ਜਤਿਨ ਸ਼ਰਮਾ
ਪਠਾਨਕੋਟ: ਪਠਾਨਕੋਟ ਦੇ ਸੁਜਾਨਪੁਰ ਹਲਕੇ ਦੇ ਪਿੰਡ ਘੋਹ ਵਿਖੇ ਸਥਿਤ ਖੇਤੀ ਵਿਗਿਆਨ ਕੇਂਦਰ (Agricultural Science Center) ਦੇ ਵਿਗਿਆਨੀਆਂ ਨੇ ਚਮਤਕਾਰ (Miracles) ਕਰ ਦਿਖਾਇਆ ਹੈ। ਇਨ੍ਹਾਂ ਵਿਗਿਆਨੀਆਂ ਨੇ ਮੈਦਾਨੀ ਇਲਾਕਿਆਂ ਵਿੱਚ ਸੇਬ ਦੇ ਦਰੱਖਤ ਲਗਾਉਣ ਦਾ ਪ੍ਰਯੋਗ ਕੀਤਾ ਹੈ।
ਖੇਤੀ ਵਿਗਿਆਨੀਆਂ ਵੱਲੋਂ ਕੀਤੇ ਗਏ ਇਸ ਨਿਵੇਕਲੇ ਤਜ਼ਰਬੇ ਨਾਲ ਪੂਰੀ ਟੀਮ ਵਿੱਚ ਖੁਸ਼ੀ ਦੀ ਲਹਿਰ ਹੈਕਿਉਂਕਿ ਇਨ੍ਹਾਂ ਖੇਤੀ ਵਿਗਿਆਨੀਆਂ ਵੱਲੋਂ ਲਗਾਏ ਗਏ ਸੇਬ ਦੇ ਦਰੱਖਤ ਹੁਣ ਰੁੱਖਾਂ ਦਾ ਰੂਪ ਲੈ ਚੁੱਕੇ ਹਨ ਅਤੇ ਉਨ੍ਹਾਂ 'ਤੇ ਫੁੱਲ ਅਤੇ ਸੇਬ ਉੱਗਣੇ ਸ਼ੁਰੂ ਹੋ ਗਏ ਹਨ। ਖੇਤੀ ਵਿਗਿਆਨੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਬ ਦੇ ਰੁੱਖ (Apple trees) ਲਗਾਉਣ ਦਾ ਤਜਰਬਾ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਪਹਾੜੀ ਖੇਤਰਾਂ ਵਿੱਚ ਸੇਬਾਂ ਦੀ ਖੇਤੀ ਕੀਤੀ ਜਾਂਦੀ ਸੀ ਪਰ ਹੁਣ ਉਨ੍ਹਾਂ ਦੀ ਟੀਮ ਨੇ ਪਠਾਨਕੋਟ (Pathankot) ਵਿੱਚ ਸੇਬ ਦੇ ਬਾਗ ਲਗਾਏ ਹਨ। ਜਿਸ 'ਤੇ ਸੇਬਾਂ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ ਅਤੇ ਜਲਦੀ ਹੀ ਸੇਬ ਪੱਕ ਕੇ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਇਲਾਕਿਆਂ ਵਿੱਚ ਵੀ ਸੇਬ ਦੀ ਫ਼ਸਲ ਸ਼ੁਰੂ ਹੋ ਜਾਵੇ ਤਾਂ ਇਲਾਕੇ ਦੇ ਲੋਕਾਂ ਨੂੰ ਵਧੀਆ ਰੁਜ਼ਗਾਰ ਮਿਲ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Pathankot