Home /News /national /

VIDEO: ਦਿੱਲੀ 'ਚ ਸੜਕ 'ਤੇ ਪੁਲਿਸ ਨਾਲ ਹੱਥੋਪਾਈ ਹੋਇਆ ਨੌਜਵਾਨ, ਗਲਾ ਫੜ ਕੇ ਮਾਰੇ ਥੱਪੜ, ਕੁੜੀਆਂ ਨੇ ਵੀ ਕੀਤੀ ਪੂਰੀ ਹਮਾਇਤ

VIDEO: ਦਿੱਲੀ 'ਚ ਸੜਕ 'ਤੇ ਪੁਲਿਸ ਨਾਲ ਹੱਥੋਪਾਈ ਹੋਇਆ ਨੌਜਵਾਨ, ਗਲਾ ਫੜ ਕੇ ਮਾਰੇ ਥੱਪੜ, ਕੁੜੀਆਂ ਨੇ ਵੀ ਕੀਤੀ ਪੂਰੀ ਹਮਾਇਤ

Delhi Crime News: ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ 'ਚ ਇਕ ਵਿਅਕਤੀ ਨੇ ਦਿੱਲੀ ਪੁਲਿਸ (Delhi Police) ਦੇ ਟ੍ਰੈਫਿਕ ਇੰਸਪੈਕਟਰ ਨਾਲ ਕੁੱਟਮਾਰ ਕਰਨ ਦਾ ਵੀਡੀਓ (Police Man beat video) ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਉਸ ਨੇ ਬਿਨਾਂ ਹੈਲਮੇਟ ਦੇ ਸਕੂਟੀ ਸਵਾਰ ਨੂੰ ਰੋਕਿਆ ਤਾਂ ਉਸ ਨੇ ਟਰੈਫਿਕ ਇੰਸਪੈਕਟਰ ਦੀ ਕੁੱਟਮਾਰ ਕੀਤੀ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ: Delhi Crime News: ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ 'ਚ ਇਕ ਵਿਅਕਤੀ ਨੇ ਦਿੱਲੀ ਪੁਲਿਸ (Delhi Police) ਦੇ ਟ੍ਰੈਫਿਕ ਇੰਸਪੈਕਟਰ ਨਾਲ ਕੁੱਟਮਾਰ ਕਰਨ ਦਾ ਵੀਡੀਓ (Police Man beat video) ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਉਸ ਨੇ ਬਿਨਾਂ ਹੈਲਮੇਟ ਦੇ ਸਕੂਟੀ ਸਵਾਰ ਨੂੰ ਰੋਕਿਆ ਤਾਂ ਉਸ ਨੇ ਟਰੈਫਿਕ ਇੰਸਪੈਕਟਰ ਦੀ ਕੁੱਟਮਾਰ ਕੀਤੀ। ਇਸ ਦੌਰਾਨ ਨੌਜਵਾਨ ਦੇ ਨਾਲ ਸਕੂਟੀ 'ਤੇ ਸਵਾਰ ਦੋ ਲੜਕੀਆਂ ਨੇ ਵੀ ਪੁਲਿਸ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ। ਟ੍ਰੈਫਿਕ ਇੰਸਪੈਕਟਰ ਗੱਡੀ ਨੂੰ ਸੜਕ ਤੋਂ ਹਟਾਉਣ ਲਈ ਪੁੱਜੇ ਹੋਏ ਸਨ, ਜਿਸ ਦੌਰਾਨ ਵਾਹਨ ਹਟਾਉਣ ਨੂੰ ਲੈ ਕੇ ਉਨ੍ਹਾਂ ਦੀ ਕੁਝ ਵਿਅਕਤੀਆਂ ਨਾਲ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਕਾਫੀ ਹਫੜਾ-ਦਫੜੀ ਮਚ ਗਈ ਅਤੇ ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

    ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ (Viral Video) ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਟ੍ਰੈਫਿਕ ਇੰਸਪੈਕਟਰ ਦਾ ਗਲਾ ਫੜ ਰਿਹਾ ਹੈ, ਉਥੇ ਹੀ ਇੰਸਪੈਕਟਰ ਦੇ ਥੱਪੜ ਵੀ ਮਾਰ ਰਿਹਾ ਹੈ। ਇਸ ਤੋਂ ਇਲਾਵਾ ਦੋ ਲੜਕੀਆਂ ਪੁਲਿਸ ਨਾਲ ਲੜਦੀਆਂ ਨਜ਼ਰ ਆ ਰਹੀਆਂ ਹਨ। ਪੁਲਿਸ ਅਨੁਸਾਰ ਇਸ ਦੀ ਸੂਚਨਾ ਤਿਗੜੀ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ। ਟ੍ਰੈਫਿਕ ਇੰਸਪੈਕਟਰ ਸੰਗਮ ਵਿਹਾਰ (Traffic Inspector Sangam Vihar) ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਟ੍ਰੈਫਿਕ ਇੰਸਪੈਕਟਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

    ਦਿੱਲੀ ਦੇ ਇਸ ਟਰੈਫਿਕ ਇੰਸਪੈਕਟਰ (ਟੀ.ਆਈ.) ਦਾ ਨਾਂ ਰਾਜੇਂਦਰ ਪ੍ਰਸਾਦ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਸਕੂਟੀ 'ਤੇ ਸਵਾਰ ਦੋ ਔਰਤਾਂ ਸਮੇਤ ਇਕ ਨੌਜਵਾਨ ਬਿਨਾਂ ਹੈਲਮੇਟ ਦੇ ਗਲਤ ਸਾਈਡ 'ਤੇ ਆ ਰਹੇ ਸਨ, ਜਦੋਂ ਉੱਥੇ ਮੌਜੂਦ ਹੈੱਡ ਕਾਂਸਟੇਬਲ ਨੇ ਉਨ੍ਹਾਂ ਨੂੰ ਰੋਕਿਆ ਤਾਂ ਇਨ੍ਹਾਂ ਤਿੰਨ ਸਕੂਟੀ ਸਵਾਰਾਂ ਨੇ ਹੈੱਡ ਕਾਂਸਟੇਬਲ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਿਸ ਨੂੰ ਮੌਕੇ 'ਤੇ ਪਹੁੰਚਾਇਆ ਪਰ ਟੀ.ਆਈ ਰਾਜੇਂਦਰ ਕੁਮਾਰ ਨੇ ਸਕੂਟੀ ਨੂੰ ਕਬਜ਼ੇ 'ਚ ਲੈਣ ਲਈ ਕਰੇਨ ਬੁਲਾਈ।

    ਇਸ ਕਾਰਨ ਤਿੰਨੋਂ ਸਕੂਟੀ ਸਵਾਰ ਇੰਨੇ ਗੁੱਸੇ 'ਚ ਆ ਗਏ ਕਿ ਉਨ੍ਹਾਂ ਨੇ ਮੌਕੇ 'ਤੇ ਮੌਜੂਦ ਟੀ.ਆਈ ਰਾਜਿੰਦਰ ਕੁਮਾਰ ਅਤੇ ਟ੍ਰੈਫਿਕ ਕਰਮਚਾਰੀਆਂ ਦੀ ਕੁੱਟਮਾਰ ਕੀਤੀ। ਸਿਰਫ ਲੜਾਈ ਹੀ ਨਹੀਂ, ਤਿੰਨਾਂ ਨੇ ਖੂਬ ਹੰਗਾਮਾ ਵੀ ਕੀਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਲਈ ਹੈ ਅਤੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।
    Published by:Krishan Sharma
    First published:

    Tags: Crime, Delhi, Police, Viral video

    ਅਗਲੀ ਖਬਰ