Home /News /national /

ਸ਼ਰਮਨਾਕ! ਪਖਾਨਿਆਂ 'ਚ ਪਰੋਸ ਦਿੱਤਾ ਕਬੱਡੀ ਖਿਡਾਰਣਾਂ ਨੂੰ ਖਾਣਾ, Video Viral

ਸ਼ਰਮਨਾਕ! ਪਖਾਨਿਆਂ 'ਚ ਪਰੋਸ ਦਿੱਤਾ ਕਬੱਡੀ ਖਿਡਾਰਣਾਂ ਨੂੰ ਖਾਣਾ, Video Viral

ਦੂਜੇ ਪਾਸੇ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੇ ਇਸ ਪੂਰੇ ਮਾਮਲੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਚੌਲ ਘਟੀਆ ਕੁਆਲਿਟੀ ਦੇ ਆਏ ਸਨ, ਜੋ ਕਿ ਖਾਣਾ ਬਣਾਉਣ 'ਚ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦੇ ਸਨ।

ਦੂਜੇ ਪਾਸੇ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੇ ਇਸ ਪੂਰੇ ਮਾਮਲੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਚੌਲ ਘਟੀਆ ਕੁਆਲਿਟੀ ਦੇ ਆਏ ਸਨ, ਜੋ ਕਿ ਖਾਣਾ ਬਣਾਉਣ 'ਚ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦੇ ਸਨ।

ਟੂਰਨਾਮੈਂਟ ਦਾ ਉਦਘਾਟਨ ਸ਼ੁੱਕਰਵਾਰ ਨੂੰ ਹੋਇਆ ਸੀ ਅਤੇ ਸਟੇਡੀਅਮ ਵਿੱਚ ਹੀ ਖਿਡਾਰੀਆਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਸਵੀਮਿੰਗ ਪੂਲ ਦੇ ਅਹਾਤੇ ਵਿੱਚ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਕੱਚਾ ਰਾਸ਼ਨ ਚੇਂਜਿੰਗ ਰੂਮ ਅਤੇ ਪਖਾਨਿਆਂ ਵਿੱਚ ਰੱਖਿਆ ਗਿਆ ਅਤੇ ਨਾਲ ਹੀ ਖਾਣਾ ਬਣਾਉਣ ਤੋਂ ਬਾਅਦ ਵੀ ਉਸ ਨੂੰ ਪਖਾਨਿਆਂ 'ਚ ਰੱਖਿਆ ਗਿਆ। ਪਖਾਨਿਆਂ ਦੇ ਫਰਸ਼ 'ਤੇ ਕਾਗਜ਼ 'ਤੇ ਚੌਲਾਂ ਅਤੇ ਪੂੜੀਆਂ ਪਈਆਂ ਦਿਖਾਈ ਦਿੱਤੀਆਂ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ ਯੂਨੀਵਰਸਿਟੀ ਦਾ ਮਾਮਲਾ ਜਿਥੇ ਦੇਸ਼ ਭਰ ਵਿੱਚ ਫੈਲ ਗਿਆ ਹੈ, ਉਥੇ ਹੀ ਯੂਪੀ ਦੇ ਸਹਾਰਨਪੁਰ ਤੋਂ ਖਿਡਾਰਣਾਂ ਨੂੰ ਸਟੇਡੀਅਮ ਦੇ ਪਖਾਨਿਆਂ ਵਿੱਚ ਰੋਟੀ ਖੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਗਈ ਹੈ, ਜਿਸ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ। ਇਹ ਖਿਡਾਰਣਾਂ ਕਬੱਡੀ ਦੀਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਇਹ ਘਟੀਆ ਹਰਕਤ ਹੋਈ ਹੈ। ਇਹ ਵੀਡੀਓ ਅੰਬੇਡਕਰ ਸਪੋਰਟਸ ਸਟੇਡੀਅਮ ਦੀ ਹੈ, ਜਿਸ ਵਿੱਚ ਸਹਾਰਨਪੁਰ ਤੋਂ ਰਾਜ ਕਬੱਡੀ ਮੁਕਾਬਲੇ ਵਿੱਚ ਭਾਗ ਲੈਣ ਆਈਆਂ ਮਹਿਲਾ ਖਿਡਾਰਨਾਂ ਨੂੰ ਪਖਾਨਿਆਂ ਵਿੱਚ ਖਾਣਾ ਪਰੋਸਿਆ ਗਿਆ। ਮਹਿਲਾ ਖਿਡਾਰਨਾਂ ਵੀ ਪਖਾਨਿਆਂ ਤੋਂ ਖਾਣਾ ਲੈ ਕੇ ਜਾਂਦੀਆਂ ਨਜ਼ਰ ਆ ਰਹੀਆਂ ਹਨ।

  ਦੱਸ ਦੇਈਏ ਕਿ ਟੂਰਨਾਮੈਂਟ ਦਾ ਉਦਘਾਟਨ ਸ਼ੁੱਕਰਵਾਰ ਨੂੰ ਹੋਇਆ ਸੀ ਅਤੇ ਸਟੇਡੀਅਮ ਵਿੱਚ ਹੀ ਖਿਡਾਰੀਆਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਸਵੀਮਿੰਗ ਪੂਲ ਦੇ ਅਹਾਤੇ ਵਿੱਚ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਕੱਚਾ ਰਾਸ਼ਨ ਚੇਂਜਿੰਗ ਰੂਮ ਅਤੇ ਪਖਾਨਿਆਂ ਵਿੱਚ ਰੱਖਿਆ ਗਿਆ ਅਤੇ ਨਾਲ ਹੀ ਖਾਣਾ ਬਣਾਉਣ ਤੋਂ ਬਾਅਦ ਵੀ ਉਸ ਨੂੰ ਪਖਾਨਿਆਂ 'ਚ ਰੱਖਿਆ ਗਿਆ। ਪਖਾਨਿਆਂ ਦੇ ਫਰਸ਼ 'ਤੇ ਕਾਗਜ਼ 'ਤੇ ਚੌਲਾਂ ਅਤੇ ਪੂੜੀਆਂ ਪਈਆਂ ਦਿਖਾਈ ਦਿੱਤੀਆਂ।

  ਦੱਸ ਦੇਈਏ ਕਿ ਯੂਪੀ ਸਪੋਰਟਸ ਡਾਇਰੈਕਟੋਰੇਟ ਦੀ ਦੇਖ-ਰੇਖ ਹੇਠ ਯੂਪੀ ਕਬੱਡੀ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਸਬ-ਜੂਨੀਅਰ ਲੜਕੀਆਂ ਦੇ ਮੁਕਾਬਲੇ ਡਾ: ਭੀਮ ਰਾਓ ਅੰਬੇਡਕਰ ਸਪੋਰਟਸ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਹਨ। ਜਿਸ ਵਿੱਚ 16 ਡਵੀਜ਼ਨਾਂ ਅਤੇ ਇੱਕ ਸਪੋਰਟਸ ਹੋਸਟਲ ਦੀਆਂ ਕੁੱਲ 17 ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸਹਾਰਨਪੁਰ ਨੂੰ ਦਿੱਤੀ ਗਈ।

  ਖੇਡ ਅਧਿਕਾਰੀ ਨੇ ਦਿੱਤਾ ਇਹ ਬਿਆਨ

  ਦੂਜੇ ਪਾਸੇ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੇ ਇਸ ਪੂਰੇ ਮਾਮਲੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਚੌਲ ਘਟੀਆ ਕੁਆਲਿਟੀ ਦੇ ਆਏ ਸਨ, ਜੋ ਕਿ ਖਾਣਾ ਬਣਾਉਣ 'ਚ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦੇ ਸਨ। ਅਜਿਹੇ 'ਚ ਚੌਲਾਂ ਨੂੰ ਤੁਰੰਤ ਦੁਕਾਨ 'ਤੇ ਵਾਪਸ ਭੇਜ ਦਿੱਤਾ ਗਿਆ ਅਤੇ ਨਵੇਂ ਚੌਲਾਂ ਦਾ ਆਰਡਰ ਦਿੱਤਾ ਗਿਆ ਅਤੇ ਸਟੇਡੀਅਮ ਦੇ ਕੁਝ ਹਿੱਸੇ ਦਾ ਨਿਰਮਾਣ ਵੀ ਚੱਲ ਰਿਹਾ ਸੀ, ਜਿਸ ਕਾਰਨ ਕੁਝ ਹਫੜਾ-ਦਫੜੀ ਮੱਚ ਗਈ।

  Published by:Krishan Sharma
  First published:

  Tags: BJP, Crime against women, National Commission for Women, NCW, Uttar Pardesh, Uttar pradesh news, Viral video, Yogi Adityanath