ਪੰਚਕੂਲਾ: ਗੁਰਦੁਆਰੇ ਮੱਥਾ ਟੇਕਣ ਗਈ ਔਰਤ ਦੀ ਘੱਗਰ 'ਚੋਂ ਤੈਰਦੀ ਮਿਲੀ ਲਾਸ਼

News18 Punjabi | News18 Punjab
Updated: July 21, 2021, 2:09 PM IST
share image
ਪੰਚਕੂਲਾ: ਗੁਰਦੁਆਰੇ ਮੱਥਾ ਟੇਕਣ ਗਈ ਔਰਤ ਦੀ ਘੱਗਰ 'ਚੋਂ ਤੈਰਦੀ ਮਿਲੀ ਲਾਸ਼
ਪੰਚਕੂਲਾ: ਗੁਰਦੁਆਰੇ ਮੱਥਾ ਟੇਕਣ ਗਈ ਔਰਤ ਦੀ ਘੱਗਰ 'ਚੋਂ ਤੈਰਦੀ ਮਿਲੀ ਲਾਸ਼

  • Share this:
  • Facebook share img
  • Twitter share img
  • Linkedin share img
ਪੰਚਕੂਲਾ: ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-26 ਹਰਬਲ ਗਾਰਡਨ ਨੇੜੇ ਘੱਗਰ ਨਦੀ ਵਿੱਚੋਂ ਸ਼ੱਕੀ ਹਾਲਤ ਵਿੱਚ ਇੱਕ ਔਰਤ ਦੀ ਲਾਸ਼ (Woman Dead Body) ਮਿਲੀ ਹੈ। ਮ੍ਰਿਤਕ 48 ਸਾਲਾ ਔਰਤ ਦਾ ਨਾਂਅ ਬਲਜੀਤ ਕੌਰ ਸੈਕਟਰ 15 ਵਾਸੀ ਹੈ। ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਔਰਤ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।

ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਹੇਠ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਜਾਂਚ ਅਰੰਭ ਦਿੱਤੀ ਹੈ। ਔਰਤ ਦੋ ਦਿਨ ਤੋਂ ਲਾਪਤਾ ਸੀ, ਜਿਸਦੀ ਰਿਪੋਰਟ ਦਰਜ ਕਰਵਾਈ ਗਈ ਸੀ। ਏਸੀਪੀ ਰਾਜ ਕੁਮਾਰ ਨੇ ਦੱਸਿਆ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟਮਾਰਟਮ ਉਪਰੰਤ ਪਤਾ ਲੱਗੇਗਾ।

ਪੋਸਟਮਾਰਟਮ ਉਪਰੰਤ ਹੋਵੇਗਾ ਮੌਤ ਦੇ ਕਾਰਨਾਂ ਦਾ ਖੁਲਾਸਾ
ਪੁਲਿਸ ਨੇ ਦੱਸਿਆ ਕਿ ਅਜੇ ਔਰਤ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਪੁਲਿਸ ਨੇ ਦੱਸਿਆ ਕਿ ਔਰਤ ਦੀ ਲਾਪਤਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਔਰਤ ਦਾ ਕਤਲ ਹੋਇਆ ਹੈ ਜਾਂ ਖੁਦਕੁਸ਼ੀ ਦਾ ਮਾਮਲਾ ਹੈ।

ਔਰਤ ਦੇ ਪਤੀ ਨੇ ਦਿੱਤਾ ਇਹ ਬਿਆਨ

ਔਰਤ ਦੇ ਪਤੀ ਸਤੀਸ਼ ਕੁਮਾਰ ਨੇ ਕਿਹਾ ਕਿ ਐਤਵਾਰ ਸਵੇਰੇ ਉਸਦੀ ਪਤਨੀ ਗੁਰਦੁਆਰਾ ਨਾਡਾ ਸਾਹਿਬ ਮੱਥਾ ਟੇਕਣ ਗਈ ਸੀ, ਜਿਥੇ ਉਸਦਾ ਮੋਬਾਈਲ ਚੋਰੀ ਹੋ ਗਿਆ ਸੀ। ਇਹ ਸੂਚਨਾ ਉਸਦੀ ਪਤਨੀ ਕਿਸੇ ਹੋਰ ਵਿਅਕਤੀ ਦੇ ਫੋਨ ਤੋਂ ਦਿੱਤੀ ਸੀ। ਉਸ ਨੇ ਆਪਣੀ ਪਤਨੀ ਨੂੰ ਸੈਕਟਰ 18 ਕੋਲ ਬੁਲਾਇਆ ਪਰ ਉਹ ਨਾ ਪੁੱਜੀ, ਜਿਸ ਪਿੱਛੋਂ ਭਾਲ ਕੀਤੀ ਪਰ ਉਹ ਨਾ ਮਿਲੀ। ਅਖੀ਼ਰ ਉਨ੍ਹਾਂ ਸੈਕਟਰ 15 'ਚ ਲਾਪਤਾ ਦੀ ਸ਼ਿਕਾਇਤ ਦਰਜ ਕਰਵਾਈ।
Published by: Krishan Sharma
First published: July 21, 2021, 2:09 PM IST
ਹੋਰ ਪੜ੍ਹੋ
ਅਗਲੀ ਖ਼ਬਰ