Valentine ਤੋਂ ਪਹਿਲਾਂ ਮਹਿਲਾਵਾਂ ਨੇ ਨੌਜਵਾਨ ਅੰਦਰੋਂ ਇਸ ਤਰ੍ਹਾਂ ਕੱਢਿਆ ਆਸ਼ਿਕੀ ਦਾ ਭੂਤ !

News18 Punjabi | News18 Punjab
Updated: February 14, 2020, 8:54 AM IST
share image
Valentine ਤੋਂ ਪਹਿਲਾਂ ਮਹਿਲਾਵਾਂ ਨੇ ਨੌਜਵਾਨ ਅੰਦਰੋਂ ਇਸ ਤਰ੍ਹਾਂ ਕੱਢਿਆ ਆਸ਼ਿਕੀ ਦਾ ਭੂਤ !
ਯਮੂਨਾਨਗਰ ਦੇ ਸੈਕਟਰ 18 ਦੇ ਕੋਲ ਸੈਰ ਕਰ ਰਹੀ ਮਹਿਲਾਵਾਂ ਤੇ ਕੁੜੀਆਂ ਦੇ ਨਾਲ ਅਸ਼ਲੀਲ ਇਸ਼ਾਰੇ ਕਰ ਰਿਹਾ ਸੀ ਜਿਸ ਤੋਂ ਬਾਅਦ ਮਹਿਲਾਵਾਂ ਨੇ ਉਸਨੂੰ ਫੜ ਕੇ ਉਸਦਾ ਕੁਟਾਪਾ ਚਾੜ ਦਿੱਤਾ।

ਯਮੂਨਾਨਗਰ ਦੇ ਸੈਕਟਰ 18 ਦੇ ਕੋਲ ਸੈਰ ਕਰ ਰਹੀ ਮਹਿਲਾਵਾਂ ਤੇ ਕੁੜੀਆਂ ਦੇ ਨਾਲ ਅਸ਼ਲੀਲ ਇਸ਼ਾਰੇ ਕਰ ਰਿਹਾ ਸੀ ਜਿਸ ਤੋਂ ਬਾਅਦ ਮਹਿਲਾਵਾਂ ਨੇ ਉਸਨੂੰ ਫੜ ਕੇ ਉਸਦਾ ਕੁਟਾਪਾ ਚਾੜ ਦਿੱਤਾ।

  • Share this:
  • Facebook share img
  • Twitter share img
  • Linkedin share img
ਵੈਲੇਨਟਾਈਨ ਡੇਅ ਦੇ ਕੁਝ ਘੰਟੇ ਪਹਿਲੇ ਹੀ ਮਹਿਲਾਵਾਂ ਨੇ ਇਕ ਨੌਜਵਾਨ ਦੇ ਅੰਦਰੋ ਆਸ਼ਿਕੀ ਦਾ ਭੂਤ ਕੱਢਿਆ। ਮਾਮਲਾ ਯਮੂਨਾਨਗਰ ਦੇ ਸੈਕਟਰ 18 ਦੇ ਕੋਲ ਸੈਰ ਕਰ ਰਹੀ ਮਹਿਲਾਵਾਂ ਤੇ ਕੁੜੀਆਂ ਦੇ ਨਾਲ ਅਸ਼ਲੀਲ ਇਸ਼ਾਰੇ ਕਰ ਰਿਹਾ ਸੀ ਜਿਸ ਤੋਂ ਬਾਅਦ ਮਹਿਲਾਵਾਂ ਨੇ ਉਸਨੂੰ ਫੜ ਕੇ ਉਸਦਾ ਕੁਟਾਪਾ ਚਾੜ ਦਿੱਤਾ। ਨੌਜਵਾਨ ਦੀ ਕੁੱਟਮਾਰ ਦੌਰਾਨ ਜਿਸ ਵੀ ਮਹਿਲਾ ਦੇ ਹੱਥ ’ਚ ਜੋ ਵੀ ਲੱਗਿਆ ਉਸਨੇ ਉਸੀ ਚੀਜ਼ ਨਾਲ ਨੌਜਵਾਨ ਨੂੰ ਕੁੱਟਿਆ।



ਇਸ ਕੁਟਾਪੇ ਤੋਂ ਬਾਅਦ ਨੌਜਵਾਨ ਮਹਿਲਾਵਾਂ ਅੱਗੇ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਦਾ ਹੋਇਆ ਨਜ਼ਰ ਆਇਆ। ਨੌਜਵਾਨ ਵੱਲੋਂ ਕਾਫੀ ਮਿੰਨਤਾ ਮੰਗਣ ਤੋਂ ਬਾਅਦ ਮਹਿਲਾਵਾਂ ਨੇ ਨੌਜਵਾਨ ਨੂੰ ਛੱਡ ਦਿੱਤਾ। ਇਸ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ। ਫਿਲਹਾਲ ਇਸ ਕੁੱਟਮਾਰ ਤੋਂ ਮਹਿਲਾਵਾਂ ਨੇ ਉਨ੍ਹਾਂ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਜੋ ਕੋਈ ਵੀ ਕਿਸੇ ਵੀ ਮਹਿਲਾ ਜਾਂ ਫਿਰ ਲੜਕੀ ਦੇ ਨਾਲ ਛੇੜਛਾੜ ਜਾਂ ਫਿਰ ਗਲਤ ਹਰਕਤਾਂ ਕਰੇਗਾ ਉਸਦਾ ਅੰਜਾਮ ਇਸ ਨਾਲੋਂ ਵੀ ਮਾੜਾ ਹੋਵੇਗਾ।
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ