ਮੁਹੰਮਦ ਰਈਸ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੁਹੰਮਦ ਰੀਸ ਨੇ ਰੇਸ਼ਮਾ ਨੂੰ ਤੁੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਰਨਾ ਕੁੱਟਣਾ ਵੀ ਸ਼ੁਰੂ ਕਰ ਦਿੱਤਾ। 5 ਅਪ੍ਰੈਲ 2019 ਨੂੰ ਰੇਸ਼ਮਾ ਨੂੰ ਉਸ ਨੇ ਤਿੰਨ ਤਲਾਕ਼ ਦੇ ਦਿੱਤਾ।

ਰੇਸ਼ਮਾ ਦੀ ਮੁਲਾਕਾਤ ਦੀਪਕ ਰਾਠੌਰ ਨਾਲ ਹੋਈ ਤੇ ਦੋਹਾਂ ਚ ਪਿਆਰ ਹੋ ਗਿਆ। ਰੇਸ਼ਮਾ ਨੇ ਹਿੰਦੂ ਧਰਮ ਅਪਣਾ ਕੇ ਬਰੇਲੀ ਦੇ ਬਮਨਪੁਰੀ ਇਲਾਕੇ ਦੇ ਮੰਦਿਰ ਚ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਹੀ ਦੀਪੂ ਨੂੰ ਧਮਕੀਆਂ ਮਿਲਣ ਲੱਗੀਆਂ।
First published: May 17, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...