Home /nawanshahr /

Nawanshahr: ਨਗਰ ਕੌਂਸਲ ਟੀਮ ਨੇ ਦੁਕਾਨਦਾਰਾਂ 'ਤੇ ਕੀਤੀ ਕਾਰਵਾਈ, ਸਾਮਾਨ ਕੀਤਾ ਜ਼ਬਤ

Nawanshahr: ਨਗਰ ਕੌਂਸਲ ਟੀਮ ਨੇ ਦੁਕਾਨਦਾਰਾਂ 'ਤੇ ਕੀਤੀ ਕਾਰਵਾਈ, ਸਾਮਾਨ ਕੀਤਾ ਜ਼ਬਤ

X
Nawanshahr

Nawanshahr

ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸੜਕਾਂ ’ਤੇ ਪਿਆ ਸਾਮਾਨ ਜ਼ਬਤ ਕਰਕੇ ਕੌਂਸਲ ਦੀ ਟਰਾਲੀ ’ਤੇ ਲੱਦ ਦਿੱਤਾ ਗਿਆ। ਇਹ ਮੁਹਿੰਮ ਰੋਪੜ ਰੋਡ, ਮੇਨ ਚੌਂਕ, ਭੀੜ-ਭੜੱਕੇ ਵਾਲੇ ਗਹੂਣਾ ਰੋਡ ਅਤੇ ਭੱਦੀ ਰੋਡ ਦੇ ਬਾਜ਼ਾਰਾਂ ਵਿੱਚ ਚਲਾਈ ਗਈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਾਨਦਾਰਾਂ ਨੇ ਸਮਾਨ ਮੁੜ ਸੀਮਾ ਤੋਂ ਬਾਹਰ ਰੱਖਿਆ ਗਿਆ ਤਾਂ ਮੁਲਾਜ਼ਮਾਂ ਵੱਲੋਂ ਮੁੜ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੌਂਸਲ ਵੱਲੋਂ ਹਰ ਹਫ਼ਤੇ ਅਜਿਹੀਆਂ ਮੁਹਿੰਮਾਂ ਚਲਾਈਆਂ ਜਾਣਗੀਆਂ।

ਹੋਰ ਪੜ੍ਹੋ ...
  • Share this:

ਸਲੇਸ਼ ਕੁਮਾਰ

ਨਵਾਂਸ਼ਹਿਰ- ਬਲਾਚੌਰ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ੇ 'ਤੇ ਨਗਰ ਕੌਂਸਲ ਟੀਮ ਨੇ ਕਾਰਵਾਈ ਕਰਦਿਆਂ ਸਾਮਾਨ ਜ਼ਬਤ ਕਰ ਲਿਆ। ਐੱਸਡੀਐੱਮ ਬਿਕਰਮਜੀਤ ਸਿੰਘ ਪਾਂਧੇ ਦੀਆਂ ਹਦਾਇਤਾਂ ’ਤੇ ਕੀਤੀ ਕਾਰਵਾਈ ਤਹਿਤ ਕੌਂਸਲ ਦੀ ਟੀਮ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਕੌਂਸਲ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਦੁਕਾਨ ਦਾ ਸਾਮਾਨ ਸੜਕ ਦੇ ਵਿਚਕਾਰ ਰੱਖਣ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਪਰ ਕਿਸੇ ਨੂੰ ਵੀ ਆਵਾਜਾਈ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਇਸ ਦੌਰਾਨ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸੜਕਾਂ ’ਤੇ ਪਿਆ ਸਾਮਾਨ ਜ਼ਬਤ ਕਰਕੇ ਕੌਂਸਲ ਦੀ ਟਰਾਲੀ ’ਤੇ ਲੱਦ ਦਿੱਤਾ ਗਿਆ। ਇਹ ਮੁਹਿੰਮ ਰੋਪੜ ਰੋਡ, ਮੇਨ ਚੌਂਕ, ਭੀੜ-ਭੜੱਕੇ ਵਾਲੇ ਗਹੂਣਾ ਰੋਡ ਅਤੇ ਭੱਦੀ ਰੋਡ ਦੇ ਬਾਜ਼ਾਰਾਂ ਵਿੱਚ ਚਲਾਈ ਗਈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਾਨਦਾਰਾਂ ਨੇ ਸਮਾਨ ਮੁੜ ਸੀਮਾ ਤੋਂ ਬਾਹਰ ਰੱਖਿਆ ਗਿਆ ਤਾਂ ਮੁਲਾਜ਼ਮਾਂ ਵੱਲੋਂ ਮੁੜ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੌਂਸਲ ਵੱਲੋਂ ਹਰ ਹਫ਼ਤੇ ਅਜਿਹੀਆਂ ਮੁਹਿੰਮਾਂ ਚਲਾਈਆਂ ਜਾਣਗੀਆਂ। ਇਸ ਕਾਰਵਾਈ ਦੌਰਾਨ ਕੌਂਸਲ ਦੇ ਮੁਲਾਜ਼ਮਾਂ ਵਿੱਚ ਸੰਤੋਖ ਸਿੰਘ, ਭੂਸ਼ਨ ਕੁਮਾਰ ਸਮੇਤ ਹੋਰ ਸਟਾਫ਼ ਸ਼ਾਮਲ ਸਨ।

Published by:Drishti Gupta
First published:

Tags: Nawanshahr, Punjab