Zomato ਵੱਲੋਂ 13% ਕਰਮਚਾਰੀਆਂ ਨੂੰ ਨੌਕਰੀਓਂ ਹਟਾਉਣ ਦਾ ਫੈਸਲਾ, ਸੈਲਰੀ 'ਚ 50 ਫੀਸਦੀ ਕਮੀ

News18 Punjabi | News18 Punjab
Updated: May 15, 2020, 5:35 PM IST
share image
Zomato ਵੱਲੋਂ 13% ਕਰਮਚਾਰੀਆਂ ਨੂੰ ਨੌਕਰੀਓਂ ਹਟਾਉਣ ਦਾ ਫੈਸਲਾ, ਸੈਲਰੀ 'ਚ 50 ਫੀਸਦੀ ਕਮੀ
Zomato ਵੱਲੋਂ 13% ਕਰਮਚਾਰੀਆਂ ਨੂੰ ਨੌਕਰੀਓਂ ਹਟਾਉਣ ਦਾ ਫੈਸਲਾ, ਸੈਲਰੀ 'ਚ 50 ਫੀਸਦੀ ਕਮੀ

ਆਨਲਾਈਨ ਫੂਡ ਡਿਸਟ੍ਰੀਬਿਟਰ ਕੰਪਨੀ ਜ਼ੋਮੈਟੋ ਨੇ ਸੰਕਟ ਦੇ ਸਮੇਂ ਆਪਣੇ 13 ਪ੍ਰਤੀਸ਼ਤ ਕਰਮਚਾਰੀਆਂ ਦੀ ਛੁੱਟੀ ਕਰ ਦੇਣ ਦਾ ਫੈਸਲਾ ਕੀਤਾ ਹੈ।ਕੋਰੋਨਾ ਵਾਇਰਸ ਕਾਰਨ ਫੂਡ ਡਿਲਿਵਰੀ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਰੈਸਟੋਰੈਂਟ ਅਤੇ ਹੋਟਲ ਬੰਦ ਹਨ।

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਦੇਸ਼ ਵਿਚ ਤੀਜਾ ਲਾਕਡਾਉਨ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕੰਪਨੀਆਂ ਆਪਣੇ ਖਰਚਿਆਂ ਵਿੱਚ ਨਿਰੰਤਰ ਕਟੌਤੀ ਕਰ ਰਹੀਆਂ ਹਨ। ਇਸ ਦੌਰਾਨ ਆਨਲਾਈਨ ਫੂਡ ਡਿਸਟ੍ਰੀਬਿਟਰ ਕੰਪਨੀ ਜ਼ੋਮੈਟੋ ਨੇ ਸੰਕਟ ਦੇ ਸਮੇਂ ਆਪਣੇ 13 ਪ੍ਰਤੀਸ਼ਤ ਕਰਮਚਾਰੀਆਂ ਦੀ ਛੁੱਟੀ ਕਰ ਦੇਣ ਦਾ ਫੈਸਲਾ ਕੀਤਾ ਹੈ। ਨਾਲ ਹੀ, ਕੰਪਨੀ ਨੇ ਜੂਨ ਤੋਂ ਸਾਰੇ ਕਰਮਚਾਰੀਆਂ ਦੀ ਤਨਖਾਹ ਵਿਚ 50 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਵੀ ਫੈਸਲਾ ਲਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਫੂਡ ਡਿਲਿਵਰੀ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਰੈਸਟੋਰੈਂਟ ਅਤੇ ਹੋਟਲ ਬੰਦ ਹਨ।

ਤਨਖਾਹ ਵਿਚ 50% ਕਮੀ

ਜੋਮਾਟੋ ਦੇ ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਕਰਮਚਾਰੀਆਂ ਨੂੰ ਇਕ ਪੱਤਰ ਲਿਖਿਆ ਹੈ ਕਿ ਘੱਟ ਤਨਖਾਹ ਲੈਣ ਵਾਲੇ ਕਰਮਯਾਰੀਆਂ ਲਈ ਘੱਟ ਕਟੌਤੀ ਅਤੇ ਵੱਧ ਤਨਖਾਹ ਲੈਣ ਵਾਲੇ ਲੋਕਾਂ ਲਈ ਵਧੇਰੇ ਕਟੌਤੀ (50% ਤਕ) ਦੀ ਤਜਵੀਜ਼ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਸਾਰੇ ਸਹਿਕਰਮੀਆਂ ਨੂੰ ਚੁਣੌਤੀ ਭਰਪੂਰ ਕਾਰਜ ਦਾ ਵਾਤਾਵਰਣ ਦੇਣਾ ਹੈ, ਪਰ ਅਸੀਂ ਆਪਣੇ ਕੰਮ ਕਰਨ ਵਾਲੇ ਤਕਰੀਬਨ 13 ਪ੍ਰਤੀਸ਼ਤ ਦੇ ਲਈ ਅਜਿਹਾ ਨਹੀਂ ਕਰ ਸਕਾਂਗੇ। ਇਸ ਤੋਂ ਪਹਿਲਾਂ ਆਨਲਾਈਨ ਕੈਬ ਸਰਵਿਸ ਦੇਣ ਵਾਲੀ UBER ਨੇ ਵੀ ਆਪਣੇ 14 ਫੀਸਦੀ 3700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
 
First published: May 15, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading