ਜਤਿਨ ਸ਼ਰਮਾ
ਪਠਾਨਕੋਟ: ਮਲਿਕਪੁਰ ਵਿੱਚ ਅਪਰਵਾਰੀ ਦੁਆਬ ਨਹਿਰ ਦੇ ਕੰਢੇ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ। ਨਹਿਰ ਦੇ ਕੰਢੇ ਮਰੀਆਂ ਮੱਛੀਆਂ ਕਾਰਨ ਬਦਬੂ ਫੈਲ ਰਹੀ ਹੈ। ਨਹਿਰ ਦੇ ਕੰਢੇ ਪਈਆਂ 20 ਤੋਂ 25 ਮੱਛੀਆਂ ਕਿੱਥੋਂ ਆਈਆਂ, ਇਸ ਬਾਰੇ ਵੀ ਨਹਿਰੀ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਹੈ।ਕਿਉਂਕਿ ਇਨ੍ਹੀਂ ਦਿਨੀਂ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਇਸ ਤਰ੍ਹਾਂ ਵੱਡੀ ਗਿਣਤੀ ਵਿਚ ਮੱਛੀਆਂ ਮਰੀਆਂ ਮਿਲਣਾ ਜਾਂਚ ਦਾ ਵਿਸ਼ਾ ਹੈ।ਦੂਜੇ ਪਾਸੇ ਵਿਭਾਗ ਦਾ ਮੰਨਣਾ ਹੈ ਕਿ ਦਰਿਆ ਦੇ ਨੇੜੇ ਮੱਛੀ ਵੇਚਣ ਵਾਲੇ ਦੀ ਦੁਕਾਨ ਵੀ ਹੈ, ਅਤੇ ਇਹ ਹੋ ਸਕਦਾ ਹੈ ਕਿ ਮੱਛੀਆਂ ਖਰਾਬ ਹੋਣ 'ਤੇ ਦੁਕਾਰਦਾਰਾਂ ਵਲੋਂ ਨਹਿਰ ਦੇ ਕੰਢੇ ਸੁੱਟ ਦਿੱਤੀ ਗਈ ਹੋਵੇ।
ਫਿਲਹਾਲ ਇਸ ਤਰ੍ਹਾਂ ਖੁੱਲ੍ਹੇ ਵਿੱਚ ਪਈਆਂ ਮਰੀਆਂ ਮੱਛੀਆਂ ਤੋਂ ਨਿਕਲਣ ਵਾਲੀ ਬਦਬੂ ਕਾਰਨ ਕਈ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।ਜੇਕਰ ਇਨ੍ਹਾਂ ਮੱਛੀਆਂ ਨੂੰ ਕਿਸੇ ਵੱਲੋਂ ਜਾਣ-ਬੁੱਝ ਕੇ ਨਹਿਰ ਦੇ ਕੰਢੇ ਸੁੱਟਿਆ ਗਿਆ ਸੀ ਤਾਂ ਇਨ੍ਹਾਂ ਮੱਛੀਆਂ ਨੂੰ ਖੁੱਲ੍ਹੇ ਵਿੱਚ ਸੁੱਟਣ ਦੀ ਬਜਾਏ ਇਨ੍ਹਾਂ ਮੱਛੀਆਂ ਨੂੰ ਦੱਬ ਦਿੱਤਾ ਜਾਣਾ ਚਾਹੀਦਾ ਸੀ, ਤਾਂ ਜੋ ਕੀੜੇ-ਮਕੌੜਿਆਂ ਪੈਣ ਕਾਰਨ ਬਦਬੂ ਨਾ ਫੈਲ ਜਾਵੇ।
ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸਡੀਓ ਨੇ ਕਿਹਾ ਕਿ ਨਹਿਰ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ। ਇਸ ਲਈ ਮੱਛੀਆਂ ਦਾ ਮਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਨਹਿਰ ਦੇ ਕੰਢੇ ਪਈਆਂ ਮਰੀਆਂ ਮੱਛੀਆਂ ਕਿੱਥੋਂ ਆਈਆਂ, ਇਸ ਦੀ ਜਾਂਚ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।