Home /News /national /

Work From Home ਦੇ ਨਵੇਂ ਨਿਯਮਾਂ ਦਾ ਐਲਾਨ, ਇਹ ਲੋਕ 1 ਸਾਲ ਲਈ ਘਰ ਤੋਂ ਕਰ ਸਕਣਗੇ ਕੰਮ

Work From Home Rules: ਘਰ ਤੋਂ ਕੰਮ ਕਰਨ ਦੇ ਚਾਹਵਾਨ ਲੋਕਾਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਕੇਂਦਰੀ ਵਣਜ ਮੰਤਰਾਲੇ (Commerce Ministry ਨੇ ਮੰਗਲਵਾਰ ਨੂੰ ਕਿਹਾ ਕਿ ਘਰ ਤੋਂ ਕੰਮ (WFH) ਕਰਨ ਦੀ ਇਜਾਜ਼ਤ ਵਿਸ਼ੇਸ਼ ਆਰਥਿਕ ਜ਼ੋਨਾਂ (SEZs) ਵਿੱਚ ਵੱਧ ਤੋਂ ਵੱਧ ਇੱਕ ਸਾਲ ਲਈ ਹੋਵੇਗੀ। ਇਸਦੇ ਨਾਲ ਹੀ ਇਸਨੂੰ ਕੁੱਲ ਕਰਮਚਾਰੀਆਂ ਦੇ 50 ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ। ਵਣਜ ਵਿਭਾਗ ਨੇ ਵਿਸ਼ੇਸ਼ ਆਰਥਿਕ ਖੇਤਰ ਨਿਯਮ, 2006 ਵਿੱਚ ਘਰ ਤੋਂ ਕੰਮ ਕਰਨ ਲਈ ਨਵੇਂ ਨਿਯਮ 43A ਨੂੰ ਅਧਿਸੂਚਿਤ ਕੀਤਾ ਹੈ।

ਹੋਰ ਪੜ੍ਹੋ ...
  • Share this:

    ਇਸ ਦੌਰਾਨ ਮੰਤਰਾਲੇ ਨੇ ਕਿਹਾ ਕਿ ਉਦਯੋਗ ਦੀ ਮੰਗ ਦੇ ਆਧਾਰ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਦਯੋਗ ਨੇ ਸਾਰੇ ਵਿਸ਼ੇਸ਼ ਆਰਥਿਕ ਜ਼ੋਨਾਂ ਲਈ WFH ਨੀਤੀ ਨੂੰ ਇਕਸਾਰ ਲਾਗੂ ਕਰਨ ਦੀ ਮੰਗ ਕੀਤੀ ਸੀ। ਨਵੇਂ ਨਿਯਮਾਂ (Work From Home Rules In India) ਦੇ ਤਹਿਤ, SEZ ਯੂਨਿਟਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਕਰਮਚਾਰੀਆਂ ਵਿੱਚ ਸੂਚਨਾ ਤਕਨਾਲੋਜੀ ਅਤੇ SEZ ਯੂਨਿਟਾਂ ਵਿੱਚ ਕੰਮ ਕਰਨ ਵਾਲੇ ਸਹਾਇਕ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ। ਉਹ ਕਰਮਚਾਰੀ ਵੀ ਇਸ ਦੇ ਦਾਇਰੇ 'ਚ ਆਉਣਗੇ, ਜੋ ਅਸਥਾਈ ਤੌਰ 'ਤੇ ਕੰਮ 'ਤੇ ਆਉਣ ਤੋਂ ਅਸਮਰੱਥ ਹਨ।

    ਮੰਤਰਾਲੇ ਦੇ ਅਨੁਸਾਰ, ਕੁੱਲ ਕਰਮਚਾਰੀਆਂ ਦੇ 50 ਪ੍ਰਤੀਸ਼ਤ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਇਸ ਵਿੱਚ ਯੂਨਿਟ ਵਿੱਚ ਠੇਕਾ ਮੁਲਾਜ਼ਮ ਵੀ ਸ਼ਾਮਲ ਹਨ। SEZ ਦੇ ਵਿਕਾਸ ਕਮਿਸ਼ਨਰ ਨੂੰ 50 ਪ੍ਰਤੀਸ਼ਤ ਤੋਂ ਵੱਧ ਕਰਮਚਾਰੀਆਂ ਨੂੰ ਵੈਧ ਆਧਾਰਾਂ 'ਤੇ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ। ਮੰਤਰਾਲੇ ਨੇ ਕਿਹਾ, “ਘਰ ਤੋਂ ਕੰਮ ਕਰਨ ਦੀ ਹੁਣ ਵੱਧ ਤੋਂ ਵੱਧ ਇੱਕ ਸਾਲ ਦੀ ਮਿਆਦ ਲਈ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਵਿਕਾਸ ਕਮਿਸ਼ਨਰ ਯੂਨਿਟਾਂ ਦੀ ਬੇਨਤੀ 'ਤੇ ਇਸ ਨੂੰ ਇਕ ਸਾਲ ਦੀ ਮਿਆਦ ਲਈ ਵਧਾ ਸਕਦੇ ਹਨ।

    Published by:rupinderkaursab
    First published:

    Tags: Indian government, National news, Work, Work from home