12-18 ਸਾਲ ਦੇ ਬੱਚਿਆਂ ਨੂੰ ਜਲਦ ਲੱਗੇਗੀ ਜਾਇਡਸ ਕੈਡੀਲਾ ਵੈਕਸੀਨ, ਕੇਂਦਰ ਦਾ ਸੁਪਰੀਮ ਕੋਰਟ 'ਚ ਹਲਫਨਾਮਾ

News18 Punjabi | News18 Punjab
Updated: June 27, 2021, 12:46 PM IST
share image
12-18 ਸਾਲ ਦੇ ਬੱਚਿਆਂ ਨੂੰ ਜਲਦ ਲੱਗੇਗੀ ਜਾਇਡਸ ਕੈਡੀਲਾ ਵੈਕਸੀਨ, ਕੇਂਦਰ ਦਾ ਸੁਪਰੀਮ ਕੋਰਟ 'ਚ ਹਲਫਨਾਮਾ
12-18 ਸਾਲ ਦੇ ਬੱਚਿਆਂ ਨੂੰ ਜਲਦ ਲੱਗੇਗੀ ਜਾਇਡਸ ਕੈਡੀਲਾ ਵੈਕਸੀਨ, ਕੇਂਦਰ ਦਾ ਸੁਪਰੀਮ ਕੋਰਟ 'ਚ ਹਲਫਨਾਮਾ (ਸੰਕੇਤਕ ਤਸਵੀਰ)

  • Share this:
  • Facebook share img
  • Twitter share img
  • Linkedin share img
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਕੋਰੋਨਾ ਦੀ ਟੀਕਾਕਰਨ ਮੁਹਿੰਮ (Vaccination Drive in India) ਬਾਰੇ ਇਕ ਹਲਫਨਾਮਾ ਦਾਖਲ ਕੀਤਾ ਹੈ। ਇਸ ਦੇ ਤਹਿਤ ਇਹ ਕਿਹਾ ਗਿਆ ਹੈ ਕਿ ਜਲਦੀ ਹੀ 12 ਤੋਂ 18 ਸਾਲ ਦੇ ਬੱਚਿਆਂ ਨੂੰ ਜਾਇਡਸ ਕੈਡੀਲਾ (Zydus Cadila) ਦੀ ਵੈਕਸੀਨ ਲਗਾਈ ਜਾਵੇਗੀ। ਨਾਲ ਹੀ, ਸਰਕਾਰ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਰਿਆਂ ਨੂੰ ਵੈਕਸੀਨ ਲਗਾ ਦਿੱਤੀ ਜਾਵੇਗੀ।

ਦੱਸ ਦਈਏ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਕੇਂਦਰ ਨੂੰ ਕੋਰੋਨਾ ਦੇ ਟੀਕਾਕਰਨ ਬਾਰੇ ਸਵਾਲ ਕੀਤੇ ਸਨ। ਅਦਾਲਤ ਨੇ ਪੁੱਛਿਆ ਸੀ ਕਿ ਸਰਕਾਰ ਕੋਰੋਨਾ ਦੀ ਰੋਕਥਾਮ ਲਈ ਕਿਹੜੇ ਕਦਮ ਉਠਾ ਰਹੀ ਹੈ।

ਕੇਂਦਰ ਸਰਕਾਰ ਨੇ ਕਿਹਾ ਕਿ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਭਾਰਤ ਬਾਇਓਟੈਕ ਦੀ ਵੈਕਸੀਨ ਕੋਵੈਕਸੀਨ ਦਾ ਟਰਾਇਲ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ‘ਤੇ ਸ਼ੁਰੂ ਹੋ ਗਿਆ ਹੈ। ਜਦੋਂ ਕਿ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਉੱਤੇ ਜਾਇਡਸ ਕੈਡੀਲਾ ਦੇ ਟੀਕੇ ਦਾ ਕਲੀਨਿਕਲ ਟਰਾਇਲ ਪੂਰਾ ਹੋ ਗਿਆ ਹੈ। ਭਵਿੱਖ ਵਿੱਚ, ਇਹ ਟੀਕਾ 12 ਤੋਂ 18 ਸਾਲ ਦੇ ਬੱਚਿਆਂ ਲਈ ਉਪਲਬਧ ਹੋਵੇਗਾ।
DCGI ਤੋਂ ਪ੍ਰਵਾਨਗੀ ਦੀ ਉਡੀਕ...
ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਦੀ ਕੰਪਨੀ ਜਾਇਡਸ-ਕੈਡੀਲਾ ਨੇ ਤੀਜੇ ਪੜਾਅ ਦਾ ਟਰਾਇਲ ਪੂਰਾ ਕਰ ਚੁੱਕੀ ਹੈ। ਇਹ ਵੈਕਸੀਨ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਦਿੱਤੀ ਜਾ ਸਕਦੀ ਹੈ। ਅਗਲੇ ਕੁਝ ਹਫਤਿਆਂ ਵਿਚ ਕੰਪਨੀ ਆਪਣੀ ਐਮਰਜੈਂਸੀ ਵਰਤੋਂ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਤੋਂ ਆਗਿਆ ਲੈ ਸਕਦੀ ਹੈ।

ਦੱਸ ਦਈਏ ਕਿ ਇਸ ਸਮੇਂ ਫਾਈਜ਼ਰ ਪੂਰੀ ਦੁਨੀਆ ਵਿੱਚ ਇਕੋ ਵੈਕਸੀਨ ਹੈ ਜੋ 12 ਤੋਂ 18 ਸਾਲ ਦੇ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ।
Published by: Gurwinder Singh
First published: June 27, 2021, 9:20 AM IST
ਹੋਰ ਪੜ੍ਹੋ
ਅਗਲੀ ਖ਼ਬਰ