Home /News /national /

ਕਬੱਡੀ ਖਿਡਾਰਣਾਂ ਨੂੰ ਪਖਾਨਿਆਂ 'ਚ ਭੋਜਨ ਪਰੋਸਣ ਦਾ ਮਾਮਲਾ, ਖੇਡ ਅਧਿਕਾਰੀ ਮੁਅੱਤਲ

ਕਬੱਡੀ ਖਿਡਾਰਣਾਂ ਨੂੰ ਪਖਾਨਿਆਂ 'ਚ ਭੋਜਨ ਪਰੋਸਣ ਦਾ ਮਾਮਲਾ, ਖੇਡ ਅਧਿਕਾਰੀ ਮੁਅੱਤਲ

ਮੰਗਲਵਾਰ ਨੂੰ ਜਾਂਚ ਟੀਮ ਸਟੇਡੀਅਮ ਪਹੁੰਚੀ ਅਤੇ ਵਾਇਰਲ ਵੀਡੀਓ ਦੀ ਸੱਚਾਈ ਦੀ ਵੀ ਜਾਂਚ ਕੀਤੀ।

ਮੰਗਲਵਾਰ ਨੂੰ ਜਾਂਚ ਟੀਮ ਸਟੇਡੀਅਮ ਪਹੁੰਚੀ ਅਤੇ ਵਾਇਰਲ ਵੀਡੀਓ ਦੀ ਸੱਚਾਈ ਦੀ ਵੀ ਜਾਂਚ ਕੀਤੀ।

ਦੱਸ ਦੇਈਏ ਕਿ ਯੂਪੀ ਸਪੋਰਟਸ ਡਾਇਰੈਕਟੋਰੇਟ ਦੀ ਦੇਖ-ਰੇਖ ਹੇਠ ਯੂਪੀ ਕਬੱਡੀ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਸਬ-ਜੂਨੀਅਰ ਲੜਕੀਆਂ ਦੇ ਮੁਕਾਬਲੇ ਡਾ: ਭੀਮ ਰਾਓ ਅੰਬੇਡਕਰ ਸਪੋਰਟਸ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਹਨ। ਜਿਸ ਵਿੱਚ 16 ਡਵੀਜ਼ਨਾਂ ਅਤੇ ਇੱਕ ਸਪੋਰਟਸ ਹੋਸਟਲ ਦੀਆਂ ਕੁੱਲ 17 ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸਹਾਰਨਪੁਰ ਨੂੰ ਦਿੱਤੀ ਗਈ।

ਹੋਰ ਪੜ੍ਹੋ ...
  • Share this:

    ਉਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਕਬੱਡੀ ਦੀਆਂ ਮਹਿਲਾ ਖਿਡਾਰਨਾਂ ਨੂੰ ਟਾਇਲਟ 'ਚ ਰੱਖਿਆ ਖਾਣਾ ਪਰੋਸਣ ਦੇ ਮਾਮਲੇ 'ਚ ਸਰਕਾਰ ਦੀ ਤਰਫੋਂ ਵੱਡੀ ਕਾਰਵਾਈ ਕਰਦੇ ਹੋਏ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਨੇ ਪੂਰੇ ਮਾਮਲੇ ਦੀ ਜਾਂਚ ਟੀਮ ਦਾ ਗਠਨ ਵੀ ਕੀਤਾ ਹੈ, ਜੋ ਮਾਮਲੇ ਦੀ ਪੂਰੀ ਰਿਪੋਰਟ ਪੇਸ਼ ਕਰੇਗੀ। ਮੰਗਲਵਾਰ ਨੂੰ ਜਾਂਚ ਟੀਮ ਸਟੇਡੀਅਮ ਪਹੁੰਚੀ ਅਤੇ ਵਾਇਰਲ ਵੀਡੀਓ ਦੀ ਸੱਚਾਈ ਦੀ ਵੀ ਜਾਂਚ ਕੀਤੀ।

    ਇਹ ਵੀਡੀਓ ਅੰਬੇਡਕਰ ਸਪੋਰਟਸ ਸਟੇਡੀਅਮ ਦੀ ਹੈ, ਜਿਸ ਵਿੱਚ ਸਹਾਰਨਪੁਰ ਤੋਂ ਰਾਜ ਕਬੱਡੀ ਮੁਕਾਬਲੇ ਵਿੱਚ ਭਾਗ ਲੈਣ ਆਈਆਂ ਮਹਿਲਾ ਖਿਡਾਰਨਾਂ ਨੂੰ ਪਖਾਨਿਆਂ ਵਿੱਚ ਖਾਣਾ ਪਰੋਸਿਆ ਗਿਆ। ਮਹਿਲਾ ਖਿਡਾਰਨਾਂ ਵੀ ਪਖਾਨਿਆਂ ਤੋਂ ਖਾਣਾ ਲੈ ਕੇ ਜਾਂਦੀਆਂ ਨਜ਼ਰ ਆ ਰਹੀਆਂ ਹਨ।

    ਦੱਸ ਦੇਈਏ ਕਿ ਟੂਰਨਾਮੈਂਟ ਦਾ ਉਦਘਾਟਨ ਸ਼ੁੱਕਰਵਾਰ ਨੂੰ ਹੋਇਆ ਸੀ ਅਤੇ ਸਟੇਡੀਅਮ ਵਿੱਚ ਹੀ ਖਿਡਾਰੀਆਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਸਵੀਮਿੰਗ ਪੂਲ ਦੇ ਅਹਾਤੇ ਵਿੱਚ ਖਾਣਾ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਕੱਚਾ ਰਾਸ਼ਨ ਚੇਂਜਿੰਗ ਰੂਮ ਅਤੇ ਪਖਾਨਿਆਂ ਵਿੱਚ ਰੱਖਿਆ ਗਿਆ ਅਤੇ ਨਾਲ ਹੀ ਖਾਣਾ ਬਣਾਉਣ ਤੋਂ ਬਾਅਦ ਵੀ ਉਸ ਨੂੰ ਪਖਾਨਿਆਂ 'ਚ ਰੱਖਿਆ ਗਿਆ। ਪਖਾਨਿਆਂ ਦੇ ਫਰਸ਼ 'ਤੇ ਕਾਗਜ਼ 'ਤੇ ਚੌਲਾਂ ਅਤੇ ਪੂੜੀਆਂ ਪਈਆਂ ਦਿਖਾਈ ਦਿੱਤੀਆਂ।

    ਦੱਸ ਦੇਈਏ ਕਿ ਯੂਪੀ ਸਪੋਰਟਸ ਡਾਇਰੈਕਟੋਰੇਟ ਦੀ ਦੇਖ-ਰੇਖ ਹੇਠ ਯੂਪੀ ਕਬੱਡੀ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਸਬ-ਜੂਨੀਅਰ ਲੜਕੀਆਂ ਦੇ ਮੁਕਾਬਲੇ ਡਾ: ਭੀਮ ਰਾਓ ਅੰਬੇਡਕਰ ਸਪੋਰਟਸ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਹਨ। ਜਿਸ ਵਿੱਚ 16 ਡਵੀਜ਼ਨਾਂ ਅਤੇ ਇੱਕ ਸਪੋਰਟਸ ਹੋਸਟਲ ਦੀਆਂ ਕੁੱਲ 17 ਟੀਮਾਂ ਭਾਗ ਲੈ ਰਹੀਆਂ ਹਨ, ਜਿਸ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸਹਾਰਨਪੁਰ ਨੂੰ ਦਿੱਤੀ ਗਈ।

    Published by:Krishan Sharma
    First published:

    Tags: Crime news, UP Police, Uttar pradesh news, Viral video