ਕੁਦਰਤ ਦੀਆਂ ਕੁਦਰਤ ਹੀ ਜਾਣਦਾ ਹੈ, ਉਸ ਵੱਲੋਂ ਕੀ ਅਤੇ ਕਿਵੇਂ ਹੋਣਾ ਹੈ ਇਹ ਨਿਸ਼ਚਿਤ ਹੁੰਦਾ ਹੈ। ਪਰ ਕਦੇ-ਕਦੇ ਕੁਦਰਤ ਵੱਲੋਂ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਉੱਤੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ,ਪਰ ਜੇ ਅਸੀਂ ਆਪਣੀਆਂ ਅੱਖਾਂ ਦੇ ਨਾਲ ਅਜਿਹਾ ਕੁੱਝ ਦੇਖਦੇ ਹਾਂ ਤਾਂ ਸਾਨੂੰ ਇਸ ਉੱਤੇ ਵਿਸ਼ਵਾਸ ਹੋ ਜਾਂਦਾ ਹੈ। ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ,ਦਰਅਸਲ ਜ਼ਿਲ੍ਹਾ ਪਠਾਨਕੋਟ ਦੇ ਪਹਾੜੀ ਇਲਾਕੇ ਤਹਿਸੀਲ ਧਾਰਕਲਾਂ ਦੇ ਛੋਟੇ ਜਿਹੇ ਪਿੰਡ ਪਲਾਹ ਦੇ ਵਿੱਚ ਇੱਕ ਬੱਕਰੀ ਨੇ ਇੱਕ ਅੱਖ ਵਾਲੇ ਮੇਮਣੇ ਨੂੰ ਜਨਮ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਮੇਮਣੇ ਦੇ ਮੱਥੇ ਉੱਤੇ ਅੱਖ ਹੈ ਅਤੇ ਉਸ ਦੀ ਇੱਕ ਅੱਖ ਵਿੱਚ ਦੋ ਅੱਖਾਂ ਇਕੱਠੀਆਂ ਹਨ। ਦੇਖਣ ਵਿੱਚ ਇਹ ਮੇਮਣਾ ਬਾਕੀ ਬੱਕਰੀਆਂ ਦੇ ਮੇਮਣਿਆਂ ਤੋਂ ਕਾਫੀ ਵੱਖਰਾ ਹੈ। ਕਿਉਂਕਿ ਇਸ ਮੇਮਣੇ ਦੀਆਂ ਅੱਖਾਂ ਹੀ ਅਜਿਹੀਆਂ ਨਹੀਂ ਹਨ ਬਲਕਿ ਇਸ ਦਾ ਮੂੰਹ ਵੀ ਬਾਕੀ ਬੱਕਰੀਆਂ ਦੇ ਨਾਲੋਂ ਵੱਖਰਾ ਅਤੇ ਅਜੀਬ ਹੈ। ਜਦੋਂ ਬੱਕਰੀ ਵੱਲੋਂ ਇਸ ਮੇਮਣੇ ਨੂੰ ਜਨਮ ਦਿੱਤਾ ਗਿਆ ਤਾਂ ਆਸੇ-ਪਾਸੇ ਦੇ ਗੁਆਂਢੀ ਅਤੇ ਹੋਰ ਲੋਕ ਇਸ ਨੂੰ ਦੇਖਣ ਲਈ ਪਹੁੰਚਣ ਲੱਗੇ। ਹਰ ਕੋਈ ਬੱਕਰੀ ਦੇ ਇਸ ਮੇਮਣੇ ਨੂੰ ਦੇਖ ਕੇ ਹੈਰਾਨ ਸੀ ਕਿ ਇਹ ਮੇਮਣਾ ਬਾਕੀ ਬੱਕਰੀਆਂ ਨਾਲੋਂ ਵੱਖਰਾ ਕਿਉਂ ਹੈ ? ਬੱਕਰੀਆਂ ਨੂੰ ਪਾਲਣ ਵਾਲੇ ਕੇਵਲ ਕ੍ਰਿਸ਼ਨ ਦਾ ਕਹਿਣਾ ਹੈ ਉਹ ਬਹੁਤ ਸਾਲਾਂ ਤੋਂ ਬੱਕਰੀਆਂ ਪਾਲ ਰਿਹਾ ਹੈ ਪਰ ਉਸ ਨੇ ਬੱਕਰੀ ਦਾ ਅਜਿਹਾ ਬੱਚਾ ਅਜੇ ਤੱਕ ਨਹੀਂ ਦੇਖਿਆ, ਉਹ ਖੁੱਦ ਹੈਰਾਨ ਹੈ ਕਿ ਕੁਦਰਤ ਦਾ ਇਹ ਅਜੀਬ ਕਰਿਸ਼ਮਾ ਕੀ ਹੈ?
ਹਾਲਾਂਕਿ ਜਨਮ ਦੇਣ ਤੋਂ ਕੁੱਝ ਹੀ ਦੇਰ ਬਾਅਦ ਬੱਕਰੀ ਦੇ ਇਸ ਮੇਮਣੇ ਦੀ ਮੌਤ ਹੋ ਗਈ । ਪਰ ਹਰ ਕੋਈ ਇਸ ਮੇਮਣੇ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿ ਆਖਰ ਇਹ ਅਜਿਹਾ ਕਿਉਂ ਸੀ। ਇਹ ਸਵਾਲ ਸਾਰਿਆਂ ਦਾ ਮਨਾਂ ਵਿੱਚ ਹੈ ਪਰ ਇਸ ਦਾ ਜਵਾਬ ਕਿਸੇ ਦੇ ਕੋਲ ਨਹੀਂ ਹੈ। ਕਿਉਂਕਿ ਕੁਦਰਤ ਦੀਆਂ ਹੋਰ ਕੋਈ ਨਹੀਂ ਜਾਣਦਾ । ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਜੇ ਤੱਕ ਰਹੱਸ ਹੀ ਬਣੇ ਹੋਏ ਹਨ,ਠੀਕ ਵੀ ਹੈ ਕੁੱਝ ਐਸੇ ਸਵਾਾਲ ਹੁੰਦੇ ਹਨ ਜਿਨ੍ਹਾਂ ਦੇ ਜਵਾਬ ਕੁਦਰਤ ਉੱਤੇ ਹੀ ਛੱਡੇ ਦੇਣੇ ਚਾਹੀਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।