ਆਰਡਰ ਦੇਣ ਆਇਆ Zomato ਡਿਲੀਵਰੀ ਵਾਲਾ ਘਰ ਵਿਚੋਂ ਪਾਲਤੂ ਕੁੱਤਾ ਚੁੱਕ ਕੇ ਹੋਇਆ ਫਰਾਰ

News18 Punjab
Updated: October 9, 2019, 7:31 PM IST
share image
ਆਰਡਰ ਦੇਣ ਆਇਆ Zomato ਡਿਲੀਵਰੀ ਵਾਲਾ ਘਰ ਵਿਚੋਂ ਪਾਲਤੂ ਕੁੱਤਾ ਚੁੱਕ ਕੇ ਹੋਇਆ ਫਰਾਰ
ਆਰਡਰ ਦੇਣ ਆਇਆ Zomato ਡਿਲੀਵਰੀ ਵਾਲਾ ਘਰ ਵਿਚੋਂ ਪਾਲਤੂ ਕੁੱਤਾ ਚੁੱਕ ਕੇ ਹੋਇਆ ਫਰਾਰ

ਜ਼ੋਮੈਟੋ ਨੇ ਵੰਦਨਾ ਨੂੰ ਜਵਾਬ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਜਲਦ ਹੀ ਸੰਪਰਕ ਕਰਾਂਗੇ

  • Share this:
  • Facebook share img
  • Twitter share img
  • Linkedin share img
ਮਹਾਰਾਸ਼ਟਰ ਦੇ ਪੁਣੇ 'ਚ ਇਕ ਜ਼ੋਮੈਟੋ ਡਿਲੀਵਰ ਵਾਲਾ ਖਾਣਾ ਦੇਣ ਆਇਆ ਅਤੇ ਜਾਂਦਾ ਹੋਇਆ ਉਸੇ ਘਰ 'ਚੋਂ ਪਾਲਤੂ ਕੁੱਤਾ ਚੋਰੀ ਕਰਕੇ ਲੈ ਗਿਆ। ਇਸ ਸੰਬੰਧੀ ਕੁੱਤੇ ਦੀ ਮਾਲਕਣ ਵੰਦਨਾ ਸ਼ਾਹ ਨੇ ਟਵੀਟ ਕਰਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਪੁਣੇ ਦੇ ਕਾਰਵੇ ਰੋਡ 'ਤੇ ਰਹਿਣ ਵਾਲੀ ਵੰਦਨਾ ਸ਼ਾਹ ਨੇ ਜ਼ੋਮੈਟੋ ਤੋਂ ਖਾਣਾ ਮੰਗਵਾਇਆ ਸੀ, ਜਦੋਂ ਜ਼ੋਮੈਟੋ ਵਾਲਾ ਘਰ ਖਾਣਾ ਦੇਣ ਆਇਆ ਤਾਂ ਉਨ੍ਹਾਂ ਦਾ ਪਾਲਤੂ ਕੁੱਤਾ ਬਾਹਰ ਖੇਡ ਰਿਹਾ ਸੀ, ਜਿਸ ਨੂੰ ਜ਼ੋਮੈਟੋ ਵਾਲਾ ਆਪਣੇ ਨਾਲ ਲੈ ਕੇ ਚਲਾ ਗਿਆ। ਥੋੜ੍ਹੇ ਸਮੇਂ ਬਾਅਦ ਕੁੱਤੇ ਨੂੰ ਘਰ ਦੇ ਬਾਹਰ ਨਾ ਦੇਖ ਕੇ ਜੋੜਾ ਹੈਰਾਨ ਹੋ ਗਿਆ ਅਤੇ ਤੁਰਤ ਸੀ. ਸੀ.ਟੀ.ਵੀ. ਫੁਟੇਜ ਖੰਗਾਲਣ 'ਤੇ ਖੁਲਾਸਾ ਹੋਇਆ ਹੈ ਕਿ ਜ਼ੋਮੈਟੋ ਡਿਲੀਵਰ ਵਾਲਾ ਕੁੱਤੇ ਨੂੰ ਆਪਣੇ ਨਾਲ ਲੈ ਚਲਾ ਗਿਆ।


ਕੁੱਤੇ ਦੀ ਮਾਲਕਣ ਵੰਦਨਾ ਵੱਲੋਂ ਇਸ ਮਾਮਲੇ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ, ਜਿਸ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਕਾਫੀ ਗੁੱਸਾ ਦਿਖਾ ਰਹੇ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਖਤੀ ਨਾਲ ਨਿਪਟਣਾ ਚਾਹੀਦਾ ਹੈ। ਉਧਰ, ਜ਼ੋਮੈਟੋ ਨੇ ਵੰਦਨਾ ਨੂੰ ਜਵਾਬ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਜਲਦ ਹੀ ਸੰਪਰਕ ਕਰਾਂਗੇ।
First published: October 9, 2019
ਹੋਰ ਪੜ੍ਹੋ
ਅਗਲੀ ਖ਼ਬਰ