• Home
 • »
 • News
 • »
 • national
 • »
 • YOUNG MAN WAS WITH GIRLFRIEND IN HOTEL ROOM VIDEO FOUND ON PORN SITE A FEW DAYS LATER

ਪ੍ਰੇਮਿਕਾ ਨਾਲ ਹੋਟਲ ਦੇ ਰੂਮ ‘ਚ ਗਿਆ ਸੀ ਨੌਜਵਾਨ, ਕੁਝ ਦਿਨਾਂ ਬਾਅਦ ਪੋਰਨ ਸਾਈਟ ‘ਤੇ ਮਿਲਿਆ ਵੀਡੀਓ

ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਸਾਈਬਰ ਕਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਗਰਲਫ੍ਰੈਂਡ ਨਾਲ ਹੋਟਲ ਦੇ ਕਮਰੇ ਦਾ ਵੀਡੀਓ ਪੋਰਨ ਸਾਈਟ 'ਤੇ ਅਪਲੋਡ ਕੀਤਾ ਗਿਆ ਹੈ।

ਪ੍ਰੇਮਿਕਾ ਨਾਲ ਹੋਟਲ ਦੇ ਰੂਮ ‘ਚ ਗਿਆ ਸੀ ਨੌਜਵਾਨ, ਕੁਝ ਦਿਨਾਂ ਬਾਅਦ ਪੋਰਨ ਸਾਈਟ ‘ਤੇ ਮਿਲਿਆ ਵੀਡੀਓ

 • Share this:
  ਬੰਗਲੌਰ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਸਾਈਬਰ ਕਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਗਰਲਫ੍ਰੈਂਡ ਨਾਲ ਹੋਟਲ ਦੇ ਕਮਰੇ ਦਾ ਵੀਡੀਓ ਪੋਰਨ ਸਾਈਟ 'ਤੇ ਅਪਲੋਡ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਨੌਜਵਾਨ ਨੇ ਇੰਟਰਨੈੱਟ ਤੋਂ ਵੀਡੀਓ ਹਟਾਉਣ ਲਈ ਪੁਲਿਸ ਦੀ ਮਦਦ ਮੰਗੀ ਹੈ। ਪੁਲਿਸ ਨੇ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

  ਇੰਡੀਅਨ ਐਕਸਪ੍ਰੈਸ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਅਸ਼ੋਕ ਨਗਰ ਦੇ ਇੱਕ 25 ਸਾਲਾ ਬੀਪੀਓ ਕਰਮਚਾਰੀ ਨੇ 24 ਜਨਵਰੀ ਨੂੰ ਕੇਂਦਰੀ ਸਾਈਬਰ ਇਕਨਾਮਿਕਸ ਅਤੇ ਨਾਰਕੋਟਿਕਸ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੀ ਪ੍ਰਾਈਵੇਟ ਵੀਡੀਓ ਬਣਾ ਕੇ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਵੀਡੀਓ ਹੋਟਲ ਦੇ ਉਸ ਕਮਰੇ ਦੀਆਂ ਹਨ ਜਿੱਥੇ ਉਹ ਕੁਝ ਸਮਾਂ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਠਹਿਰਿਆ ਸੀ।

  ਪੁਲਿਸ ਨੇ ਇਸ ਮਾਮਲੇ 'ਚ ਹੋਟਲ ਸਟਾਫ ਤੋਂ ਪੁੱਛਗਿੱਛ ਕੀਤੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਨੌਜਵਾਨ ਨੇ ਖੁਦ ਅਤੇ ਉਸ ਦੀ ਪ੍ਰੇਮਿਕਾ ਨੇ ਬਣਾਈ ਸੀ ਜਾਂ ਕਿਸੇ ਹੋਰ ਨੇ। ਰਿਪੋਰਟ ਦੇ ਅਨੁਸਾਰ, ਪੁਲਿਸ ਅਧਿਕਾਰੀ ਨੇ ਕਿਹਾ, "ਵੀਡੀਓ ਵੱਖ-ਵੱਖ ਐਂਗਲ ਤੋਂ ਲਈਆਂ ਗਈਆਂ ਸਨ ਅਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਿਸੇ ਗੁਪਤ ਕੈਮਰੇ ਦੀ ਵਰਤੋਂ ਨਹੀਂ ਕੀਤੀ ਗਈ ਸੀ।"

  ਸ਼ਿਕਾਇਤਕਰਤਾ ਨੇ ਕਿਹਾ ਕਿ ਅਪਲੋਡ ਕੀਤੇ ਗਏ ਵੀਡੀਓ ਵਿੱਚ ਉਸ ਦਾ ਅਤੇ ਉਸ ਦੀ ਪ੍ਰੇਮਿਕਾ ਦਾ ਚਿਹਰਾ ਧੁੰਦਲਾ ਸੀ, ਪਰ ਉਸ ਨੇ ਆਪਣੀ ਛਾਤੀ 'ਤੇ ਜਨਮ ਚਿੰਨ੍ਹ ਤੋਂ ਇਸ ਦੀ ਪਛਾਣ ਕੀਤੀ। ਇੱਕ ਪੋਰਨ ਸਾਈਟ 'ਤੇ ਵੀਡੀਓ ਮਿਲਣ ਤੋਂ ਬਾਅਦ, ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਇਹ ਕੁਝ ਹੋਰ ਸਾਈਟਾਂ 'ਤੇ ਵੀ ਉਪਲਬਧ ਹੈ।
  Published by:Ashish Sharma
  First published: