Home /News /national /

ਭਾਰਤ 'ਚ ਨੌਜਵਾਨ ਕੱਪੜਿਆਂ ਵਾਂਗ ਬਦਲ ਰਹੇ ਨੇ ਨੌਕਰੀਆਂ, ਜਾਣੋ ਕਾਰਨ

ਭਾਰਤ 'ਚ ਨੌਜਵਾਨ ਕੱਪੜਿਆਂ ਵਾਂਗ ਬਦਲ ਰਹੇ ਨੇ ਨੌਕਰੀਆਂ, ਜਾਣੋ ਕਾਰਨ

ਭਾਰਤ 'ਚ ਨੌਜਵਾਨ ਕੱਪੜਿਆਂ ਵਾਂਗ ਬਦਲ ਰਹੇ ਨੇ ਨੌਕਰੀਆਂ, ਜਾਣੋ ਕਾਰਨ

ਭਾਰਤ 'ਚ ਨੌਜਵਾਨ ਕੱਪੜਿਆਂ ਵਾਂਗ ਬਦਲ ਰਹੇ ਨੇ ਨੌਕਰੀਆਂ, ਜਾਣੋ ਕਾਰਨ

ਸਰਵੇ ਵਿਚ ਸ਼ਾਮਿਲ 22 ਫੀਸਦੀ ਕਰਮਚਾਰੀਆਂ ਨੇ ਕਿਹਾ ਕਿ ਉਹ ਜਿਸ ਸੰਸਥਾ ਵਿਚ ਕੰਮ ਕਰ ਰਹੇ ਹਨ, ਉਸ ਵਿਚ 3-4 ਸਾਲਾਂ ਤੋਂ ਕੰਮ ਕਰ ਰਹੇ ਹਨ। ਇਸ ਤਰ੍ਹਾਂ ਕਰੀਬ 60 ਫੀਸਦੀ ਮੁਲਾਜ਼ਮਾਂ ਦੇ ਕਾਰਜਕਾਲ ਦਾ ਸਮਾਂ 4 ਸਾਲ ਤੋਂ ਵੱਧ ਨਹੀਂ ਹੈ।

  • Share this:

    ਭਾਰਤ ਵਿੱਚ ਨੌਕਰੀਆਂ ਬਦਲਣ ਦਾ ਰੁਝਾਨ ਚੱਲ ਰਿਹਾ ਹੈ। ਪਹਿਲਾਂ ਕਿਸੇ ਕੰਪਨੀ ਵਿਚ 5 ਤੋਂ 8 ਸਾਲ ਕੰਮ ਕਰਨਾ ਆਮ ਗੱਲ ਸੀ, ਜਦੋਂ ਕਿ ਹੁਣ ਇਕ ਜਗ੍ਹਾ 'ਤੇ 15 ਤੋਂ 18 ਮਹੀਨੇ ਕੰਮ ਕਰਨਾ ਵੱਡੀ ਗੱਲ ਸਮਝੀ ਜਾ ਰਹੀ ਹੈ। ਇੱਥੋਂ ਤੱਕ ਕਿ ਰੁਜ਼ਗਾਰਦਾਤਾ (Employers) ਅਤੇ ਪ੍ਰਤਿਭਾ ਪ੍ਰਬੰਧਕ (Talent Managers) ਵੀ ਹੁਣ ਸਵੀਕਾਰ ਕਰ ਰਹੇ ਹਨ ਕਿ ਇੱਕ ਕਰਮਚਾਰੀ ਨੂੰ ਲੰਬੇ ਸਮੇਂ ਲਈ ਇੱਕ ਸੰਸਥਾ ਵਿੱਚ ਬਰਕਰਾਰ ਰੱਖਣਾ ਬੀਤੇ ਦੀ ਗੱਲ ਬਣ ਗਈ ਹੈ। ਇਸ ਰੁਝਾਨ ਦੇ ਹੋਰ ਵਧਣ ਦੀ ਸੰਭਾਵਨਾ ਹੈ।

    ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਹੋ ਰਿਹਾ ਹੈ

    ਗਲੋਬਲ ਰਿਕਰੂਟਮੈਂਟ ਫਰਮ ਮਾਈਕਲ ਪੇਜ ਦੇ ਇੱਕ ਤਾਜ਼ਾ ਸਰਵੇਖਣ ਦੇ ਨਤੀਜਿਆਂ ਦੇ ਅਨੁਸਾਰ, ਭਾਰਤ ਵਿੱਚ 38 ਪ੍ਰਤੀਸ਼ਤ ਕਰਮਚਾਰੀ ਆਪਣੀ ਮੌਜੂਦਾ ਨੌਕਰੀ ਨੂੰ ਦੋ ਸਾਲਾਂ ਤੋਂ ਵੱਧ ਨਹੀਂ ਰੱਖਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਸਰਵੇ ਵਿਚ ਸ਼ਾਮਿਲ 22 ਫੀਸਦੀ ਕਰਮਚਾਰੀਆਂ ਨੇ ਕਿਹਾ ਕਿ ਉਹ ਜਿਸ ਸੰਸਥਾ ਵਿਚ ਕੰਮ ਕਰ ਰਹੇ ਹਨ, ਉਸ ਵਿਚ 3-4 ਸਾਲਾਂ ਤੋਂ ਕੰਮ ਕਰ ਰਹੇ ਹਨ। ਇਸ ਤਰ੍ਹਾਂ ਕਰੀਬ 60 ਫੀਸਦੀ ਮੁਲਾਜ਼ਮਾਂ ਦੇ ਕਾਰਜਕਾਲ ਦਾ ਸਮਾਂ 4 ਸਾਲ ਤੋਂ ਵੱਧ ਨਹੀਂ ਹੈ। ਇਸ ਸਰਵੇਖਣ ਵਿੱਚ 86 ਪ੍ਰਤੀਸ਼ਤ ਭਾਗੀਦਾਰਾਂ ਨੇ ਮੰਨਿਆ ਕਿ ਉਹ ਅਗਲੇ ਛੇ ਮਹੀਨਿਆਂ ਵਿੱਚ ਇੱਕ ਨਵੇਂ ਕੈਰੀਅਰ ਦੀ ਸੰਭਾਵਨਾ ਬਾਰੇ ਸੋਚ ਰਹੇ ਹਨ।


    ਇਸਦੇ ਨਾਲ ਹੀ ਦੱਸ ਦੇਈਏ ਕਿ ਨੌਕਰੀ ਦੀਆਂ ਤਰਜੀਹਾਂ ਵੀ ਬਦਲ ਗਈਆਂ ਹਨ। ਹੁਣ ਕਰਮਚਾਰੀ ਆਰਥਿਕ ਲਾਭਾਂ ਨਾਲੋਂ ਜੀਵਨ ਦੀ ਗੁਣਵੱਤਾ ਅਤੇ ਕੰਮ ਦੇ ਸੁਭਾਅ ਨੂੰ ਪਹਿਲ ਦੇ ਰਹੇ ਹਨ। ਇੱਕ ਰਿਪੋਰਟ ਦੇ ਅਨੁਸਾਰ ਇੱਕ ਤੋਂ ਵੱਧ ਨੌਕਰੀ ਦੇ ਵਿਕਲਪ, ਇੱਕ ਬਿਹਤਰ ਜੀਵਨ ਜਿਊਣ ਦੀ ਤਾਕੀਦ, ਘਰ ਤੋਂ ਕੰਮ ਕਰਨਾ ਅਤੇ ਮੁਸ਼ਕਲ ਰਹਿਤ ਆਨਲਾਈਨ ਭਰਤੀ ਪ੍ਰਕਿਰਿਆ ਕਰਕੇ ਕਰਮਚਾਰੀ ਆਪਣੀਆਂ ਨੌਕਰੀਆਂ ਨੂੰ ਬਦਲ ਰਹੇ ਹਨ। ਕੁਝ ਸਮੇਂ ਬਾਅਦ ਨੌਕਰੀ ਬਦਲਣਾ ਹੁਣ ਮਾੜਾ ਨਹੀਂ ਸਮਝਿਆ ਜਾਂਦਾ।

    ਤਕਨਾਲੋਜੀ ਫਰਮ ਵਿੰਕੁਲਮ ਗਰੁੱਪ ਦੇ ਮਨੁੱਖੀ ਸਰੋਤ ਮੁਖੀ ਪਵਨ ਆਲਮਚੰਦਾਨੀ ਦਾ ਇਸ ਬਾਰੇ ਕਹਿਣਾ ਹੈ ਕਿ ਕਰਮਚਾਰੀਆਂ ਦਾ ਔਸਤ ਕਾਰਜਕਾਲ 30-36 ਮਹੀਨਿਆਂ ਤੋਂ ਘਟ ਕੇ 12-18 ਮਹੀਨਿਆਂ 'ਤੇ ਆ ਗਿਆ ਹੈ। ਸਾਡੇ ਨਾਲ ਜੁੜਨ ਵਾਲਾ ਕਰਮਚਾਰੀ ਔਸਤਨ 12-15 ਮਹੀਨੇ ਹੀ ਸਾਡੇ ਨਾਲ ਰਹਿੰਦਾ ਹੈ।

    ਕੈਰੀਅਰ ਸੇਵਾਵਾਂ ਅਤੇ ਕਾਰੋਬਾਰੀ ਰਣਨੀਤੀ ਫਰਮ ਏਕਲੇਟਮੈਕਸ ਦੇ ਮੈਨੇਜਿੰਗ ਡਾਇਰੈਕਟਰ ਜੌਨ ਪੌਲੋਸ ਦਾ ਕਹਿਣਾ ਹੈ ਕਿ ਅਕਸਰ ਨੌਕਰੀਆਂ ਬਦਲਣਾ ਅੱਜ ਇੱਕ ਰੁਝਾਨ ਬਣ ਗਿਆ ਹੈ। ਖਾਸ ਤੌਰ 'ਤੇ 22-35 ਸਾਲ ਦੀ ਉਮਰ ਦੇ ਕਰਮਚਾਰੀ ਵੱਧ ਤੋਂ ਵੱਧ 18 ਮਹੀਨਿਆਂ ਲਈ ਹੀ ਇੱਕ ਥਾਂ ਉੱਤੇ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰਮਚਾਰੀ ਉਹ ਕੰਮ ਕਰਨਾ ਚਾਹੁੰਦਾ ਹੈ ਜਿਸ ਨੂੰ ਕਰਨ ਵਿਚ ਉਸ ਨੂੰ ਮਜ਼ਾ ਆਉਂਦਾ ਹੈ। ਜੇ ਉਨ੍ਹਾਂ ਨੂੰ ਆਪਣੀ ਨੌਕਰੀ ਬੋਰਿੰਗ ਲੱਗਦੀ ਹੈ, ਤਾਂ ਉਹ ਕੋਈ ਹੋਰ ਨੌਕਰੀ ਲੱਭੇ ਬਿਨਾਂ ਮੌਜੂਦਾ ਨੌਕਰੀ ਤੋਂ ਅਸਤੀਫਾ ਦੇ ਦਿੰਦੇ ਹਨ।

    ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਈਟੀ, ਤਕਨੀਕੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸੈਕਟਰਾਂ, ਸਟਾਰਟਅੱਪਸ ਅਤੇ ਵੱਡੇ BFSI ਸਪੇਸ ਵਿੱਚ, ਨੌਕਰੀ ਛੱਡਣ ਦਾ ਰੁਝਾਨ ਵਧੇਰੇ ਹੁੰਦਾ ਹੈ। ਬਹੁਤ ਜ਼ਿਆਦਾ ਦਬਾਅ, ਪ੍ਰੇਰਣਾ ਦੀ ਘਾਟ ਅਤੇ ਮੁਕਾਬਲਾ ਕਰਮਚਾਰੀਆਂ ਨੂੰ ਕੁਝ ਵੱਖਰਾ ਸੋਚਣ ਅਤੇ ਕਰਨ ਲਈ ਮਜਬੂਰ ਕਰ ਰਿਹਾ ਹੈ।

    Published by:Ashish Sharma
    First published:

    Tags: Indian, Indian economy, Jobs, Youth