Home /News /national /

Bihar: 75 ਸਾਲ ਬਾਅਦ ਇਸ ਪਿੰਡ ਵਿੱਚ ਹੋਇਆ ਚਮਤਕਾਰ, ਜਾਣੋ ਕਿਉਂ ਜਸ਼ਨ 'ਚ ਡੁੱਬੇ ਲੋਕ

Bihar: 75 ਸਾਲ ਬਾਅਦ ਇਸ ਪਿੰਡ ਵਿੱਚ ਹੋਇਆ ਚਮਤਕਾਰ, ਜਾਣੋ ਕਿਉਂ ਜਸ਼ਨ 'ਚ ਡੁੱਬੇ ਲੋਕ

 75 ਸਾਲ ਬਾਅਦ ਇਸ ਪਿੰਡ ਵਿੱਚ ਹੋਇਆ ਚਮਤਕਾਰ, ਜਾਣੋ ਕਿਉਂ ਜਸ਼ਨ 'ਚ ਡੁੱਬੇ ਲੋਕ

75 ਸਾਲ ਬਾਅਦ ਇਸ ਪਿੰਡ ਵਿੱਚ ਹੋਇਆ ਚਮਤਕਾਰ, ਜਾਣੋ ਕਿਉਂ ਜਸ਼ਨ 'ਚ ਡੁੱਬੇ ਲੋਕ

ਸਰਕਾਰੀ ਨੌਕਰੀਆਂ ਨੂੰ ਲੈ ਕੇ ਨੌਜਵਾਨਾਂ 'ਚ ਵੱਖਰਾ ਹੀ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਬਿਹਾਰ 'ਚ ਤਾਂ ਨੌਜਵਾਨਾਂ ਦੀ ਪਹਿਲੀ ਕੋਸ਼ਿਸ਼ ਸਰਕਾਰੀ ਨੌਕਰੀ ਹਾਸਲ ਕਰਨ ਦੀ ਹੁੰਦੀ ਹੈ। ਜ਼ਿਆਦਾਤਰ ਵੱਡੇ-ਵੱਡੇ IAS ਅਫਸਰ ਬਿਹਾਰ ਟੋਹ ਹੀ ਹੁੰਦੇ ਹਨ। ਬਿਹਾਰ ਦਾ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਆਜ਼ਾਦੀ ਤੋਂ ਬਾਅਦ ਇੱਕ ਵੀ ਵਿਅਕਤੀ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਪਰ ਹੁਣ ਜਦੋਂ ਪਿੰਡ ਦੇ ਇੱਕ ਨੌਜਵਾਨ ਨੇ ਇਹ ਰਿਕਾਰਡ ਤੋੜ ਦਿੱਤਾ ਹੈ ਤਾਂ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ।

ਹੋਰ ਪੜ੍ਹੋ ...
 • Share this:

  ਮੁਜ਼ੱਫਰਪੁਰ ਜ਼ਿਲ੍ਹੇ ਦੇ ਪਿੰਡ ਸੋਹਾਗਪੁਰ ਵਿੱਚ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਮਿਲੀ ਹੈ। ਇਸ ਪਿੰਡ ਦੀ ਅਬਾਦੀ 2000 ਦੇ ਕਰੀਬ ਹੈ ਪਰ ਅੱਜ ਤੱਕ ਕੋਈ ਵੀ ਸਰਕਾਰੀ ਮੁਲਾਜ਼ਮ ਬਣਨ ਵਿੱਚ ਕਾਮਯਾਬ ਨਹੀਂ ਹੋਇਆ। ਪਿੰਡ ਦੇ ਮਰਹੂਮ ਰਾਮ ਲਾਲ ਚੌਧਰੀ ਦੇ ਪੁੱਤਰ ਰਾਕੇਸ਼ ਕੁਮਾਰ ਨੇ ਆਪਣੀ ਸੱਚੀ ਲਗਨ ਅਤੇ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਪਿੰਡ ਵਿੱਚ ਪੜ੍ਹਾਈ ਦੀ ਸ਼ੁਰੂਆਤ ਕਰਨ ਤੋਂ ਬਾਅਦ, ਰਾਕੇਸ਼ ਨੇ ਜ਼ਿਲ੍ਹਾ ਦਰਭੰਗਾ ਯੂਨੀਵਰਸਿਟੀ ਤੋਂ ਐਮ.ਕਾਮ ਦੀ ਪੜ੍ਹਾਈ ਕੀਤੀ ਅਤੇ ਫਿਰ ਰਾਜਸਥਾਨ ਤੋਂ ਬੀ.ਐੱਡ ਦੀ ਪ੍ਰੀਖਿਆ ਪਾਸ ਕੀਤੀ। ਰਾਕੇਸ਼ ਕੁਮਾਰ ਹੁਣ ਸਰਕਾਰੀ ਅਧਿਆਪਕ ਬਣ ਗਿਆ ਹੈ।

  ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਲੜਕਾ ਹੈ ਜਿਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ, ਇਸ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲੇਗੀ।

  Published by:Drishti Gupta
  First published:

  Tags: Bihar, Jobs, National news