Home /News /national /

ਹਸਪਤਾਲ ਦੇ ਬਾਹਰ ਕੱਪੜੇ ਦਾ ਘੇਰਾ ਪਾ ਕੇ ਕਰਵਾਈ ਔਰਤ ਦੀ ਡਿਲੀਵਰੀ, Video ਵਾਇਰਲ, DCW ਨੇ ਭੇਜਿਆ ਨੋਟਿਸ

ਹਸਪਤਾਲ ਦੇ ਬਾਹਰ ਕੱਪੜੇ ਦਾ ਘੇਰਾ ਪਾ ਕੇ ਕਰਵਾਈ ਔਰਤ ਦੀ ਡਿਲੀਵਰੀ, Video ਵਾਇਰਲ, DCW ਨੇ ਭੇਜਿਆ ਨੋਟਿਸ

ਹਸਪਤਾਲ ਦੇ ਬਾਹਰ ਕੱਪੜੇ ਦਾ ਘੇਰਾ ਪਾ ਕੇ ਕਰਵਾਈ ਔਰਤ ਦੀ ਡਿਲੀਵਰੀ, Video ਵਾਇਰਲ, DCW ਨੇ ਭੇਜਿਆ ਨੋਟਿਸ

ਹਸਪਤਾਲ ਦੇ ਬਾਹਰ ਕੱਪੜੇ ਦਾ ਘੇਰਾ ਪਾ ਕੇ ਕਰਵਾਈ ਔਰਤ ਦੀ ਡਿਲੀਵਰੀ, Video ਵਾਇਰਲ, DCW ਨੇ ਭੇਜਿਆ ਨੋਟਿਸ

Safdarganj hospital delhi women commission notice: ਸਫਦਰਜੰਗ ਹਸਪਤਾਲ ਦੇ ਬਾਹਰ ਇਕ ਔਰਤ ਦੀ ਡਿਲੀਵਰੀ ਦੀ ਵੀਡੀਓ ਦਾ ਸਖਤ ਨੋਟਿਸ ਲੈਂਦਿਆਂ ਦਿੱਲੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ 'ਚ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਹੈ। ਮਹਿਲਾ ਨੂੰ ਕਥਿਤ ਤੌਰ 'ਤੇ ਦਾਖ਼ਲ ਨਾ ਕਰਨ 'ਤੇ ਹਸਪਤਾਲ ਤੋਂ ਜਵਾਬ ਮੰਗਿਆ ਗਿਆ ਹੈ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ- ਸਫਦਰਜੰਗ ਹਸਪਤਾਲ ਦੇ ਬਾਹਰ ਇਕ ਔਰਤ ਦੀ ਡਿਲੀਵਰੀ ਦੀ ਵੀਡੀਓ ਦਾ ਸਖਤ ਨੋਟਿਸ ਲੈਂਦਿਆਂ ਦਿੱਲੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ 'ਚ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਹੈ। ਮਹਿਲਾ ਨੂੰ ਕਥਿਤ ਤੌਰ 'ਤੇ ਦਾਖ਼ਲ ਨਾ ਕਰਨ 'ਤੇ ਹਸਪਤਾਲ ਤੋਂ ਜਵਾਬ ਮੰਗਿਆ ਗਿਆ ਹੈ। ਕਮਿਸ਼ਨ ਨੂੰ ਸਫਦਰਜੰਗ ਹਸਪਤਾਲ ਦੇ ਅਹਾਤੇ 'ਚ ਔਰਤ ਦੀ ਤਕਲੀਫ ਨੂੰ ਦਰਸਾਉਂਦਾ ਵੀਡੀਓ ਮਿਲਿਆ ਸੀ, ਜਿਸ ਤੋਂ ਬਾਅਦ ਨੋਟਿਸ ਜਾਰੀ ਕਰਕੇ ਹਸਪਤਾਲ ਪ੍ਰਬੰਧਨ ਤੋਂ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਜਵਾਬ ਮੰਗਿਆ ਗਿਆ ਸੀ।

    ਜਾਣਕਾਰੀ ਮੁਤਾਬਕ ਵੀਡੀਓ 'ਚ ਗਰਭਵਤੀ ਔਰਤ ਨੂੰ ਕੁਝ ਔਰਤਾਂ ਨਾਲ ਘਿਰਿਆ ਦੇਖਿਆ ਜਾ ਸਕਦਾ ਹੈ ਜੋ ਉਸ ਦੀ ਡਿਲੀਵਰੀ 'ਚ ਮਦਦ ਕਰ ਰਹੀਆਂ ਹਨ। ਵੀਡੀਓ 'ਚ ਇਕ ਔਰਤ ਹਸਪਤਾਲ 'ਤੇ ਦਾਖਲ ਨਾ ਹੋਣ ਦਾ ਦੋਸ਼ ਲਾਉਂਦੀ ਸੁਣੀ ਜਾ ਸਕਦੀ ਹੈ। ਗਰਭਵਤੀ ਔਰਤ ਪੂਰੀ ਰਾਤ ਹਸਪਤਾਲ ਦੇ ਬਾਹਰ ਬੈਠੀ ਰਹੀ ਪਰ ਨਾ ਤਾਂ ਹਸਪਤਾਲ ਨੇ ਦਾਖਲਾ ਦਿੱਤਾ ਅਤੇ ਨਾ ਹੀ ਡਾਕਟਰਾਂ ਨੇ ਉਸ ਦੀ ਮਦਦ ਕੀਤੀ। ਕਮਿਸ਼ਨ ਨੇ ਸਫਦਰਜੰਗ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਹਸਪਤਾਲ ਨੂੰ ਘਟਨਾ ਦੀ ਵਿਸਤ੍ਰਿਤ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਹੈ। ਕਮਿਸ਼ਨ ਨੇ ਹਸਪਤਾਲ ਨੂੰ ਔਰਤ ਦੀ ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਦਾਖ਼ਲ ਕਰਨ ਤੋਂ ਇਨਕਾਰ ਕਰਨ ਦਾ ਕਾਰਨ ਦੱਸਣ ਲਈ ਵੀ ਕਿਹਾ ਹੈ। ਜਿਸ ਕਾਰਨ ਉਸ ਨੂੰ ਹਸਪਤਾਲ ਦੀ ਇਮਾਰਤ ਦੇ ਬਾਹਰ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ।



    ਕਮਿਸ਼ਨ ਨੇ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਮੁਲਾਜ਼ਮਾਂ ਅਤੇ ਉਨ੍ਹਾਂ ਖ਼ਿਲਾਫ਼ ਹਸਪਤਾਲ ਵੱਲੋਂ ਕੀਤੀ ਗਈ ਕਾਰਵਾਈ ਦੇ ਵੇਰਵੇ ਵੀ ਮੰਗੇ ਹਨ। ਇਸ ਤੋਂ ਇਲਾਵਾ ਕਮਿਸ਼ਨ ਨੇ ਹਸਪਤਾਲ ਨੂੰ ਇਹ ਵੀ ਦੱਸਣ ਲਈ ਕਿਹਾ ਹੈ ਕਿ ਕੀ ਹਸਪਤਾਲ ਦੇ ਕਿਸੇ ਸਟਾਫ਼ ਜਾਂ ਡਾਕਟਰ ਨੇ ਹਸਪਤਾਲ ਦੀ ਇਮਾਰਤ ਦੇ ਬਾਹਰ ਔਰਤ ਦੀ ਡਿਲੀਵਰੀ ਵਿੱਚ ਮਦਦ ਕੀਤੀ ਸੀ ਜਾਂ ਨਹੀਂ। ਇਸ ਦੇ ਨਾਲ ਹੀ ਕਮਿਸ਼ਨ ਨੇ ਐਮਰਜੈਂਸੀ ਮਾਮਲਿਆਂ ਵਿੱਚ ਹਸਪਤਾਲ ਵੱਲੋਂ ਅਪਣਾਏ ਜਾਣ ਵਾਲੇ ਪ੍ਰੋਟੋਕੋਲ ਬਾਰੇ ਵੀ ਜਾਣਕਾਰੀ ਮੰਗੀ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਸਪਤਾਲ ਨੂੰ 25 ਜੁਲਾਈ 2022 ਤੱਕ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ।



    ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ''ਜਦੋਂ ਨਾਮਵਰ ਸਰਕਾਰੀ ਹਸਪਤਾਲ ਵੀ ਗੰਭੀਰ ਮਰੀਜ਼ਾਂ ਨੂੰ ਦਾਖਲ ਕਰਨ ਅਤੇ ਇਲਾਜ ਕਰਨ ਤੋਂ ਇਨਕਾਰ ਕਰਦੇ ਹਨ, ਤਾਂ ਜਨਤਕ ਸਿਹਤ ਪ੍ਰਣਾਲੀ 'ਤੇ ਲੋਕਾਂ ਦਾ ਭਰੋਸਾ ਘੱਟ ਜਾਂਦਾ ਹੈ। ਮੈਂ ਸਫਦਰਜੰਗ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਹਸਪਤਾਲ ਨੂੰ ਇਸ ਮਾਮਲੇ ਵਿੱਚ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਕਿਹਾ ਹੈ। ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਸਥਿਤੀ ਨੂੰ ਸੁਧਾਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।
    Published by:Ashish Sharma
    First published:

    Tags: Delhi, Delivery, Viral video, Women

    ਅਗਲੀ ਖਬਰ