ਜਤਿਨ ਸ਼ਰਮਾ
ਪਠਾਨਕੋਟ: ਰਾਮ ਨੌਮੀ (Ram Navami) ਦਾ ਤਿਉਹਾਰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਰਾਮ ਨੌਮੀ ਤਿਉਹਾਰ ਪਠਾਨਕੋਟ (Pathankot) ਸ਼ਹਿਰ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਰਾਮ ਨੌਮੀ ਦੇ ਮੌਕੇ 'ਤੇ ਪਠਾਨਕੋਟ ਸ਼ਹਿਰ ਦੇ ਮੰਦਰਾਂ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਰਾਮ ਨੌਮੀ ਦੇ ਮੌਕੇ 'ਤੇ ਪਠਾਨਕੋਟ ਸ਼ਹਿਰ ਦੇ ਵਿਚਕਾਰ ਸਥਿਤ ਸ੍ਰੀ ਰਘੂਨਾਥ ਮੰਦਿਰ ਵਿਖੇ ਪਹਿਲੇ ਨਰਾਤੇ ਤੋਂ ਰਮਾਇਣ ਦਾ ਪਾਠ ਕੀਤਾ ਜਾ ਰਿਹਾ ਸੀ ਅਤੇ ਅੱਜ ਕਥਾਵਾਚਕ ਨੇ ਰਾਮ ਜਨਮ ਦੀ ਕਥਾ ਦਾ ਗਾਇਨ ਕੀਤਾ।
ਆਪਣਾ ਜ਼ਿਲ੍ਹਾ ਚੁਣੋ (ਪਠਾਨਕੋਟ)
ਇਸ ਮੌਕੇ ਸ਼ਹਿਰ ਦੇ ਕਈ ਸਿਆਸੀ ਤੇ ਧਾਰਮਿਕ ਆਗੂ ਵੀ ਹਾਜ਼ਰ ਸਨ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਇਹ ਰਾਮ ਨੌਮੀ ਦਾ ਤਿਉਹਾਰ ਸਾਡੇ ਮਨੁੱਖੀ ਜੀਵਨ ਵਿੱਚ ਬਹੁਤ ਹੀ ਖਾਸ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਚੰਦਰ ਜੀ (Load Sri Ram) ਨੂੰ ਮਰਿਯਾਦਾ ਪ੍ਰਸ਼ੋਤਮ ਕਿਹਾ ਜਾਂਦਾ ਹੈ ਅਤੇ ਹਰ ਵਿਅਕਤੀ ਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ।
ਰਘੂਨਾਥ ਮੰਦਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਰਾਮ ਨੌਮੀ ਉਤਸਵ ਪਿਛਲੇ ਨੌਂ ਦਿਨਾਂ ਤੋਂ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਮੰਦਰ ਵਿੱਚ ਰਾਮਚਰਿਤ ਮਾਨਸ (Ramcharit Manas) ਦੀ ਕਥਾ ਦਾ ਜਾਪ ਕੀਤਾ ਜਾਂਦਾ ਹੈ ਅਤੇ ਬੀਤੇ ਦਿਨ ਪਠਾਨਕੋਟ ਸ਼ਹਿਰ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਮੰਦਰ ਵਿੱਚ ਰਾਮ ਜਨਮ ਦੀ ਕਥਾ ਸੁਣਾ ਕੇ ਰਾਮ ਨੌਮੀ ਉਤਸਵ ਮਨਾਇਆ ਗਿਆ। ਅਸ਼ੋਕ ਸ਼ਰਮਾ ਨੇ ਕਿਹਾ ਕਿ ਅਸੀਂ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਨ੍ਹਾਂ ਦਿਨਾਂ ਵਿੱਚ ਮੰਦਰ ਕਮੇਟੀ ਨੂੰ ਸਹਿਯੋਗ ਦਿੱਤਾ ਹੈ।
Published by:Rupinder Kaur Sabherwal
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।