ਗੈਰ ਮਰਦਾਂ ਨਾਲ ਪਤਨੀ ਦੀ ਅਸ਼ਲੀਲ ਵੀਡੀਓ ਵੇਖ ਪਤੀ ਨੇ ਕੀਤੀ ਖੁਦਕੁਸ਼ੀ

News18 Punjab
Updated: November 6, 2019, 6:02 PM IST
share image
ਗੈਰ ਮਰਦਾਂ ਨਾਲ ਪਤਨੀ ਦੀ ਅਸ਼ਲੀਲ ਵੀਡੀਓ ਵੇਖ ਪਤੀ ਨੇ ਕੀਤੀ ਖੁਦਕੁਸ਼ੀ
ਗੈਰ ਮਰਦਾਂ ਨਾਲ ਪਤਨੀ ਦੀ ਅਸ਼ਲੀਲ ਵੀਡੀਓ ਵੇਖ ਪਤੀ ਨੇ ਕੀਤੀ ਖੁਦਕੁਸ਼ੀ

ਬਲਬੀਰ ਸਿੰਘ ਦੀ ਪਤਨੀ ਦਾ ਇਕ ਅਸ਼ਲੀਲ ਵੀਡੀਓ ਵਾਇਰਲ ਹੋਇਆ, ਜਿਸ ਨੂੰ ਵੇਖ ਕੇ ਬਲਬੀਰ ਸਿੰਘ ਦਾ ਮਾਨਸਿਕ ਸੰਤੁਨਲ (Mental Balance) ਪੂਰੀ ਤਰ੍ਹਾਂ ਨਾਲ ਵਿਗੜ ਗਿਆ। ਇਸ ਤੋਂ ਬਾਅਦ ਬਲਬੀਰ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।

  • Share this:
  • Facebook share img
  • Twitter share img
  • Linkedin share img
ਹਰਿਆਣਾ ਵਿਚ ਪਤਨੀ ਦੀ ਗੈਰ ਮਰਦਾਂ ਨਾਲ ਸਰੀਰਕ ਸਬੰਧ (Illicit Relation) ਹੋਣ ਦਾ ਵੀਡੀਓ ਦੇਖ ਕੇ ਪਤੀ ਨੇ ਖੁਦਕੁਸ਼ੀ ਕੀਤੀ। ਜਾਣਕਾਰੀ ਅਨੁਸਾਰ ਯਮੁਨਾਨਗਰ ਵਿਚ ਜਗਾਧਰੀ ਦੇ ਰਹਿਣ ਵਾਲੇ ਬਲਬੀਰ ਸਿੰਘ ਦੀ ਪਤਨੀ ਦੇ ਹੋਰਨਾਂ ਵਿਅਕਤੀਆਂ ਨਾਲ ਨਾਜਾਇਜ਼ ਸਬੰਧ ਚਲ ਰਹੇ ਸਨ। ਬਲਬੀਰ ਸਿੰਘ ਦੀ ਪਤਨੀ ਦਾ ਇਕ ਅਸ਼ਲੀਲ ਵੀਡੀਓ ਵਾਇਰਲ (Obscene Video Viral) ਹੋਇਆ, ਜਿਸ ਨੂੰ ਵੇਖ ਕੇ ਬਲਬੀਰ ਸਿੰਘ ਦਾ ਮਾਨਸਿਕ ਸੰਤੁਨਲ (Mental Balance) ਪੂਰੀ ਤਰ੍ਹਾਂ ਨਾਲ ਵਿਗੜ ਗਿਆ। ਇਸ ਤੋਂ ਬਾਅਦ ਬਲਬੀਰ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।

ਪਤੀ ਵੱਲੋਂ ਆਤਮਹੱਤਿਆ (Suicide) ਕਰਨ ਤੋਂ ਬਾਅਦ ਘਰ ਵਿਚ ਤਿੰਨ ਪੇਜ਼ਾਂ ਦਾ ਸੁਸਾਇਡ ਨੋਟ (Suicide Note) ਮਿਲਿਆ ਜਿਸ ਨੂੰ ਵੇਖ ਕੇ ਪਤਨੀ ਦੇ ਹੋਸ਼ ਉਡ ਗਏ। ਸੁਸਾਇਡ ਨੋਟ ਸਾਹਮਣੇ ਆਉਣ ਤੋਂ ਬਾਅਦ ਘਰ ਦੇ ਲੋਕਾਂ ਦੀ ਪੰਚਾਇਤ ਹੋਈ ਤਾਂ ਬਲਬੀਰ ਦੀ ਪਤਨੀ ਨੇ ਪੰਚਾਇਤ ਸਾਹਮਣੇ ਆਪਣੇ ਸਹੁਰੇ ਦੇ ਪੈਰ ਫੜ ਕੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਤਨੀ ਨੇ ਆਪਣਾ ਸਾਰਾ ਗੁਨਾਹ ਕਬੂਲ ਕਰ ਲਿਆ ਹੈ। ਉਸ ਨੇ ਮੰਨਿਆ ਕਿ ਉਸ ਦੇ ਗੈਰ ਮਰਦਾਂ ਨਾਲ ਨਾਜਾਇਜ਼ ਸਬੰਧ ਸਨ, ਪਰ ਉਹ ਅੱਗੇ ਤੋਂ ਅਜਿਹਾ ਨਹੀਂ ਕਰੇਗੀ। ਪੰਚਾਇਤ ਦੌਰਾਨ ਇੱਕ ਮੋੜ ਆਇਆ ਜਿਸ ਵਿੱਚ ਬਲਬੀਰ ਦੀ ਪਤਨੀ ਨੇ ਆਪਣੇ ਹੀ ਨੰਦੋਈ ਉੱਤੇ ਗੰਭੀਰ ਦੋਸ਼ ਲਾਏ। ਇਸ ਤੋਂ ਬਾਅਦ ਪੰਚਾਇਤ ਭੰਗ ਹੋ ਗਈ ਅਤੇ ਕੇਸ ਇਕ ਦੂਜੇ ਉੱਤੇ ਦੋਸ਼ ਲਾਉਣੇ ਸ਼ੁਰੂ ਹੋ ਗਏ।

ਸੁਸਾਇਡ ਨੋਟ ਵਿਚ ਬਲਬੀਰ ਦੇ ਹਸਤਾਖਰ ਨਹੀਂ ਮਿਲੇ
ਪਤਨੀ ਨੇ ਆਪਣੇ ਸਾਰੇ ਗੁਨਾਹ ਕਬੂਲ ਕਰ ਲਏ ਹਨ ਪਰ ਜੋ ਸੁਸਾਇਡ ਨੋਟ ਪੁਲਿਸ ਕੋਲ ਹੈ ਉਸ ਵਿਚ ਕਿਸੇ ਦੇ ਕੋਈ ਹਸਤਾਖਰ ਨਹੀਂ ਹਨ। ਇਸ ਲਈ ਪੁਲਿਸ ਡੂੰਘਾਈ ਨਾਲ ਸੁਸਾਇਡ ਨੋਟ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੀੜਤ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਪੁਲਿਸ ਬਲਬੀਰ ਦੀ ਲਾਸ਼ ਨੂੰ ਯਮੁਨਾਨਗਰ ਲਿਆਉਣ ਲਈ ਚੰਡੀਗੜ੍ਹ ਲਈ ਰਵਾਨਾ ਹੋਈ ਹੈ।
First published: November 6, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading