Home /News /national /

ਐਲੋਪੈਥੀ ਬਾਰੇ ਬਿਆਨ ਪਿੱਛੋਂ ਰਾਮਦੇਵ ਖਿਲਾਫ FIR ਦੀ ਝੜੀ, ਰੁਕਵਾਉਣ ਲਈ ਪਹੁੰਚੇ ਸੁਪਰੀਮ ਕੋਰਟ

ਐਲੋਪੈਥੀ ਬਾਰੇ ਬਿਆਨ ਪਿੱਛੋਂ ਰਾਮਦੇਵ ਖਿਲਾਫ FIR ਦੀ ਝੜੀ, ਰੁਕਵਾਉਣ ਲਈ ਪਹੁੰਚੇ ਸੁਪਰੀਮ ਕੋਰਟ

ਐਲੋਪੈਥੀ ਬਾਰੇ ਬਿਆਨ ਪਿੱਛੋਂ ਰਾਮਦੇਵ ਖਿਲਾਫ FIR ਝੜੀ, ਰੁਕਵਾਉਣ ਲਈ ਪਹੁੰਚੇ ਸੁਪਰੀਮ ਕੋਰਟ (ਫਾਇਲ ਫੋਟੋ)

ਐਲੋਪੈਥੀ ਬਾਰੇ ਬਿਆਨ ਪਿੱਛੋਂ ਰਾਮਦੇਵ ਖਿਲਾਫ FIR ਝੜੀ, ਰੁਕਵਾਉਣ ਲਈ ਪਹੁੰਚੇ ਸੁਪਰੀਮ ਕੋਰਟ (ਫਾਇਲ ਫੋਟੋ)

 • Share this:
  ਐਲੋਪੈਥੀ ਬਾਰੇ ਦਿੱਤੇ ਬਿਆਨ ਤੋਂ ਬਾਅਦ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਦਰਜ ਹੋ ਰਹੀਆਂ ਐਫ.ਆਈ.ਆਰ. ਨੂੰ ਰੁਕਵਾਉਣ ਲਈ ਬਾਬਾ ਰਾਮਦੇਵ (Yoga Guru Ramdev) ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਅਤੇ ਵੱਖ ਵੱਖ ਥਾਵਾਂ ਉਤੇ ਦਰਜ ਕੀਤੀਆਂ ਗਈਆਂ ਐਫਆਈਆਰ ਨੂੰ ਦਿੱਲੀ ਤਬਦੀਲ ਕਰਨ ਦੀ ਮੰਗ ਕੀਤੀ।

  ਪਟਨਾ ਅਤੇ ਰਾਏਪੁਰ ਵਿੱਚ ਬਾਬਾ ਰਾਮਦੇਵ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਰਾਮਦੇਵ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਐਫਆਈਆਰਜ਼ ਨੂੰ ਦਿੱਲੀ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਅਤੇ ਮੁਕੱਦਮਾ ਇਥੇ ਚੱਲੇ।

  ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਪਿਛਲੇ ਮਹੀਨੇ ਬਾਬਾ ਰਾਮਦੇਵ ਨੇ ਐਲੋਪੈਥੀ ਬਾਰੇ ਕੁਝ ਸਵਾਲ ਪੁੱਛੇ ਸਨ।

  ਉਨ੍ਹਾਂ ਨੇ ਐਲੋਪੈਥੀ ਦੇ ਇਲਾਜ ਦੇ ਤਰੀਕੇ ਅਤੇ ਦਵਾਈਆਂ ਦੇ ਪ੍ਰਭਾਵ ਬਾਰੇ ਸਵਾਲ ਕੀਤਾ ਸਨ। ਇੱਕ ਵਾਇਰਲ ਵੀਡੀਓ ਵਿੱਚ, ਉਨ੍ਹਾਂ ਨੇ ਕਿਹਾ ਸੀ - ਐਲੋਪੈਥੀ ਦਵਾਈਆਂ ਕਾਰਨ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ।

  ਉਨ੍ਹਾਂ ਨੇ ਐਲੋਪੈਥਿਕ ਦਵਾਈ ਨੂੰ 'ਸਟੂਪਿਡ' ਤੱਕ ਆਖ ਦਿੱਤਾ ਸੀ। ਇਸ ਤੋਂ ਬਾਅਦ ਦੇਸ਼ ਭਰ ਦੇ ਐਲੋਪੈਥੀ ਡਾਕਟਰਾਂ ਨੇ ਉਸ ਖਿਲਾਫ ਪ੍ਰਦਰਸ਼ਨ ਕੀਤਾ।
  Published by:Gurwinder Singh
  First published:

  Tags: Ramdev, Yoga

  ਅਗਲੀ ਖਬਰ