• Home
 • »
 • News
 • »
 • national
 • »
 • YEH KISAAN NAHI MAWAALI HAIN SAYS MEENAKSHI LEKHI MOS EXTERNAL AFFAIR

ਜਿਨ੍ਹਾਂ ਨੂੰ ਤੁਸੀਂ ਕਿਸਾਨ ਆਖਦੇ ਹੋ, ਉਹ ਤਾਂ ਮਵਾਲੀ ਹਨ- ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ

ਉਨ੍ਹਾਂ ਕਿਹਾ, “ਪਹਿਲਾਂ ਉਨ੍ਹਾਂ ਲੋਕਾਂ ਨੂੰ ਕਿਸਾਨ ਬੁਲਾਉਣਾ ਬੰਦ ਕਰੋ। ਕਿਉਂਕਿ ਉਹ ਇੱਕ ਕਿਸਾਨ ਨਹੀਂ ਹੈ। ਇਹ ਕੁਝ ਲੋਕ 'ਸਾਜ਼ਿਸ਼ ਰਚਣ ਵਾਲਿਆਂ' ਦੇ ਰੱਥੇ ਚੜ੍ਹੇ ਕੁਝ ਲੋਕ ਹਨ, ਜੋ ਕਿਸਾਨਾਂ ਦੇ ਨਾਮ 'ਤੇ ਇਹ 'ਹਰਕਤਾਂ' ਕਰ ਰਹੇ ਹਨ।

ਮੀਨਾਕਸ਼ੀ ਲੇਖੀ ਕੇਂਦਰੀ ਵਿਦੇਸ਼ ਰਾਜ ਮੰਤਰੀ ਹਨ। (Photo-ANI)

 • Share this:
  ਨਵੀਂ ਦਿੱਲੀ- ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਵੀਰਵਾਰ ਨੂੰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਬਾਰੇ ਵਿਵਾਦਪੂਰਨ ਬਿਆਨ ਦਿੱਤਾ। ਲੇਖੀ ਨੇ ਵਿਰੋਧ ਕਰ ਰਹੇ ਕਿਸਾਨਾਂ ਦੀ ਤੁਲਨਾ ਮਵਾਲੀ ਨਾਲ ਕੀਤੀ ਅਤੇ ਵਿਰੋਧ ਪ੍ਰਦਰਸ਼ਨ ਨੂੰ ਅਪਰਾਧੀ ਕਰਾਰ ਦਿੱਤਾ। ਲੇਖੀ ਨੇ ਕਿਹਾ ਕਿ 26 ਜਨਵਰੀ ਨੂੰ ਜੋ ਵਾਪਰਿਆ ਉਹ ਸ਼ਰਮਨਾਕ ਅਪਰਾਧਿਕ ਗਤੀਵਿਧੀ ਵੀ ਸੀ। ਲੇਖੀ ਨੇ ਵਿਰੋਧੀ ਧਿਰ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸਹਿਯੋਗ ਕਰਨ ਦਾ ਦੋਸ਼ ਲਾਇਆ। ਕੇਂਦਰੀ ਮੰਤਰੀ ਨੇ ਇਹ ਗੱਲ ਵੀਰਵਾਰ ਨੂੰ ਆਯੋਜਿਤ ਕਿਸਾਨ ਸੰਸਦ ਵਿੱਚ ਇੱਕ ਮੀਡੀਆ ਵਿਅਕਤੀ ਦੇ ਜ਼ਖਮੀ ਹੋਣ ਤੋਂ ਬਾਅਦ ਕਹੀ। ਲੇਖੀ ਨੇ ਕਿਹਾ ਕਿ ਉਹ ਇੱਕ ਕਿਸਾਨ ਨਹੀਂ, ਇੱਕ ਮਵਾਲੀ ਹੈ। ਇਹ ਅਪਰਾਧਿਕ ਗਤੀਵਿਧੀ ਹੈ।

  ਦਰਅਸਲ, ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 200 ਕਿਸਾਨਾਂ ਦੇ ਸਮੂਹ ਨੇ ਵੀਰਵਾਰ ਨੂੰ ਕੇਂਦਰੀ ਦਿੱਲੀ ਦੇ ਜੰਤਰ-ਮੰਤਰ ਵਿਖੇ ‘ਕਿਸਾਨ ਸੰਸਦ’ ਦੀ ਸ਼ੁਰੂਆਤ ਕੀਤੀ। ਇਸ ਦੌਰਾਨ, ਇਕ ਨਿਊਜ਼ ਚੈਨਲ ਦੇ ਵੀਡੀਓ ਪੱਤਰਕਾਰ ਨਾਲ ਕਥਿਤ "ਦੁਰਵਿਵਹਾਰ" ਕਰਨ ਦਾ ਮਾਮਲਾ ਸਾਹਮਣੇ ਆਇਆ। ਜਦੋਂ ਇਕ ਪੱਤਰਕਾਰ ਨੇ ਇਸੇ ਘਟਨਾ ਦੇ ਸੰਦਰਭ ਵਿਚ ਭਾਜਪਾ ਦੀ ਪ੍ਰਤੀਕ੍ਰਿਆ ਜਾਣਨ ਲਈ ਲੇਖੀ ਤੋਂ ਸਵਾਲ ਪੁੱਛਿਆ, ਤਾਂ ਜਵਾਬ ਵਿਚ ਉਨ੍ਹਾਂ ਨੇ ਕਿਹਾ, “ਤੁਸੀਂ ਉਨ੍ਹਾਂ ਲੋਕਾਂ ਨੂੰ ਕਿਸਾਨ ਆਖ ਰਹੇ ਹੋ... ਮਵਾਲੀ ਹਨ ਉਹ ਲੋਕ।”

  ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ‘ਤੇ ਹਮਲਾ ਇਕ ਅਪਰਾਧਿਕ ਗਤੀਵਿਧੀ ਹੈ ... ਜੋ ਵੀ 26 ਜਨਵਰੀ ਨੂੰ ਹੋਇਆ ਉਹ ਸ਼ਰਮਨਾਕ ਸੀ। ਉਹ ਵੀ ਅਪਰਾਧਿਕ ਗਤੀਵਿਧੀਆਂ ਸੀ ਅਤੇ ਅਜਿਹੀਆਂ ਚੀਜ਼ਾਂ ਨੂੰ ਵਿਰੋਧੀ ਧਿਰ ਨੇ ਉਤਸ਼ਾਹਤ ਕੀਤਾ ਸੀ।”

  ਇਸ ਤੋਂ ਪਹਿਲਾਂ ਇਸੇ ਕੜੀ ਨਾਲ ਜੁੜੇ ਇਕ ਹੋਰ ਪ੍ਰਸ਼ਨ ਉਤੇ, ਅੰਦੋਲਨਕਾਰੀ ਨੂੰ ਕਿਸਾਨਾਂ ਬੁਲਾਉਣ ਉਤੇ ਲੇਖੀ ਭੜਕ ਗਈ। ਉਨ੍ਹਾਂ ਕਿਹਾ, “ਪਹਿਲਾਂ ਉਨ੍ਹਾਂ ਲੋਕਾਂ ਨੂੰ ਕਿਸਾਨ ਬੁਲਾਉਣਾ ਬੰਦ ਕਰੋ। ਕਿਉਂਕਿ ਉਹ ਇੱਕ ਕਿਸਾਨ ਨਹੀਂ ਹੈ। ਇਹ ਕੁਝ ਲੋਕ 'ਸਾਜ਼ਿਸ਼ ਰਚਣ ਵਾਲਿਆਂ' ਦੇ ਰੱਥੇ ਚੜ੍ਹੇ ਕੁਝ ਲੋਕ ਹਨ, ਜੋ ਕਿਸਾਨਾਂ ਦੇ ਨਾਮ 'ਤੇ ਇਹ 'ਹਰਕਤਾਂ' ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਇਨ੍ਹਾਂ ਸਮਾਂ ਨਹੀਂ ਕਿ ਉਹ ਜੰਤਰ-ਮੰਤਰ ਉਤੇ ਧਰਨਾ ਲਾਉਣ।

  ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਹੈ। ਇਹ ਉਹ ਲੋਕ ਹਨ ਜੋ ਆੜ੍ਹਤੀਆਂ ਦੁਆਰਾ ਰੱਖੇ ਗਏ ਹਨ ਜੋ ਨਹੀਂ ਚਾਹੁੰਦੇ ਕਿ ਕਿਸਾਨਾਂ ਨੂੰ ਕਿਸੇ ਕਿਸਮ ਦਾ ਸਿੱਧਾ ਲਾਭ ਮਿਲੇ।
  Published by:Ashish Sharma
  First published:
  Advertisement
  Advertisement