Home /News /national /

ਹਰਿਆਣਾ ਅਤੇ ਚੰਡੀਗੜ੍ਹ 'ਚ ਬੱਚੇ ਅਤੇ ਔਰਤਾਂ ਖ਼ੂਨ ਦੀ ਕਮੀ ਦਾ ਸ਼ਿਕਾਰ- ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ

ਹਰਿਆਣਾ ਅਤੇ ਚੰਡੀਗੜ੍ਹ 'ਚ ਬੱਚੇ ਅਤੇ ਔਰਤਾਂ ਖ਼ੂਨ ਦੀ ਕਮੀ ਦਾ ਸ਼ਿਕਾਰ- ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ

ਹਰਿਆਣਾ  ਅਤੇ ਚੰਡੀਗੜ੍ਹ 'ਚ ਬੱਚੇ ਅਤੇ ਔਰਤਾਂ ਖ਼ੂਨ ਦੀ ਕਮੀ ਦਾ ਸ਼ਿਕਾਰ, ਜਾਣੋ ਕਾਰਨ

ਹਰਿਆਣਾ ਅਤੇ ਚੰਡੀਗੜ੍ਹ 'ਚ ਬੱਚੇ ਅਤੇ ਔਰਤਾਂ ਖ਼ੂਨ ਦੀ ਕਮੀ ਦਾ ਸ਼ਿਕਾਰ, ਜਾਣੋ ਕਾਰਨ

ਸਰਕਾਰਾਂ ਪੋਸ਼ਕ ਭੋਜਨ ਵੱਲ ਸੁਚੇਤ ਕਰਨ ਲਈ ਕਈ ਮੁਹਿੰਮਾਂ ਚਲਾਉਂਦੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਪਰ ਜੇਕਰ ਪੰਜਾਬ ਅਤੇ ਇਸ ਦੇ ਗੁਆਂਢੀ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੇ ਅੰਕੜੇ ਕੋਈ ਬਹੁਤ ਵਧੀਆ ਨਹੀਂ ਹਨ। ਭਾਵੇਂ ਪੰਜਾਬ ਅਤੇ ਇਸਦੇ ਗੁਆਂਢੀ ਸੂਬਿਆਂ ਨੂੰ ਪੋਸ਼ਣ ਦੇ ਮਾਮਲੇ 'ਚ ਸਭ ਤੋਂ ਅੱਗੇ ਸਮਝਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ।

ਹੋਰ ਪੜ੍ਹੋ ...
  • Share this:

National Nutrition Week 2022: ਹਰ ਸਾਲ ਪਹਿਲੀ ਸਤੰਬਰ ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਸਿਹਤਮੰਦ ਰਹਿਣਾ ਹਰ ਕਿਸੇ ਨੂੰ ਚੰਗਾ ਲਗਦਾ ਹੈ ਅਤੇ ਸਿਹਤਮੰਦ ਰਹਿਣ ਲਈ ਅਸੀਂ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰਦੇ ਹਾਂ। ਸਿਹਤਮੰਦ ਰਹਿਣ ਲਈ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਵਰਗੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ।

ਸਰਕਾਰਾਂ ਪੋਸ਼ਕ ਭੋਜਨ ਵੱਲ ਸੁਚੇਤ ਕਰਨ ਲਈ ਕਈ ਮੁਹਿੰਮਾਂ ਚਲਾਉਂਦੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਪਰ ਜੇਕਰ ਪੰਜਾਬ ਅਤੇ ਇਸ ਦੇ ਗੁਆਂਢੀ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੇ ਅੰਕੜੇ ਕੋਈ ਬਹੁਤ ਵਧੀਆ ਨਹੀਂ ਹਨ। ਭਾਵੇਂ ਪੰਜਾਬ ਅਤੇ ਇਸਦੇ ਗੁਆਂਢੀ ਸੂਬਿਆਂ ਨੂੰ ਪੋਸ਼ਣ ਦੇ ਮਾਮਲੇ 'ਚ ਸਭ ਤੋਂ ਅੱਗੇ ਸਮਝਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ।

ਹਾਲ ਹੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕੁੱਝ ਅੰਕੜੇ ਸਾਂਝੇ ਕੀਤੇ ਹਨ ਜਿਹਨਾਂ ਅਨੁਸਾਰ ਪੰਜਾਬ ਵਿੱਚ 5 ਸਾਲ ਤੋਂ ਘੱਟ ਉਮਰ ਦੇ 71.1% ਬੱਚੇ ਅਨੀਮੀਆ ਤੋਂ ਪੀੜਤ ਹਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਇਹ ਅੰਕੜਾ 70.4 ਫੀਸਦੀ ਹੈ। ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਗੱਲ ਕਰੀਏ ਤਾਂ ਹਰਿਆਣਾ ਵਿੱਚ 60.4 ਫੀਸਦੀ ਅਤੇ ਚੰਡੀਗੜ੍ਹ ਵਿੱਚ 60.3 ਫੀਸਦੀ ਔਰਤਾਂ ਅਨੀਮੀਆ ਤੋਂ ਪੀੜਤ ਹਨ।

ਕੁਪੋਸ਼ਣ ਦਾ ਵੱਡਾ ਕਾਰਨ ਜੰਕ ਫੂਡ, ਪਿੰਡਾਂ ਵਿੱਚ ਗਰੀਬੀ ਅਤੇ ਅਗਿਆਨਤਾ ਹਨ। ਹਾਲਾਂਕਿ, ਪੰਜਾਬ (58.7%) ਅਤੇ ਹਿਮਾਚਲ ਪ੍ਰਦੇਸ਼ (53%) ਵਿੱਚ ਔਰਤਾਂ ਦੀ ਸਥਿਤੀ ਇਹਨਾਂ ਦੋਵਾਂ ਰਾਜਾਂ ਨਾਲੋਂ ਥੋੜ੍ਹੀ ਬਿਹਤਰ ਹੈ। ਸਿਰਫ਼ ਇੰਨਾ ਹੀ ਨਹੀਂ ਅਨੀਮੀਆ ਤੋਂ ਇਲਾਵਾ ਵੀ ਬੱਚਿਆਂ ਵਿੱਚ ਹੋਰ ਲੱਛਣ ਹਨ ਜਿਵੇਂ ਹਿਮਾਚਲ ਵਿੱਚ 30% ਅਤੇ ਹਰਿਆਣਾ ਵਿੱਚ 27% ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਲੰਬਾਈ 'ਚ ਘੱਟ ਹਨ।

ਕੁਪੋਸ਼ਣ ਕਾਰਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਕੱਦ ਦਾ ਘਟਣਾ ਇੱਕ ਚਿੰਤਾਜਨਕ ਗੱਲ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਹਿਮਾਚਲ ਵਿੱਚ 30.8, ਹਰਿਆਣਾ ਵਿੱਚ 27.5 ਅਤੇ ਪੰਜਾਬ ਵਿੱਚ 24.5% ਬੱਚੇ ਆਪਣੀ ਉਮਰ ਦੇ ਹਿਸਾਬ ਲੰਬਾਈ 'ਚ ਘੱਟ ਹਨ।

ਪੌਸ਼ਟਿਕ ਭੋਜਨ ਦੀ ਕਮੀ ਦਾ ਕਾਰਨ

ਦੇਸ਼ ਦੀ ਪ੍ਰਮੁੱਖ ਸੰਸਥਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅਨੁਸਾਰ ਜੰਕ ਫ਼ੂਡ ਸਭ ਤੋਂ ਵੱਡਾ ਕਾਰਨ ਹੈ ਜਿਸ ਕਰਕੇ ਸਹੀ ਪੋਸ਼ਣ ਨਹੀਂ ਮਿਲਦਾ ਅਤੇ ਸਾਨੂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਨਕ ਫੋੜ ਦੀ ਇੱਕ ਲੰਬੀ ਲਿਸਟ ਹੈ ਪਰ ਇਹਨਾਂ ਵਿੱਚ ਬਹੁਤ ਘੱਟ ਜਾਂ ਕੋਈ ਪੌਸ਼ਟਿਕ ਮੁੱਲ ਨਹੀਂ ਹੁੰਦਾ। ਹਾਂ, ਉਹਨਾਂ ਵਿੱਚ ਬਹੁਤ ਸਾਰਾ ਲੂਣ ਅਤੇ ਚਰਬੀ ਹੁੰਦੀ ਹੈ। ਸ਼ਹਿਰਾਂ ਵਿੱਚ ਇਹ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਧਾ ਜਾਂਦਾ ਹੈ। ਜਦੋਂ ਤੁਸੀਂ ਇੱਕ ਵਾਰ ਜੰਕ ਫ਼ੂਡ ਦੇ ਆਦੀ ਹੋ ਜਾਂਦੇ ਹੋ ਤਾਂ ਵਿਅਕਤੀ ਨੂੰ ਪੌਸ਼ਟਿਕ ਚੀਜ਼ਾਂ ਖਾਣ ਦਾ ਮਨ ਨਹੀਂ ਕਰਦਾ, ਜਿਸ ਕਾਰਨ ਸਰੀਰ ਵਿਚ ਪੋਸ਼ਣ ਦੀ ਕਮੀ ਹੋ ਜਾਂਦੀ ਹੈ।

ਬੱਚਿਆਂ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਖਾਣ ਪੀਣ ਦੇ ਸਹੀ ਤਰੀਕੇ ਬਾਰੇ ਜਾਗਰੂਕ ਕਰਨ ਲਈ ਰਾਸ਼ਟਰੀ ਪੋਸ਼ਣ ਹਫ਼ਤਾ 1982 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ ਉਹਨਾਂ ਨੂੰ ਸਰੀਰ ਦੇ ਪੋਸ਼ਣ ਬਾਰੇ ਸਮਝਾਇਆ ਜਾਂਦਾ ਹੈ ਤਾਂ ਜੋ ਮਾਂ ਅਤੇ ਬੱਚੇ ਦੋਹਾਂ ਨੂੰ ਸਹੀ ਪੋਸ਼ਣ ਮਿਲ ਸਕੇ ਅਤੇ ਉਹਨਾਂ ਦਾ ਸਹੀ ਵਿਕਾਸ ਹੋਵੇ।

Published by:Tanya Chaudhary
First published:

Tags: Blood, Chandigarh, Haryana, Himachal, ICMR, Punjab