Home /News /national /

ਯੋਗ ਗੁਰੂ ਬਾਬਾ ਰਾਮਦੇਵ ਦਾ ਔਰਤਾਂ ਨੂੰ ਲੈ ਕੇ ਵਿਵਾਦਤ ਬਿਆਨ,ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ

ਯੋਗ ਗੁਰੂ ਬਾਬਾ ਰਾਮਦੇਵ ਦਾ ਔਰਤਾਂ ਨੂੰ ਲੈ ਕੇ ਵਿਵਾਦਤ ਬਿਆਨ,ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ

ਬਾਬਾ ਰਾਮਦੇਵ ਦਾ ਔਰਤਾਂ ਨੂੰ ਲੈ ਕੇ ਵਿਵਾਦਤ ਬਿਆਨ,ਸੋਸ਼ਲ ਮੀਡੀਆ 'ਤੇ ਭਖਿਆ ਵਿਵਾਦ

ਬਾਬਾ ਰਾਮਦੇਵ ਦਾ ਔਰਤਾਂ ਨੂੰ ਲੈ ਕੇ ਵਿਵਾਦਤ ਬਿਆਨ,ਸੋਸ਼ਲ ਮੀਡੀਆ 'ਤੇ ਭਖਿਆ ਵਿਵਾਦ

ਠਾਣੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਯੋਗਗੁਰੂ ਬਾਬਾ ਰਾਮਦੇਵ ਨੇ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾੜ੍ਹੀਆਂ ਵਿੱਚ ਵੀ ਔਰਤਾਂ ਖੂਬਸੂਰਤ ਲੱਗਦੀਆਂ ਹਨ। ਸਲਵਾਰ ਕਮੀਜ਼ ਵਿੱਚ ਔਰਤਾਂ ਦੇ ਸੂਟ ਵੀ ਚੰਗੇ ਲੱਗਦੇ ਹਨ। ਇੱਕ ਔਰਤ ਕਿਸੇ ਵੀ ਪਹਿਰਾਵੇ ਵਿੱਚ ਚੰਗੀ ਲੱਗਦੀ ਹੈ ਅਤੇ ਭਾਵੇਂ ਉਹ ਕੁਝ ਵੀ ਨਾ ਪਹਿਨੇ, ਉਹ ਬਹੁਤ ਵਧੀਆ ਲੱਗਦੀ ਹੈ।

ਹੋਰ ਪੜ੍ਹੋ ...
  • Share this:

ਆਪਣੇ ਵਿਵਾਦਤ ਬਿਆਨਾਂ ਦੇ ਕਾਰਨ ਅਕਸਰ ਹੀ ਚਰਚਾ ਵਿੱਚ ਰਹਿਣ ਵਾਲੇ ਬਾਬਾ ਰਾਮਦੇਵ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ।ਦਰਅਸਲ ਬਾਬਾ ਰਾਮਦੇਵ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਦੇ ਸਾਹਮਣੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਅਜਿਹੀ ਟਿੱਪਣੀ ਕੀਤੀ ਹੈ, ਜਿਸ ਨੂੰ ਸੁਣ ਕੇ ਅੰਮ੍ਰਿਤਾ ਫੜਨਵੀਸ ਵੀ ਹੈਰਾਨ ਰਹਿ ਗਈ।ਦਰਅਸਲ ਠਾਣੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਯੋਗਗੁਰੂ ਬਾਬਾ ਰਾਮਦੇਵ ਨੇ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾੜ੍ਹੀਆਂ ਵਿੱਚ ਵੀ ਔਰਤਾਂ ਖੂਬਸੂਰਤ ਲੱਗਦੀਆਂ ਹਨ। ਸਲਵਾਰ ਕਮੀਜ਼ ਵਿੱਚ ਔਰਤਾਂ ਦੇ ਸੂਟ ਵੀ ਚੰਗੇ ਲੱਗਦੇ ਹਨ। ਇੱਕ ਔਰਤ ਕਿਸੇ ਵੀ ਪਹਿਰਾਵੇ ਵਿੱਚ ਚੰਗੀ ਲੱਗਦੀ ਹੈ ਅਤੇ ਭਾਵੇਂ ਉਹ ਕੁਝ ਵੀ ਨਾ ਪਹਿਨੇ, ਉਹ ਬਹੁਤ ਵਧੀਆ ਲੱਗਦੀ ਹੈ।ਤੁਹਾਨੂੰ ਦੱਸ ਦੇਈਏ ਕਿ ਬਾਬਾ ਰਾਮਦੇਵ ਦੇ ਇਸ ਬਿਆਨ ਨੂੰ ਲੋਕ ਵਿਵਾਦਪੂਰਨ ਦੱਸ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।


ਹਾਲਾਂਕਿ ਇਸ ਤੋਂ ਇਲਾਵਾ ਬਾਬਾ ਰਾਮਦੇਵ ਨੇ ਅੰਮ੍ਰਿਤਾ ਫੜਨਵੀਸ ਦੀ ਤਾਰੀਫ ਵੀ ਕੀਤੀ। ਬਾਬਾ ਰਾਮਦੇਵ ਨੇ ਕਿਹਾ 'ਅੰਮ੍ਰਿਤਾ ਫੜਨਵੀਸ ਦੀ ਮੁਸਕਰਾਹਟ ਬਹੁਤ ਮਿੱਠੀ ਹੈ। ਉਹ ਕਿਸੇ ਵੀ ਹਾਲਤ ਵਿੱਚ ਚੰਗੀ ਲੱਗਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਹਮੇਸ਼ਾ ਖੁਸ਼ ਰਹਿੰਦੀ ਹੈ। ਸਮੇਂ 'ਤੇ ਖਾਓ ਅਤੇ ਖੁਰਾਕ ਨੂੰ ਧਿਆਨ ਨਾਲ ਲਓ। ਜੇਕਰ ਉਹ ਇਸ ਤਰ੍ਹਾਂ ਹੀ ਸਭ ਕੁਝ ਕਰਦੀ ਰਹੀ ਤਾਂ ਮੈਂ ਸੋਚਦਾ ਹਾਂ ਕਿ 100 ਸਾਲ ਦਾ ਹੋ ਕੇ ਵੀ ਉਨ੍ਹਾਂ ਸੇ ਉੱਪਰ ਬੁਢਾਪਾ ਨਹੀਂ ਆਵੇਗਾ।

ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਾ ਫੜਨਵੀਸ ਨੇ ਬਾਬਾ ਰਾਮਦੇਵ ਦੇ ਬਿਆਨ ਦਾ ਮੁਸਕਰਾ ਕੇ ਸਵਾਗਤ ਕੀਤਾ। ਪਰ ਇੱਕ ਪਲ ਲਈ ਉਹ ਵੀ ਹੈਰਾਨ ਰਹਿ ਗਈ ਸੀ।ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਬਾ ਰਾਮਦੇਵ ਇਸ ਤਰ੍ਹਾਂ ਦੇ ਬਿਆਨ ਦੇ ਕੇ ਸੁਰਖੀਆਂ 'ਚ ਆਏ ਹਨ। ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਮੁੱਦਿਆਂ 'ਤੇ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ।

Published by:Shiv Kumar
First published:

Tags: Comment, Controversial, Guru, Ramdev, Women, Yoga