• Home
 • »
 • News
 • »
 • national
 • »
 • YASHWANT SINHA OR DRAUPADI MURMU WHO WILL BE THE NEXT PRESIDENT OF THE COUNTRY READ WHAT THE STATISTICS SAY GH AK

ਯਸ਼ਵੰਤ ਸਿਨਹਾ ਜਾਂ ਦ੍ਰੋਪਦੀ ਮੁਰਮੂ, ਕੌਣ ਹੋਵੇਗਾ ਦੇਸ਼ ਦਾ ਅਗਲਾ ਰਾਸ਼ਟਰਪਤੀ, ਪੜ੍ਹੋ ਕੀ ਕਹਿੰਦੇ ਹਨ ਅੰਕੜੇ

ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਮੁਕਾਬਲਾ ਜ਼ੋਰਦਾਰ ਹੁੰਦਾ ਦਿਖਾਈ ਦੇ ਰਿਹਾ ਹੈ। ਜਲਦੀ ਹੀ ਦੇਸ਼ ਨੂੰ ਆਪਣਾ 15ਵੇਂ ਰਾਸ਼ਟਰਪਤੀ ਮਿਲੇਗਾ। ਇਸ ਵੇਲੇ ਦੋ ਮੁੱਖ ਨਾਂ ਜੋ ਸਾਹਮਣੇ ਆ ਰਹੇ ਹਨ ਉਹ ਹਨ ਯਸ਼ਵੰਤ ਸਿਨਹਾ ਬਨਾਮ ਦ੍ਰੋਪਦੀ ਮੁਰਮੂ। ਭਾਰਤ ਵਿੱਚ ਸਭ ਤੋਂ ਉੱਚੇ ਅਹੁਦੇ ਲਈ ਹੋਣ ਜਾ ਰਿਹਾ ਫੈਸਲਾ ਜਲਦੀ ਸਾਡੇ ਸਾਹਮਣੇ ਹੋਵੇਗਾ।

ਯਸ਼ਵੰਤ ਸਿਨਹਾ ਜਾਂ ਦ੍ਰੋਪਦੀ ਮੁਰਮੂ, ਕੌਣ ਹੋਵੇਗਾ ਦੇਸ਼ ਦਾ ਅਗਲਾ ਰਾਸ਼ਟਰਪਤੀ, ਪੜ੍ਹੋ ਕੀ ਕਹਿੰਦੇ ਹਨ ਅੰਕੜੇ

 • Share this:
  ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਮੁਕਾਬਲਾ ਜ਼ੋਰਦਾਰ ਹੁੰਦਾ ਦਿਖਾਈ ਦੇ ਰਿਹਾ ਹੈ। ਜਲਦੀ ਹੀ ਦੇਸ਼ ਨੂੰ ਆਪਣਾ 15ਵੇਂ ਰਾਸ਼ਟਰਪਤੀ ਮਿਲੇਗਾ। ਇਸ ਵੇਲੇ ਦੋ ਮੁੱਖ ਨਾਂ ਜੋ ਸਾਹਮਣੇ ਆ ਰਹੇ ਹਨ ਉਹ ਹਨ ਯਸ਼ਵੰਤ ਸਿਨਹਾ ਬਨਾਮ ਦ੍ਰੋਪਦੀ ਮੁਰਮੂ। ਭਾਰਤ ਵਿੱਚ ਸਭ ਤੋਂ ਉੱਚੇ ਅਹੁਦੇ ਲਈ ਹੋਣ ਜਾ ਰਿਹਾ ਫੈਸਲਾ ਜਲਦੀ ਸਾਡੇ ਸਾਹਮਣੇ ਹੋਵੇਗਾ।

  ਮੰਗਲਵਾਰ ਨੂੰ ਵਿਰੋਧੀ ਧਿਰ ਨੇ 18 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਆਪਣੇ ਉਮੀਦਵਾਰ ਵਜੋਂ 84 ਸਾਲਾ ਯਸ਼ਵੰਤ ਸਿਨਹਾ ਦੇ ਨਾਂ ਦਾ ਐਲਾਨ ਕੀਤਾ। ਸਿਨਹਾ ਦਾ ਨਾਂ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲਕ੍ਰਿਸ਼ਨ ਗਾਂਧੀ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ।

  ਉਸੇ ਦਿਨ ਜਦੋਂ ਯਸ਼ਵੰਤ ਸਿਨਹਾ ਨੂੰ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦਾ ਸਾਂਝਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਸੀ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (National Democratic Alliance) ਨੇ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਨੂੰ ਚੋਣ ਲਈ ਆਪਣਾ ਉਮੀਦਵਾਰ ਚੁਣਿਆ ਸੀ। ਹੁਣ, ਦੋਵਾਂ ਨਾਵਾਂ ਦਾ ਐਲਾਨ ਹੋਣ ਦੇ ਨਾਲ, ਆਓ ਦੋਵਾਂ ਉਮੀਦਵਾਰਾਂ 'ਤੇ ਡੂੰਘਾਈ ਨਾਲ ਨਜ਼ਰ ਮਾਰੀਏ ਅਤੇ ਚੋਣਾਂ ਵਿਚ ਉਨ੍ਹਾਂ ਦੀਆਂ ਸੰਭਾਵਨਾਵਾਂ ਕੀ ਹਨ।

  ਵਿਰੋਧੀ ਧਿਰ ਜੋ ਮੰਗਲਵਾਰ ਤੱਕ ਉਮੀਦਵਾਰ ਲੱਭਣ ਲਈ ਸੰਘਰਸ਼ ਕਰ ਰਹੀ ਸੀ ਕਿਉਂਕਿ ਸ਼ਰਦ ਪਵਾਰ, ਫਾਰੂਕ ਅਬਦੁੱਲਾ ਅਤੇ ਗੋਪਾਲਕ੍ਰਿਸ਼ਨ ਗਾਂਧੀ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਰਾਸ਼ਟਰਪਤੀ ਚੋਣਾਂ ਲਈ ਆਪਣੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ। ਇਹ ਘੋਸ਼ਣਾ ਸਿਨਹਾ ਦੇ ਇਸ ਗੱਲ ਤੋਂ ਥੋੜ੍ਹੀ ਦੇਰ ਬਾਅਦ ਆਈ ਹੈ ਕਿ ਉਹ ਵਿਰੋਧੀ ਧਿਰ ਦੀ ਏਕਤਾ ਦੇ ਵੱਡੇ ਰਾਸ਼ਟਰੀ ਉਦੇਸ਼ ਲਈ ਕੰਮ ਕਰਨ ਲਈ ਪਾਰਟੀ ਤੋਂ “ਇੱਕ ਪਾਸੇ ਹੋ ਜਾਣਗੇ”।

  ਸਿਨਹਾ ਨੇ ਟਵੀਟ ਕੀਤਾ ਸੀ “ਮੈਂ ਮਮਤਾ ਜੀ ਦਾ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਮੈਨੂੰ ਟੀਐਮਸੀ ਵਿੱਚ ਸਨਮਾਨ ਦਿੱਤਾ। ਹੁਣ ਇੱਕ ਸਮਾਂ ਆ ਗਿਆ ਹੈ ਜਦੋਂ ਇੱਕ ਵੱਡੇ ਰਾਸ਼ਟਰੀ ਉਦੇਸ਼ ਲਈ ਮੈਨੂੰ ਪਾਰਟੀ ਤੋਂ ਹਟ ਕੇ ਵੱਡੀ ਵਿਰੋਧੀ ਏਕਤਾ ਲਈ ਕੰਮ ਕਰਨਾ ਪਵੇਗਾ। ਮੈਨੂੰ ਯਕੀਨ ਹੈ ਕਿ ਉਹ ਇਸ ਕਦਮ ਨੂੰ ਮਨਜ਼ੂਰੀ ਦੇਵੇਗੀ।” ਪਟਨਾ ਤੋਂ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਸਿਨਹਾ ਹਾਲ ਹੀ ਦੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਆਲੋਚਕ ਰਹੇ ਹਨ।

  1986 ਵਿੱਚ ਸ਼ੁਰੂ ਹੋਏ ਉਨ੍ਹਾਂ ਦੇ ਰਾਜਨੀਤਿਕ ਕੈਰੀਅਰ ਨੇ ਇੱਕ ਵੱਡੀ ਛਾਲ ਮਾਰੀ ਜਦੋਂ ਉਨ੍ਹਾਂ ਨੂੰ ਚੰਦਰ ਸ਼ੇਖਰ ਮੰਤਰੀ ਮੰਡਲ ਵਿੱਚ ਨਵੰਬਰ 1990 ਤੋਂ ਜੂਨ 1991 ਤੱਕ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਵਿੱਤ ਅਤੇ ਵਿਦੇਸ਼ ਮੰਤਰੀ ਵਜੋਂ ਕੰਮ ਕੀਤਾ। ਰਿਪੋਰਟਾਂ ਮੁਤਾਬਕ ਸ਼ਾਮ ਨੂੰ ਬਜਟ ਪੇਸ਼ ਕਰਨ ਦੀ ਪਰੰਪਰਾ ਨੂੰ ਤੋੜਨ ਲਈ ਸਿਨਹਾ ਜ਼ਿੰਮੇਵਾਰ ਹਨ। ਸਿਨਹਾ ਦਾ 1998-99 ਦਾ ਬਜਟ ਸਭ ਤੋਂ ਪਹਿਲਾਂ ਸਵੇਰੇ ਪੇਸ਼ ਕੀਤਾ ਗਿਆ ਸੀ। ਇਸ ਪ੍ਰੰਪਰਾ ਦਾ ਉਦੋਂ ਤੋਂ ਪਾਲਣ ਕੀਤਾ ਜਾ ਰਿਹਾ ਹੈ।

  ਭਾਜਪਾ ਦੇ ਬਾਅਦ ਦੇ ਸਾਲਾਂ ਵਿੱਚ, ਸਿਨਹਾ ਨੇ ਆਪਣੇ ਆਪ ਨੂੰ ਹਾਸ਼ੀਏ 'ਤੇ ਮਹਿਸੂਸ ਕੀਤਾ ਅਤੇ 2018 ਵਿੱਚ ਉਹ ਆਖਰਕਾਰ ਭਾਜਪਾ ਤੋਂ ਦੂਰ ਹੋ ਗਏ ਅਤੇ ਬਾਅਦ ਵਿੱਚ 2021 ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਵਿੱਚ ਸ਼ਾਮਲ ਹੋ ਗਏ। ਜਿਵੇਂ ਕਿ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਨੇ ਰਾਸ਼ਟਰਪਤੀ ਚੋਣਾਂ ਲਈ ਯਸ਼ਵੰਤ ਸਿਨਹਾ ਦੀ ਉਮੀਦਵਾਰੀ 'ਤੇ ਚਰਚਾ ਕੀਤੀ, ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ ਵੀ ਆਪਣੇ ਉਮੀਦਵਾਰ ਦਾ ਨਾਮ ਪੇਸ਼ ਕਰ ਦਿੱਤਾ ਹੈ। ਉਹ ਹਨ ਝਾਰਖੰਡ ਦੀ ਸਾਬਕਾ ਰਾਜਪਾਲ ਅਤੇ ਓਡੀਸ਼ਾ ਤੋਂ ਪਾਰਟੀ ਦੀ ਇੱਕ ਕਬਾਇਲੀ ਨੇਤਾ ਦ੍ਰੋਪਦੀ ਮੁਰਮੂ।

  ਉਨ੍ਹਾਂ ਨੂੰ ਆਪਣੇ ਉਮੀਦਵਾਰ ਵਜੋਂ ਘੋਸ਼ਿਤ ਕਰਨ ਤੋਂ ਥੋੜ੍ਹੀ ਦੇਰ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਮੁਰਮੂ "ਉਹ ਇੱਕ ਮਹਾਨ ਰਾਸ਼ਟਰਪਤੀ ਹੋਵੇਗੀ, ਕਿਉਂਕਿ ਉਨ੍ਹਾਂ ਨੇ ਆਪਣਾ ਜੀਵਨ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ"। ਰਾਜ ਦੇ ਸਭ ਤੋਂ ਪਛੜੇ ਖੇਤਰਾਂ ਵਿੱਚੋਂ ਇੱਕ ਵਿੱਚ ਰਹਿੰਦੇ ਹੋਏ, ਉਨ੍ਹਾਂ ਦਾ ਪਰਿਵਾਰ ਗਰੀਬੀ ਨਾਲ ਜੂਝ ਰਿਹਾ ਸੀ। ਆਪਣੇ ਪਰਿਵਾਰ ਦੀ ਮੁਸ਼ਕਲ ਸਥਿਤੀ ਦੇ ਬਾਵਜੂਦ, ਉਨ੍ਹਾਂ ਨੇ ਭੁਵਨੇਸ਼ਵਰ ਦੇ ਰਮਾਦੇਵੀ ਮਹਿਲਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਜੇਕਰ ਉਹ ਜਿੱਤ ਜਾਂਦੀ ਹੈ, ਤਾਂ ਮੁਰਮੂ ਓਡੀਸ਼ਾ ਵਿੱਚ ਜਨਮੀ ਭਾਰਤ ਦੀ ਪਹਿਲੀ ਰਾਸ਼ਟਰਪਤੀ ਬਣ ਜਾਵੇਗੀ। ਉਹ ਓਡੀਸ਼ਾ ਦੀ ਪਹਿਲੀ ਮਹਿਲਾ ਅਤੇ ਕਬਾਇਲੀ ਨੇਤਾ ਵੀ ਹੈ ਜਿਨ੍ਹਾਂ ਨੂੰ ਕਿਸੇ ਰਾਜ ਦੀ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਚੋਣ ਲਈ ਚੁਣੇ ਜਾਣ ਉੱਤੇ ਹੈਰਾਨ ਹੋਈ ਮੁਰਮੂ ਨੇ ਇਸ ਲਈ ਭਾਜਪਾ ਦਾ ਧੰਨਵਾਦ ਕੀਤਾ। ਉਹ ਸੰਭਾਵਤ ਤੌਰ 'ਤੇ 25 ਜੂਨ ਨੂੰ ਆਪਣੀ ਨਾਮਜ਼ਦਗੀ ਦਾਖਲ ਕਰੇਗੀ। ਇਸ ਦੌਰਾਨ ਯਸ਼ਵੰਤ ਸਿਨਹਾ 27 ਜੂਨ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

  ਹੁਣ ਦੋਵੇਂ ਉਮੀਦਵਾਰ ਸਾਡੇ ਸਾਹਮਣੇ ਹਨ, ਇੱਕ ਵਾਰ ਝਾਤ ਮਾਰਦੇ ਹਾਂ ਕਿ ਦੋਵਾਂ ਲਈ ਇਹ ਦੌੜ ਕਿਹੋ ਜਿਹੀ ਰਹੇਗੀ। ਸਭ ਤੋਂ ਪਹਿਲਾਂ ਜੇ ਯਸ਼ਵੰਤ ਸਿਨਹਾ ਦੀ ਗੱਲ ਕਰੀਏ ਤਾਂ ਇਸ ਚੋਣ ਵਿਚ ਯਸ਼ਵੰਤ ਸਿਨਹਾ ਖਿਲਾਫ ਇਸ ਚੋਣ ਵਿੱਚ ਕਾਫੀ ਔਕੜਾਂ ਖੜ੍ਹੀਆਂ ਹਨ। ਮੌਜੂਦਾ ਅੰਕੜਿਆਂ ਦੇ ਅਧਾਰ 'ਤੇ, ਐਨਡੀਏ ਕੋਲ ਕੁੱਲ 5.26 ਲੱਖ ਵੋਟਾਂ ਹਨ ਜੋ ਕੁੱਲ ਵੋਟਾਂ ਦਾ ਲਗਭਗ 49 ਪ੍ਰਤੀਸ਼ਤ ਬਣਦਾ ਹੈ। ਇਸ ਦਾ ਮਤਲਬ ਹੈ ਕਿ ਐੱਨਡੀਏ ਨੂੰ ਰਾਸ਼ਟਰਪਤੀ ਲਈ ਆਪਣਾ ਉਮੀਦਵਾਰ ਚੁਣਨ ਲਈ ਇਕ ਫੀਸਦੀ ਹੋਰ ਵੋਟਾਂ ਦੀ ਲੋੜ ਹੈ।

  ਅਜਿਹਾ ਕਰਨ ਲਈ NDA ਨੂੰ YSR ਕਾਂਗਰਸ ਜਾਂ ਬੀਜੂ ਜਨਤਾ ਦਲ (BJD) ਜਾਂ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ ਵਿੱਚੋਂ ਕਿਸੇ ਇੱਕ ਪਾਰਟੀ ਦੀ ਲੋੜ ਹੈ ਜੋ ਉਨ੍ਹਾਂ ਦੇ ਉਮੀਦਵਾਰ ਦੀ ਹਮਾਇਤ ਕਰ ਸਕਣ। ਇਲੈਕਟੋਰਲ ਕਾਲਜ ਵਿੱਚ, ਨਵੀਨ ਪਟਨਾਇਕ ਦੀ ਅਗਵਾਈ ਵਾਲੀ ਬੀਜੇਡੀ ਕੋਲ 31,000 ਤੋਂ ਵੱਧ ਵੋਟਾਂ ਹਨ ਜਦੋਂ ਕਿ ਵਾਈਐਸਆਰ ਕਾਂਗਰਸ ਕੋਲ 45,550 ਵੋਟਾਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਨੇ 2017 ਦੇ ਐਨਡੀਏ ਦੇ ਰਾਸ਼ਟਰਪਤੀ ਉਮੀਦਵਾਰ ਰਾਮ ਨਾਥ ਕੋਵਿੰਦ ਦਾ ਸਮਰਥਨ ਕੀਤਾ ਸੀ। ਖਾਸ ਤੌਰ 'ਤੇ, ਜਗਨ ਮੋਹਨ ਰੈੱਡੀ ਦੀ YSRCP ਪਹਿਲਾਂ ਹੀ ਰਾਸ਼ਟਰਪਤੀ ਚੋਣਾਂ ਲਈ NDA ਦੇ ਨਾਲ ਹੈ, ਜਿਸ ਨਾਲ NDA ਲਈ ਆਪਣੇ ਉਮੀਦਵਾਰ ਦੀ ਜਿੱਤ ਨੂੰ ਆਸਾਨ ਬਣਾਇਆ ਜਾ ਰਿਹਾ ਹੈ। ਮੁਰਮੂ ਦੀ ਉਮੀਦਵਾਰੀ ਨਾਲ ਬੀਜੇਡੀ ਦਾ ਸਮਰਥਨ ਲਗਭਗ ਪੱਕਾ ਹੋ ਗਿਆ ਹੈ।

  ਹਾਲਾਂਕਿ, ਵਿਰੋਧੀ ਧਿਰ ਦੇ ਸਿਨਹਾ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਖੜ੍ਹਾ ਕਰਨ ਦਾ ਫੈਸਲਾ ਇੱਕ ਚੁਸਤ ਵਿਕਲਪ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਸਿਨਹਾ ਨੂੰ ਕਾਂਗਰਸ ਦੇ ਉਮੀਦਵਾਰ ਦੀ ਬਜਾਏ ਸਾਬਕਾ ਭਾਜਪਾ ਅਤੇ ਸਾਬਕਾ ਟੀਐਮਸੀ ਨੇਤਾ ਵਜੋਂ ਦੇਖਦੇ ਹਨ। ਕਾਂਗਰਸ ਕੋਲ ਕੁੱਲ ਵੋਟਾਂ ਦਾ ਲਗਭਗ 10 ਫੀਸਦੀ ਹੈ ਅਤੇ ਕਾਂਗਰਸ ਸਮੇਤ ਸੰਯੁਕਤ ਪ੍ਰਗਤੀਸ਼ੀਲ ਗਠਜੋੜ (United Progressive Alliance) (ਯੂਪੀਏ) ਕੋਲ 25 ਫੀਸਦੀ ਤੋਂ ਵੱਧ ਵੋਟਾਂ ਹਨ। ਇਸ ਵਿੱਚ ਭਾਵੇਂ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਵੀ ਨਤੀਜੇ ਯਸ਼ਵੰਤ ਸਿਨਹਾ ਦੇ ਹੱਕ ਵਿੱਚ ਜਾਂਦੇ ਨਹੀਂ ਜਾਪਦੇ। ਖੈਰ ਹੁਣ ਤਾਂ ਇੰਤਜ਼ਾਰ ਹੈ 18 ਜੁਲਾਈ ਦਾ,ਜਦੋਂ ਦੇਸ਼ ਨੂੰ ਆਪਣਾ 15ਵਾਂ ਰਾਸ਼ਟਰਪਤੀ ਮਿਲੇਗਾ।
  First published: