Home /News /national /

ਸਾਲ 2018 ਵਿੱਚ ਨਵਜੋਤ ਸਿੱਧੂ ਤੇ ਰਾਹੁਲ ਗਾਂਧੀ ਦੀਆਂ ਜੱਫੀਆਂ ਰਹੀਆਂ ਚਰਚਾ ਵਿੱਚ

ਸਾਲ 2018 ਵਿੱਚ ਨਵਜੋਤ ਸਿੱਧੂ ਤੇ ਰਾਹੁਲ ਗਾਂਧੀ ਦੀਆਂ ਜੱਫੀਆਂ ਰਹੀਆਂ ਚਰਚਾ ਵਿੱਚ

ਸਾਲ 2018 ਵਿੱਚ ਨਵਜੋਤ ਸਿੱਧੂ ਤੇ ਰਾਹੁਲ ਗਾਂਧੀ ਦੀਆਂ ਜੱਫੀਆਂ ਰਹੀਆਂ ਚਰਚਾ ਵਿੱਚ

ਸਾਲ 2018 ਵਿੱਚ ਨਵਜੋਤ ਸਿੱਧੂ ਤੇ ਰਾਹੁਲ ਗਾਂਧੀ ਦੀਆਂ ਜੱਫੀਆਂ ਰਹੀਆਂ ਚਰਚਾ ਵਿੱਚ

  • Share this:
ਸਾਲ 2018 ਵਿੱਚ ਭਾਰਤ ਦੀ ਸਿਆਸਤ ਦੇ ਕਈ ਰੰਗ ਦੇਖਣ ਨੂੰ ਮਿਲੇ ਪਰ ਜ਼ਰੂਰੀ ਨਹੀਂ ਕਿ ਸਿਆਸਤ ਵਿੱਚ ਹਰ ਵਾਰ ਚਰਚਾ, ਲੋਕ ਮੁੱਦਿਆਂ, ਚੋਣਾਂ ਆਦਿ ਦੀ ਹੀ ਹੋਵੇ ਜਿਵੇਂ ਕਿ ਇਸ ਸਾਲ ਦੋ ਸਿਆਸਤਦਾਨਾਂ ਦੀਆਂ ਜੱਫੀਆਂ ਦੀ ਚਰਚਾ ਹਰ ਇੱਕ ਦੀ ਜ਼ੁਬਾਨ ਉੱਤੇ ਰਹੀ। ਜਿਸ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜੱਫੀ ਪਾਉਣਾ ਤੇ ਦੂਜਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾ ਕੇ ਉੱਥੋਂ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣਾ ਕਾਫ਼ੀ ਚਰਚਾ ਵਿੱਚ ਰਿਹਾ। ਇਸਦੀ ਚਰਚਾ ਨਾ ਸਿਰਫ਼ ਦੇਸ਼ ਸਗੋਂ ਵਿਦੇਸ਼ਾਂ ਵਿੱਚ ਵੀ ਹੋਈ।

ਜਦੋਂ ਰਾਹੁਲ ਨੇ ਪਾਈ ਮੋਦੀ ਨੂੰ ਜੱਫੀ...

ਮਾਨਸੂਨ ਸੈਸ਼ਨ ਦੌਰਾਨ ਪਾਰਲੀਮੈਂਟ ਵਿੱਚ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਬਹਿਸ ਦੌਰਾਨ ਰਾਹੁਲ ਗਾਂਧੀ ਆਪਣੀ ਸੀਟ ਤੋਂ ਉੱਠੇ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਜਾ ਕੇ ਉਸਨੂੰ ਗਲੇ ਲਗਾ ਲਿਆ। ਇਸ ਸਭ ਨਾਲ ਸਦਨ ਵਿੱਚ ਬੈਠੇ ਸਾਰੇ ਸਿਆਸਤਦਾਨ ਹੈਰਾਨ ਰਹਿ ਗਏ ਤੇ ਸਦਨ ਵਿੱਚ ਖੂਬ ਤਾੜੀਆਂ ਵੱਜੀਆਂ। ਇਸ ਜੱਫੀ ਨੂੰ ਕਈਆਂ ਨੇ ਸਮਰਥਨ ਦਿੱਤਾ ਤਾਂ ਕਈਆਂ ਨੇ ਇਸਨੂੰ ਪਬਲੀਸਿਟੀ ਸਟੰਟ ਦੱਸਿਆ। 

ਦਰਅਸਲ ਜਦੋਂ ਸਦਨ ‘ਚ ਸਰਕਾਰ ਖਿਲਾਫ਼ ਬੇਭਰੋਸਗੀ ਮਤੇ ‘ਤੇ ਚਰਚਾ ਹੋ ਰਹੀ ਸੀ ਤਾਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਤਿੱਖੇ ਹਮਲੇ ਕਰਦਿਆਂ ਕਈ ਦੋਸ਼ ਲਾਏ ਤੇ ਆਪਣੀ ਗੱਲ ਖ਼ਤਮ ਕਰਕੇ ਉਹ ਪ੍ਰਧਾਨ ਮੰਤਰੀ ਦੀ ਸੀਟ ਕੋਲ ਗਏ ਤੇ ਉਨ੍ਹਾਂ ਨੂੰ ਜੱਫੀ ਪਾਉਣ ਲਈ ਉੱਠਣ ਦਾ ਸੰਕੇਤ ਦਿੱਤਾ। ਮੋਦੀ ਨੇ ਬੈਠੇ-ਬੈਠੇ ਹੀ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ ਪਰ ਰਾਹੁਲ ਗਾਂਧੀ ਨੇ ਹੱਥ ਮਿਲਾਉਣ ਦੀ ਬਜਾਏ ਗਲ ਲੱਗਣ ਦਾ ਇਸ਼ਾਰਾ ਕੀਤਾ। ਪ੍ਰਧਾਨ ਮੰਤਰੀ ਜਦੋਂ ਤੱਕ ਕੁਝ ਸਮਝ ਪਾਉਂਦੇ, ਕਾਂਗਰਸ ਪ੍ਰਧਾਨ ਨੇ ਖੁਦ ਹੀ ਝੁਕ ਕੇ ਉਨ੍ਹਾਂ ਨੂੰ ਜੱਫੀ ਪਾ ਲਈ ਤੇ ਉੱਥੋਂ ਜਾਣ ਲੱਗੇ ਤਾਂ ਮੋਦੀ ਨੇ ਅੱਗੇ ਨਿਕਲ ਚੁੱਕੇ ਗਾਂਧੀ ਨੂੰ ਆਵਾਜ਼ ਲਗਾ ਕੇ ਆਪਣੇ ਕੋਲ ਬੁਲਾ ਕੇ ਉਨ੍ਹਾਂ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਜਿਸ ਤੋਂ ਬਾਅਦ ਸਪੀਕਰ ਸੁਮਿੱਤਰਾ ਮਹਾਜਨ ਨੇ ਗਾਂਧੀ ਨੂੰ ਕਿਹਾ, ‘ਰਾਹੁਲ ਜੀ, ਸਦਨ ਦੇ ਕੁਝ ਆਪਣੇ ਕਾਇਦੇ-ਕਾਨੂੰਨ ਹੁੰਦੇ ਹਨ। ਗਾਂਧੀ ਨੇ ਆਪਣੀ ਸੀਟ ‘ਤੇ ਜਾ ਕੇ ਕਿਹਾ, ‘ਇਹ ਕਾਂਗਰਸ ਤੇ ਕਾਂਗਰਸੀਆਂ ਦਾ ਆਪਣਾ ਅੰਦਾਜ਼ ਹੈ ਤੁਸੀਂ ਸਾਡੇ ਉੱਤੇ ਕਿੰਨਾ ਵੀ ਚਿੱਕੜ ਸੁੱਟੋ, ਅਸੀਂ ਤੁਹਾਨੂੰ ਗਲ ਨਾਲ ਲਾਵਾਂਗੇ।

ਜਦੋਂ ਸਿੱਧੂ ਨੇ ਪਾਕਿਸਤਾਨ ਫੌਜ ਮੁਖੀ ਬਾਜਵਾ ਨੂੰ ਪਾਈ ਜੱਫੀ...

ਇਸ ਸਾਲ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਸੀ ਪਹਿਲਾਂ ਤਾਂ ਇਸੇ ਮੁੱਦੇ ਤੇ ਹੀ ਚਰਚਾ ਛਿੜੀ ਰਹੀ ਕਿ ਸਿੱਧੂ ਪਾਕਿਸਤਾਨ ਜਾਣਗੇ ਜਾਂ ਨਹੀਂ ਤੇ ਜਦੋਂ ਸਿੱਧੂ ਪਾਕਿਸਤਾਨ ਗਏ ਤਾਂ ਸਹੁੰ ਚੁੱਕ ਸਮਾਗਮ ਵਿੱਚ ਉਨ੍ਹਾਂ ਨੇ ਜਦੋਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਗਲੇ ਲਗਾਇਆ ਤਾਂ ਇਹ ਮੁੱਦਾ ਸੁਰਖੀਆਂ ਵਿੱਚ ਆ ਗਿਆ। ਕਈਆਂ ਵੱਲੋਂ ਇਸਨੂੰ ਸਰਾਹਿਆ ਗਿਆ ਤੇ ਕਈਆਂ ਨੇ ਸਿੱਧੂ ਨੂੰ ਗੱਦਾਰ ਤੱਕ ਕਹਿ ਦਿੱਤਾ, ਉਨ੍ਹਾਂ ਕਿਹਾ ਕਿ ਸਾਡੇ ਭਾਰਤੀ ਫੌਜੀਆਂ ਨੂੰ ਮਾਰਨ ਵਾਲੇ ਨੂੰ ਸਿੱਧੂ ਜੱਫੀ ਕਿਸ ਤਰ੍ਹਾਂ ਪਾ ਸਕਦੇ ਹਨ।

ਦਰਅਸਲ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਹੁੰ ਚੁੱਕ ਸਮਾਗਮ ਸੀ ਤਾਂ ਸਿੱਧੂ ਨੇ ਬਾਜਵਾ ਨੂੰ ਜੱਫੀ ਪਾਈ ਸੀ ਤੇ ਇਸ ਬਾਰੇ ਸਿੱਧੂ ਨੇ ਭਾਰਤ ਵਾਪਿਸ ਆ ਕੇ ਸਾਰਿਆਂ ਦੀ ਜ਼ੁਬਾਨ ਬੰਦ ਕਰਦਿਆਂ ਕਿਹਾ ਕਿ ਬਾਜਵਾ ਨੂੰ ਜੱਫੀ ਪਾਉਣ ਦੇ ਹਾਲਾਤਾਂ ਨੂੰ ਸ‍ਪਸ਼‍ਟ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ  ਕਿਹਾ ਕਿ ਬਾਜਵਾ ਨੇ ਗੁਰੂ ਨਾਨਕ ਦੇਵ  ਜੀ ਦਾ ਨਾਮ ਲਿਆ ਅਤੇ ਉਹ ਭਾਵੁਕ ਹੋ ਗਿਆ ਅਤੇ ਉਨ੍ਹਾਂ ਨੂੰ ਜੱਫੀ ਪਾ ਲਈ, ਤੇ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਜਦੋਂ ਗੱਲ ਕਹੀ ਤਾਂ ਇਹ ਗੱਲ਼ ਉਨ੍ਹਾਂ ਦੇ ਦਿਲ ਨੂੰ ਲੱਗ ਗਈ ਤੇ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਜਗ੍ਹਾ ਕੋਈ ਆਮ ਇਨਸਾਨ ਵੀ ਹੁੰਦਾ ਤਾਂ ਉਹ ਵੀ ਸ਼ਾਇਦ ਇਹੀ ਕਰਦਾ ਕਿਉਂਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਇੰਤਜ਼ਾਰ ਅਸੀਂ ਪਿਛਲੇ 70 ਸਾਲਾਂ ਤੋਂ ਕਰ ਰਹੇ ਹਾਂ।  ਉਨ੍ਹਾਂ ਨੇ  ਆਪਣੀ ਯਾਤਰਾ ਦੀ ਤੁਲਣਾ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਲਾਹੌਰ ਯਾਤਰਾ ਨਾਲ ਕੀਤੀ।  ਉਨ੍ਹਾਂ ਕਿਹਾ ,  'ਮੈਂ ਪਾਕਿਸ‍ਤਾਨ ਅਮਨ-ਸ਼ਾਂਤੀ ਲਈ ਗਿਆ ਸੀ । ਮੇਰੀ ਯਾਤਰਾ ਦਾ ਮਕਸਦ ਦੋਨਾਂ ਦੇਸ਼ਾਂ  ਦੇ ਵਿੱਚ ਸ਼ਾਂਤੀ ਅਤੇ ਦੋਸ‍ਤੀ ਦਾ ਮਾਹੌਲ ਬਣਾਉਣਾ ਸੀ । ਜੋ ਕਿ ਮੈਂ ਪੂਰਾ ਕੀਤਾ।'
First published:

Tags: Hug, Narendra modi, Navjot singh sidhu, Rahul Gandhi

ਅਗਲੀ ਖਬਰ