ਨਵੀਂ ਦਿੱਲੀ: Delhi Crime News-Boy Murder His Parents: ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸਨਸਨੀਖੇਜ਼ ਕਤਲ ਕਾਂਡ ਨੇ ਹਿਲਾ ਕੇ ਰੱਖ ਦਿੱਤੀ ਹੈ। ਦਿੱਲੀ ਦੇ ਦੱਖਣੀ ਪੱਛਮੀ ਜ਼ਿਲੇ ਦੇ ਪਾਲਮ ਇਲਾਕੇ 'ਚ ਇਕ ਘਰ 'ਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਖੁਦਕੁਸ਼ੀ ਨਹੀਂ ਸਗੋਂ ਕਤਲ ਦਾ ਮਾਮਲਾ ਹੈ। ਸੂਤਰਾਂ ਦੀ ਮੰਨੀਏ ਤਾਂ ਇਕ ਲੜਕੇ ਨੇ ਹੀ ਆਪਣੇ ਮਾਤਾ-ਪਿਤਾ, ਇਕ ਭੈਣ ਅਤੇ ਦਾਦੀ ਦਾ ਕਤਲ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਦੀ ਮੰਨੀਏ ਤਾਂ ਇਹ ਘਟਨਾ ਮੰਗਲਵਾਰ ਰਾਤ ਕਰੀਬ 10.31 ਮਿੰਟ 'ਤੇ ਪਾਲਮ ਦੇ ਰਾਜ ਨਗਰ ਪਾਰਟ-2 ਇਲਾਕੇ 'ਚ ਵਾਪਰੀ। ਇਸੇ ਦੌਰਾਨ ਪੁਲਿਸ ਨੂੰ ਇਸ ਕਤਲ ਦੀ ਸੂਚਨਾ ਮਿਲੀ। ਫਿਲਹਾਲ ਦੋਸ਼ੀ ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਆਪਣੇ ਹੀ ਪਰਿਵਾਰ ਦੀਆਂ ਖੁਸ਼ੀਆਂ ਨੂੰ ਅੱਗ ਕਿਉਂ ਲਗਾਈ।
ਪੁਲਿਸ ਨੇ ਕਤਲ ਕੀਤੇ ਗਏ
1. ਦੀਵਾਨੋ (ਦੋਸ਼ੀ ਦੀ ਦਾਦੀ)
2. ਦਿਨੇਸ਼ ਕੁਮਾਰ (ਦੋਸ਼ੀ ਦਾ ਪਿਤਾ)
3. ਦਰਸ਼ਨ ਰਾਣੀ (ਦੋਸ਼ੀ ਦੀ ਮਾਂ)
4. ਉਰਵਸ਼ੀ (ਦੋਸ਼ੀ ਦੀ ਭੈਣ) ਵਿਅਕਤੀਆਂ ਦੀ ਪਛਾਣ ਦੱਸੀ ਹੈ।
ਪਿਛੇ ਜਿਹੇ ਹੀ ਨਸ਼ਾ ਕੇਂਦਰ ਵਿਚੋਂ ਆਇਆ ਸੀ ਘਰ
ਜਾਣਕਾਰੀ ਅਨੁਸਾਰ ਮੁਲਜ਼ਮ ਨੇ ਚਾਰੇ ਵਿਅਕਤੀਆਂ ਨੂੰ ਚਾਕੂ ਮਾਰ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਲੜਕਾ ਨਸ਼ੇ ਦੀ ਲਤ ਤੋਂ ਪੀੜਤ ਹੈ ਅਤੇ ਹਾਲ ਹੀ ਵਿੱਚ ਨਸ਼ਾ ਮੁਕਤੀ ਕੇਂਦਰ ਤੋਂ ਬਾਹਰ ਆਇਆ ਸੀ। ਇਸ ਤੋਂ ਬਾਅਦ ਹੀ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਲੜਕੇ ਦਾ ਨਾਂ ਕੇਸ਼ਵ ਹੈ। ਪੁਲੀਸ ਨੇ ਵਾਰਦਾਤ ਵਿੱਚ ਵਰਤਿਆ ਹਥਿਆਰ ਬਰਾਮਦ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Delhi Police, National news