ਮਾਬ ਲਿਚਿੰਗ: ਪਸ਼ੂ ਚੋਰੀ ਦੇ ਸ਼ੱਕ ’ਚ ਭੀੜ ਵੱਲੋਂ ਵਿਅਕਤੀ ਦੀ ਹੱਤਿਆ

ਬਿਹਾਰ ਦੀ ਰਾਜਧਾਨੀ ਪਟਨਾ (Patna) ਦਾ ਹੈ। ਮੋਕਾਮਾ ਖੇਤਰ ਵਿਚ ਭੀੜ ਨੇ ਇਕ ਵਿਅਕਤੀ ਨੂੰ ਫੜ ਕੇ ਇੰਨਾਂ ਕੁੱਟਿਆ ਕਿ ਉਸਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਨਿਊਜ ਏਜੰਸੀ ਏਐਨਆਈ ਅਨੁਸਾਰ ਵਿਅਕਤੀ ਉਤੇ ਪਸ਼ੂ ਚੋਰੀ ਕਰਨ ਦਾ ਦੋਸ਼ ਸੀ।

ਮਾਬ ਲਿਚਿੰਗ: ਪਸ਼ੂ ਚੋਰੀ ਦੇ ਸ਼ੱਕ ’ਚ ਭੀੜ ਵੱਲੋਂ ਵਿਅਕਤੀ ਦੀ ਹੱਤਿਆ

 • Share this:
  ਮਾਬ ਲਿਚਿੰਗ (Mob Lynching) ਸਬੰਧੀ ਬਣਾਏ ਸਖਤ ਕਾਨੂੰਨ ਦੇ ਬਾਵਜੂਦ ਇਸ ਨਾਲ ਜੁੜੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜਾ ਮਾਮਲਾ ਬਿਹਾਰ ਦੀ ਰਾਜਧਾਨੀ ਪਟਨਾ (Patna) ਦਾ ਹੈ। ਮੋਕਾਮਾ ਖੇਤਰ ਵਿਚ ਭੀੜ ਨੇ ਇਕ ਵਿਅਕਤੀ ਨੂੰ ਫੜ ਕੇ ਇੰਨਾਂ ਕੁੱਟਿਆ ਕਿ ਉਸਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਨਿਊਜ ਏਜੰਸੀ ਏਐਨਆਈ ਅਨੁਸਾਰ ਵਿਅਕਤੀ ਉਤੇ ਪਸ਼ੂ ਚੋਰੀ ਕਰਨ ਦਾ ਦੋਸ਼ ਸੀ।  ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਮੋਕਾਮਾ ਵਿਚ ਪਸ਼ੂ ਨੂੰ ਲੈ ਕੇ ਜਾ ਰਹੇ ਵਿਅਕਤੀ ਨੂੰ ਕੁਝ ਲੋਕਾਂ ਨੇ ਸ਼ੱਕ ਦੇ ਆਧਾਰ ਤੇ ਰੋਕਿਆ ਅਤੇ ਚੋਰੀ ਦਾ ਦੋਸ਼ ਮੜ ਦਿੱਤਾ। ਇਸ ਤੋਂ ਭੀੜ ਇਕੱਠੀ ਹੋ ਗਈ ਅਤੇ ਵਿਅਕਤੀ ਉਤੇ ਲਾਠੀ, ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ।

  ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
  First published:
  Advertisement
  Advertisement