• Home
  • »
  • News
  • »
  • national
  • »
  • WORLD HAPPINESS REPORT FINLAND DEFENDS TITLE AS WORLDS HAPPIEST NATION IN 4TH STRAIGHT WIN GW

World Happiness Report: ਦੁਨੀਆਂ ਦੇ ਖੁਸ਼ਹਾਲ ਦੇਸ਼ਾਂ ਦੀ ਲਿਸਟ 'ਚ ਭਾਰਤ ਦਾ 139ਵਾਂ ਨੰਬਰ, ਫਿਨਲੈਂਡ ਪਹਿਲੇ.

ਦੁਨੀਆਂ ਦੇ ਖੁਸ਼ਹਾਲ ਦੇਸ਼ਾਂ ਦੀ ਲਿਸਟ 'ਚ ਭਾਰਤ ਦਾ 139ਵਾਂ ਨੰਬਰ, ਫਿਨਲੈਂਡ ਪਹਿਲੇ ਨੰਬਰ. (ਸੰਕੇਤਕ ਤਸਵੀਰ)

ਦੁਨੀਆਂ ਦੇ ਖੁਸ਼ਹਾਲ ਦੇਸ਼ਾਂ ਦੀ ਲਿਸਟ 'ਚ ਭਾਰਤ ਦਾ 139ਵਾਂ ਨੰਬਰ, ਫਿਨਲੈਂਡ ਪਹਿਲੇ ਨੰਬਰ. (ਸੰਕੇਤਕ ਤਸਵੀਰ)

  • Share this:
    ਪਿਛਲੇ ਸਾਲ ਕੋਰੋਨਾਵਾਇਰਸ (Coronavirus) ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ। ਵੱਡੇ ਤੋਂ ਵੱਡੇ ਦੇਸ਼ ਅਰਸ਼ ਤੋਂ ਫਰਸ਼ 'ਤੇ ਆ ਗਏ। ਵਧ ਰਹੀ ਬੇਰੁਜ਼ਗਾਰੀ ਅਤੇ ਬਿਮਾਰੀ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਰਹੀ, ਪਰ ਮੁਸ਼ਕਲਾਂ ਦੇ ਬਾਵਜੂਦ, ਬਹੁਤ ਸਾਰੇ ਦੇਸ਼ਾਂ ਵਿੱਚ ਲੋਕਾਂ ਦਾ ਹੌਸਲਾ ਨਹੀਂ ਟੁੱਟਿਆ।

    ਯੂਰਪੀਅਨ ਦੇਸ਼ ਫਿਨਲੈਂਡ ਉਨ੍ਹਾਂ ਵਿਚੋਂ ਇਕ ਹੈ। ਫਿਨਲੈਂਡ ਸੰਯੁਕਤ ਰਾਸ਼ਟਰ ਦੀ ਵਰਲਡ ਹੈਪੀਨੇਸ ਰਿਪੋਰਟ  (World Happiness Report) ਵਿਚ ਲਗਾਤਾਰ ਚੌਥੀ ਵਾਰ ਵਿਸ਼ਵ ਦਾ ਸਭ ਤੋਂ ਖੁਸ਼ਹਾਲ ਦੇਸ਼ ਬਣ ਗਿਆ ਹੈ।

    ਡੈਨਮਾਰਕ ਵਰਲਡ ਹੈਪੀਨੇਸੀ ਰਿਪੋਰਟ ਵਿਚ ਦੂਜੇ ਨੰਬਰ 'ਤੇ ਹੈ। ਇਸ ਤੋਂ ਬਾਅਦ ਸਵਿਟਜ਼ਰਲੈਂਡ ਅਤੇ ਆਈਸਲੈਂਡ ਹੈ। ਨੀਦਰਲੈਂਡ ਪੰਜਵੇਂ ਨੰਬਰ 'ਤੇ ਹੈ। ਇਸ ਰਿਪੋਰਟ ਵਿਚ ਜਗ੍ਹਾ ਲੱਭਣ ਵਾਲੇ ਚੋਟੀ ਦੇ 10 ਦੇਸ਼ਾਂ ਵਿਚੋਂ ਨਿਊਜ਼ੀਲੈਂਡ ਇਕਲੌਤਾ ਗੈਰ ਯੂਰਪੀਅਨ ਦੇਸ਼ ਹੈ। ਇਸ ਤੋਂ ਇਲਾਵਾ ਬ੍ਰਿਟੇਨ 13ਵੇਂ ਪਾਇਦਾਨ ਤੋਂ ਡਿੱਗ ਕੇ 17ਵੇਂ ਨੰਬਰ 'ਤੇ ਆ ਗਿਆ ਹੈ।

    ਖੁਸ਼ਹਾਲੀ ਦੀ ਰਿਪੋਰਟ ਵਿਚ ਭਾਰਤ
    ਵਰਲਡ ਹੈਪੀਨੇਸ ਰਿਪੋਰਟ ਵਿਚ 149 ਦੇਸ਼ਾਂ ਦੀ ਸੂਚੀ ਵਿਚ ਭਾਰਤ 139ਵੇਂ ਨੰਬਰ 'ਤੇ ਹੈ। ਪਿਛਲੇ ਸਾਲ 156 ਦੇਸ਼ਾਂ ਦੀ ਸੂਚੀ ਵਿਚ ਭਾਰਤ 144ਵੇਂ ਨੰਬਰ 'ਤੇ ਸੀ। ਰਿਪੋਰਟ ਦੇ ਅਨੁਸਾਰ ਬੁਰੂੰਡੀ, ਯਮਨ, ਤਨਜ਼ਾਨੀਆ, ਹੈਤੀ, ਮਾਲਾਵੀ, ਲੈਸੋਥੋ, ਬੋਤਸਵਾਨਾ, ਰਵਾਂਡਾ, ਜ਼ਿੰਬਾਬਵੇ ਅਤੇ ਅਫਗਾਨਿਸਤਾਨ ਭਾਰਤ ਨਾਲੋਂ ਘੱਟ ਖੁਸ਼ਹਾਲ ਦੇਸ਼ ਹਨ। ਇਸੇ ਤਰ੍ਹਾਂ ਗੁਆਂਢੀ ਦੇਸ਼ ਚੀਨ ਪਿਛਲੇ ਸਾਲ ਸੂਚੀ ਵਿਚ 94ਵੇਂ ਨੰਬਰ 'ਤੇ ਸੀ ਜੋ ਹੁਣ 19ਵੇਂ ਨੰਬਰ' ਤੇ ਆ ਗਿਆ ਹੈ। ਨੇਪਾਲ 87ਵੇਂ, ਬੰਗਲਾਦੇਸ਼ 101, ਪਾਕਿਸਤਾਨ 105, ਮਿਆਂਮਾਰ 126 ਅਤੇ ਸ੍ਰੀਲੰਕਾ 129 ਵੇਂ ਨੰਬਰ 'ਤੇ ਹੈ।
    Published by:Gurwinder Singh
    First published: