ਜਤਿਨ ਸ਼ਰਮਾ
ਪਠਾਨਕੋਟ: ਕੌਮਾਂਤਰੀ ਸੰਸਥਾਇਸਕੌਨ (ISKCON) ਸੰਸਥਾ ਦੇ ਵੱਲੋਂ ਪਠਾਨਕੋਟ (Pathankot) ਦੇ ਰਾਮਲੀਲਾ ਮੈਦਾਨ ਵਿੱਚ ਹਰਿਨਾਮ ਸੰਕੀਰਤਨ (Harinaam Sankirtan) ਦਾ ਆਯੋਜਨ ਕੀਤਾ। ਜਿਸ ਵਿੱਚ ਅੰਮ੍ਰਿਤਸਰ (Amritsar) ਤੋਂ ਸ਼੍ਰੀ ਰਘੁਪਤੀ ਰਾਮਦਾਸ ਜੀ ਨੇ ਹਰਿਨਾਮ ਕਥਾ ਦਾ ਗਾਇਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਅਸੀਂ ਹਰਿ ਨਾਮ ਦਾ ਜਾਪ ਕਰਕੇ ਆਪਣੇ ਜੀਵਨ ਵਿੱਚ ਬਦਲਾਅ ਲਿਆ ਸਕਦੇ ਹਾਂ। ਇਸ ਹਰਿਨਾਮ ਸੰਕੀਰਤਨ ਵਿੱਚ ਦੂਰੋਂ-ਦੂਰੋਂ ਸੰਗਤਾਂ ਨੇ ਹਾਜ਼ਰੀ ਭਰੀ।
ਰਘੁਪਤੀ ਰਾਮਦਾਸ ਜੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਹਰਿਨਾਮ ਸੰਕੀਰਤਨਨਾਲ ਜੁੜਨਾ ਚਾਹੀਦਾ ਹੈ ਅਤੇ ਆਪਣਾ ਜੀਵਨ ਪ੍ਰਮਾਤਮਾ ਦੀ ਭਗਤੀ ਲਈ ਸਮਰਪਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਨੁੱਖਾ ਜਨਮ ਦਾ ਮੁੱਖ ਕੰਮ ਪਰਮਾਤਮਾ ਦੀ ਭਗਤੀ ਕਰਨਾ ਹੈ, ਪਰ ਮਨੁੱਖ ਨੇ ਸੰਸਾਰ ਦੇ ਕੰਮਾਂ ਵਿਚ ਰੁੱਝ ਕੇ ਪਰਮਾਤਮਾ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸਕੌਨਸੰਸਥਾ ਦਾ ਮੁੱਖ ਉਦੇਸ਼ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਨਾਲ ਜੋੜਨਾ ਹੈ।
ਹਰਨਾਮ ਸੰਕੀਰਤਨ ਦੇ ਅੰਤ ਵਿੱਚ ਸੰਗਤਾਂ ਨੂੰ ਭੋਗ ਪ੍ਰਸ਼ਾਦ ਵੀ ਵਰਤਾਇਆ ਗਿਆ। ਸ੍ਰੀ ਰਘੁਪਤੀ ਰਾਮਦਾਸ ਜੀ ਨੇ ਦੱਸਿਆ ਕਿ ਹੁਣ ਪਠਾਨਕੋਟ ਵਿਖੇ ਵੀ ਹਰ ਐਤਵਾਰ ਨੂੰ ਹਰਿਨਾਮ ਕਥਾ ਅਤੇ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।