ਜਤਿਨ ਸ਼ਰਮਾ,
ਪਠਾਨਕੋਟ: ਹਰ ਸਾਲ ਲੋਕ ਮਾਤਾ ਵੈਸ਼ਨੋ ਦੇਵੀ (Mata Vaishno Devi) ਦੇ ਦਰਸ਼ਨਾਂ ਲਈ ਆਉਂਦੇ ਹਨ। ਉੱਥੇ ਹੀ ਯਸ਼ ਗੁਪਤਾ ਨਾਂ ਦਾ 23 ਸਾਲਾ ਸ਼ਰਧਾਲੂ (Devotee) ਮਾਂ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਆਪਣੇ ਮਨ 'ਚ ਆਸਥਾ ਲੈ ਕੇ ਉੱਤਰ ਪ੍ਰਦੇਸ਼ ਤੋਂ ਨੰਗੇ ਪੈਰੀਂ ਅੱਜ ਪਠਾਨਕੋਟ ਪਹੁੰਚਿਆ। ਜਦੋਂ ਯਸ਼ ਗੁਪਤਾ ਪਠਾਨਕੋਟ ਪਹੁੰਚੇ ਤਾਂ ਉਨ੍ਹਾਂ ਦੇ ਪੈਰਾਂ ਦੀ ਹਾਲਤ ਬਹੁਤ ਖਰਾਬ ਸੀ। ਨੰਗੇ ਪੈਰੀਂ ਤੁਰਨ ਕਾਰਨ ਉਸ ਦੇ ਪੈਰ ਥਾਂ-ਥਾਂ ਤੋਂ ਜ਼ਖ਼ਮੀ ਹੋ ਗਏ। ਇਸ ਨੂੰ ਦੇਖਦੇ ਹੋਏ ਪਠਾਨਕੋਟ ਦੀ ਸ਼ਿਵ ਸੇਵਕ ਵੈਲਫੇਅਰ ਸੋਸਾਇਟੀ ਨੇ ਨੌਜਵਾਨ ਨੂੰ ਆਪਣੇ ਭੰਡਾਰੇ ਵਿੱਚ ਰੱਖਿਆ ਅਤੇ ਪੈਰਾਂ 'ਤੇ ਮੱਲ੍ਹਮ ਲਗਾ ਦਿੱਤੀ।
ਸੁਸਾਇਟੀ ਦੇ ਪ੍ਰਧਾਨ ਸਤੀਸ਼ ਮਹਾਜਨ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇ ਦਰਸ਼ਨਾਂ ਲਈ ਉੱਤਰ ਪ੍ਰਦੇਸ਼ (Utter Pradesh) ਤੋਂ ਨੰਗੇ ਪੈਰੀਂ ਗਿਆ ਯਸ਼ ਗੁਪਤਾ ਅੱਜ ਪਠਾਨਕੋਟ (Pathankot) ਪਹੁੰਚਿਆ ਤਾਂ ਉਸ ਦੇ ਪੈਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਇਹ ਸਭ ਦੇਖ ਕੇ ਸੋਸਾਇਟੀ ਵੱਲੋਂ ਉਸ ਦਾ ਇਲਾਜ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਇਹ ਨੌਜਵਾਨ ਮਾਤਾ ਵੈਸ਼ਨੋ ਦੇ ਦਰਸ਼ਨਾਂ ਲਈ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot, Punjab, UP, Vaishno Devi