ਜਤਿਨ ਸ਼ਰਮਾ
ਪਠਾਨਕੋਟ: ਧਾਰ ਕਲਾਂ ਦੇ ਅਰਧ ਪਹਾੜੀ ਖੇਤਰ (Semi-Mountainous Area) ਦੇ ਪਿੰਡ ਹਾੜ੍ਹੇਦੀ ਰਹਿਣ ਵਾਲੀ 75 ਸਾਲਾ ਸੁਦਰਸ਼ਨਾ ਦੇਵੀ ਹੋਰ ਔਰਤਾਂ ਲਈ ਪ੍ਰੇਰਨਾ ਸਰੋਤ ਬਣ ਕੇ ਅੱਗੇ ਆਈ ਹੈ। ਸੁਦਰਸ਼ਨਾ ਦੇਵੀ ਨੇ ਜੰਗਲਾਤ ਵਿਭਾਗ (Forest Department) ਦੀ ਮਦਦ ਨਾਲ ਇੱਕ ਸਵੈ-ਸਹਾਇਤਾ ਗਰੁੱਪ (Self Help Group) ਬਣਾਇਆ ਜਿਸ ਵਿੱਚ ਉਸ ਨੇ ਆਪਣੇ ਪਿੰਡ ਦੀਆਂ 10 ਹੋਰ ਔਰਤਾਂ ਨੂੰ ਸ਼ਾਮਲ ਕੀਤਾ। ਸੁਦਰਸ਼ਨਾ ਦੇਵੀ ਨੇ ਸਵੈ-ਸਹਾਇਤਾ ਸਮੂਹ ਬਣਾਉਣ ਤੋਂ ਬਾਅਦ ਆਪਣੇ ਘਰੇਲੂ ਬਗੀਚੀ ਵਿੱਚ ਉੱਗੇ ਅੰਬ (Mango), ਆਂਵਲੇ (Amla) ਅਤੇ ਬਾਂਸ ਤੋਂ ਬਣੇ ਉਤਪਾਦ ਲੱਖਾਂ ਰੁਪਏ ਵਿੱਚ ਵੇਚ ਕੇ ਮਹਿਲਾ ਸਸ਼ਕਤੀਕਰਨ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਸੁਦਰਸ਼ਨਾ ਦੇਵੀ ਦੇ ਇਸ ਕੰਮ ਨੂੰ ਦੇਖ ਕੇ ਪਿੰਡ ਦੀਆਂ ਹੋਰ ਔਰਤਾਂ ਵੀ ਇਸ ਕੰਮ ਵਿੱਚ ਸ਼ਾਮਲ ਹੋਣ ਲੱਗ ਪਈਆਂ ਹਨ ਅਤੇ ਇਨ੍ਹਾਂ ਔਰਤਾਂ ਵੱਲੋਂ ਬਣਾਈਆਂ ਆਂਵਲਾ ਕੈਂਡੀ (amla candy), ਅਚਾਰ, ਅੰਬ ਦੇ ਪਾਪੜ, ਵੇੜੀ \"ਮੇਕ ਇਨ ਪੰਜਾਬ\" (Make In Punjab) ਵੈੱਬਸਾਈਟ 'ਤੇ ਧੂਮ ਮਚਾ ਰਹੀ ਹੈ।
ਸੁਦਰਸ਼ਨਾ ਦੇਵੀ ਨੇ ਦੱਸਿਆ ਕਿ ਸ਼ੁਰੂ ਵਿੱਚ ਉਸ ਨੂੰ ਪਿੰਡ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾਣਾ ਪੈਂਦਾ ਸੀ ਜਿੱਥੇ ਉਹ ਇਹ ਸਾਮਾਨ ਵੇਚਦੀ ਸੀ ਅਤੇ ਉਸ ਸਮੇਂ ਪਿੰਡ ਦੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ। ਪਰ ਉਨ੍ਹਾਂ ਨੇ ਜੰਗਲਾਤ ਵਿਭਾਗ ਦੀ ਮਦਦ ਨਾਲ ਹੋਰ ਔਰਤਾਂ ਨਾਲ ਮਿਲ ਕੇ ਇੱਕ ਸਵੈ-ਸਹਾਇਤਾ ਗਰੁੱਪ ਬਣਾ ਲਿਆ। ਜਿਸ ਵਿੱਚ ਉਨ੍ਹਾਂ ਵੱਲੋਂ ਤਿਆਰ ਕੀਤੇ ਸਮਾਨ ਦੀ ਮੰਗ ਬਾਜ਼ਾਰਾਂ ਵਿੱਚ ਵਧਣ ਲੱਗੀ ਅਤੇ ਹੁਣ ਸੁਦਰਸ਼ਨਾਦੇਵੀ ਵੱਲੋਂ ਦੋ ਹੋਰ ਸਵੈ-ਸਹਾਇਤਾ ਗਰੁੱਪਚਲਾਏ ਜਾ ਰਹੇ ਹਨ।
ਸੁਦਰਸ਼ਨਾ ਦੇਵੀ ਦੇ ਇਸ ਸਾਹਸ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਉਸ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸੁਦਰਸ਼ਨ ਦੇਵੀ ਨੇ ਹੋਰ ਔਰਤਾਂ ਨੂੰ ਵੀ ਅਜਿਹਾ ਕੰਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਹੋਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।