Home /pathankot /

Bharat Jodo Yatra: ਭਾਰਤ ਜੋੜੋ ਯਾਤਰਾ 'ਚ ਸਾਇਕਲ 'ਤੇ ਸਫ਼ਰ ਕਰ ਰਿਹਾ 62 ਸਾਲਾਂ ਬਜ਼ੁਰਗ

Bharat Jodo Yatra: ਭਾਰਤ ਜੋੜੋ ਯਾਤਰਾ 'ਚ ਸਾਇਕਲ 'ਤੇ ਸਫ਼ਰ ਕਰ ਰਿਹਾ 62 ਸਾਲਾਂ ਬਜ਼ੁਰਗ

X
Bharat

Bharat Jodo Yatra: ਭਾਰਤ ਜੋੜੋ ਯਾਤਰਾ 'ਚ ਸਾਇਕਲ 'ਤੇ ਸਫ਼ਰ ਕਰ ਰਿਹਾ 62 ਸਾਲਾਂ ਬਜ਼ੁਰਗ

Pathankot News: ਭਾਰਤ ਜੋੜੋ ਯਾਤਰਾ (Bharat Jodo Yatra) ਵਿੱਚ ਇਕ ਵਿਅਕਤੀ ਅਜਿਹਾ ਵੀ ਸੀ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਇਹ ਵਿਅਕਤੀ ਮਹਾਰਾਸ਼ਟਰ ਦਾ ਨਿਵਾਸੀ ਹੈ ਇਹ ਵਿਅਕਤੀ ਮਹਾਰਾਸ਼ਟਰ ਤੋਂ ਹੀ ਇਸ ਭਾਰਤ ਜੋੜੋ ਯਾਤਰਾ ਵਿੱਚ ਸਾਈਕਲ 'ਤੇ ਸਵਾਰ ਹੋ ਕੇ ਸ਼ਾਮਿਲ ਹੋਇਆ।

ਹੋਰ ਪੜ੍ਹੋ ...
  • Share this:


ਜਤਿਨ ਸ਼ਰਮਾ

ਪਠਾਨਕੋਟ: ਕੰਨਿਆ ਕੁਮਾਰੀ (Kanya Kumari) ਤੋਂ ਸ਼ੁਰੂ ਹੋਈ ਕਾਂਗਰਸ ਦੀ ਭਾਰਤ ਜੋੜੋ ਯਾਤਰਾਹਾਲ ਹੀ ਵਿੱਚ ਜ਼ਿਲ੍ਹਾ ਪਠਾਨਕੋਟ (Pathankot) ਪਹੁੰਚੀ। ਅੱਜ ਇਹ ਯਾਤਰਾ ਪਠਾਨਕੋਟ ਤੋਂ ਜੰਮੂ ਕਸ਼ਮੀਰ (Jammu & Kashmir) ਲਈ ਰਵਾਨਾ ਹੋਈ। ਅੱਜ ਪੰਜਾਬ (Punjab) ਵਿੱਚ ਇਸ ਯਾਤਰਾ ਦਾ ਆਖਰੀ ਪੜਾਅ ਸੀ। ਜਿਸ ਦੇ ਚੱਲਦਿਆਂ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪਠਾਨਕੋਟ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਜਿਸ ਵਿੱਚ ਕੇਂਦਰ ਅਤੇ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ (Congress Leadership) ਹਾਜ਼ਰ ਸੀ। ਇਸ ਰੈਲੀ 'ਚ ਕੁਝ ਅਜਿਹੇ ਲੋਕ ਵੀ ਨਜ਼ਰ ਆਏ ਜੋ ਲੰਬੇ ਸਮੇਂ ਤੋਂ ਭਾਰਤ ਜੋੜੋ ਯਾਤਰਾ ਵਿੱਚ ਚੱਲ ਰਹੇ ਹਨ।

ਇਸ ਭਾਰਤ ਜੋੜੋ ਯਾਤਰਾ ਵਿੱਚ ਇਕ ਵਿਅਕਤੀ ਅਜਿਹਾ ਵੀ ਸੀ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਇਹ ਵਿਅਕਤੀ ਮਹਾਰਾਸ਼ਟਰ ਦਾ ਨਿਵਾਸੀ ਹੈ ਇਹ ਵਿਅਕਤੀ ਮਹਾਰਾਸ਼ਟਰ ਤੋਂ ਹੀ ਇਸ ਭਾਰਤ ਜੋੜੋ ਯਾਤਰਾ ਵਿੱਚ ਸਾਈਕਲ 'ਤੇ ਸਵਾਰ ਹੋ ਕੇ ਸ਼ਾਮਿਲ ਹੋਇਆ। ਇਹ ਵਿਅਕਤੀ ਨਾਲ ਜਦੋ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਸਾਈਕਲ 'ਤੇ ਸਵਾਰ ਹੋ ਕੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਹ ਕਈ ਰਾਜਾਂ ਵਿੱਚ ਸਾਈਕਲ ’ਤੇ ਸਫ਼ਰ ਕਰ ਚੁੱਕੇ ਹਨ ਅਤੇ ਹੁਣ ਜਦੋਂ ਇਹ ਰੈਲੀ ਜੰਮੂ-ਕਸ਼ਮੀਰ ਵਿੱਚ ਜਾ ਰਹੀ ਹੈ ਤਾਂ ਯਾਤਰਾ ਦੇ ਆਖਰੀ ਪੜਾਅ ਤੱਕ ਉਹ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਹ ਰਾਹੁਲ ਗਾਂਧੀ ਨਾਲ ਨਹੀਂ ਮਿਲ ਸਕੇ ਹਨ ਪਰ ਜੇਕਰ ਰਾਹੁਲ ਗਾਂਧੀ ਉਨ੍ਹਾਂ ਨੂੰ ਬੁਲਾਉਂਦੇ ਹਨ ਤਾਂ ਉਹ ਜ਼ਰੂਰ ਮਿਲਣਗੇ।

Published by:Drishti Gupta
First published:

Tags: BHARAT JODO YATRA, Congress, Pathankot, Punjab