Home /pathankot /

Teej Special: ਪਠਾਨਕੋਟ ਦੇ ਨਿੱਜੀ ਕਾਲਜ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਮਨਾਇਆ ਗਿਆ ਤੀਆਂ ਦਾ ਤਿਉਹਾਰ

Teej Special: ਪਠਾਨਕੋਟ ਦੇ ਨਿੱਜੀ ਕਾਲਜ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਮਨਾਇਆ ਗਿਆ ਤੀਆਂ ਦਾ ਤਿਉਹਾਰ

X
Pathankot:

Pathankot: ਤੀਆਂ ਦੇ ਤਿਉਹਾਰ 'ਤੇ ਪੰਜਾਬੀ ਪਹਿਰਾਵੇ ਵਿੱਚ ਤਸਵੀਰ ਲੈਂਦੀ ਹੋਈ ਮੁਟਿਆਰ 

Teej Special: ਬੱਚਿਆਂ ਨੂੰ ਪੰਜਾਬੀ ਸੱਭਿਅਤਾ (Punjabi civilization) ਨਾਲ ਜੋੜਨ ਅਤੇ ਆਪਣਾ ਪੰਜਾਬੀ ਪਹਿਰਾਵਾ ਅਪਣਾਉਣ ਦੇ ਮੰਤਵ ਨਾਲ ਪਠਾਨਕੋਟ ਦੇ ਇੱਕ ਨਿੱਜੀ ਕਾਲਜ ਵਿੱਚ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਈਆਂ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ,

ਪਠਾਨਕੋਟ: ਸਾਵਣ ਦੇ ਮਹੀਨੇ ਵਿੱਚ ਨਵ-ਵਿਆਹੁਤਾ (Newlyweds) ਔਰਤਾਂ ਆਪਣੇ ਪੇਕੇ ਘਰ ਜਾਂਦੀਆਂ ਹਨ ਅਤੇ ਆਪਣੀਆਂ ਸਹੇਲੀਆਂ ਨਾਲ ਪਿੱਪਲ ਦੇ ਰੁੱਖਾਂ ਹੇਠਾਂ ਪੀਂਘਾਂ ਝੂਟਦੀਆਂ ਅਤੇ ਨੱਚ-ਗਾ ਕੇ ਤੀਆਂ ਦਾ ਤਿਉਹਾਰ (Teej Festival) ਮਨਾਉਂਦੀਆਂ ਹਨ। ਪਰ ਅਜੋਕੇ ਸਮੇਂ ਵਿੱਚ ਤੀਆਂ ਦਾ ਮੇਲਾ ਪਿੱਪਲ ਦੇ ਰੁੱਖਾਂ ਹੇਠੋਂ ਸ਼ਹਿਰ ਦੇ ਹੋਟਲਾਂ (Hotel) ਤੱਕ ਪਹੁੰਚ ਗਿਆ ਹੈ। ਅੱਜ ਕੱਲ੍ਹ ਔਰਤਾਂ ਹੋਟਲਾਂ ਦੇ ਵਿੱਚ ਜਾ ਕੇ ਤੀਆਂ ਦਾ ਤਿਉਹਾਰ ਮਨਾਉਣ ਨੂੰ ਤਰਜੀਹ ਦਿੰਦਿਆਂ ਹਨ। ਉੱਥੇ ਹੁਣ ਨਵੀਂ ਪੀੜ੍ਹੀ ਤੀਆਂ ਦਾ ਤਿਉਹਾਰ ਤਾਂ ਮਨਾਉਂਦੀ ਹੈ ਪਰ ਉਨ੍ਹਾਂ ਨੂੰ ਪੰਜਾਬੀ ਵਿਰਸੇ (Punjabi heritage) ਅਤੇ ਪੰਜਾਬੀ ਪਹਿਰਾਵੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਇਨ੍ਹਾਂ ਬੱਚਿਆਂ ਨੂੰ ਪੰਜਾਬੀ ਸੱਭਿਅਤਾ ਨਾਲ ਜੋੜਨ ਅਤੇ ਆਪਣਾ ਪੰਜਾਬੀ ਪਹਿਰਾਵਾ ਅਪਣਾਉਣ ਦੇ ਮੰਤਵ ਨਾਲ ਪਠਾਨਕੋਟ ਦੇ ਇੱਕ ਨਿੱਜੀ ਕਾਲਜ ਵਿੱਚ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਈਆਂ। ਇਸ ਦੇ ਨਾਲ ਹੀ ਕਾਲਜ ਵੱਲੋਂ ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਤੀਆਂ ਦੇ ਤਿਉਹਾਰ 'ਤੇ ਨਵ-ਵਿਆਹੁਤਾ ਔਰਤਾਂ ਆਪਣੇ ਪੇਕੇ ਘਰ ਜਾ ਕੇ ਪੀਂਘਾਂ ਝੂਟਦੀਆਂ ਸਨ।

ਇਸ ਦੇ ਨਾਲ ਹੀ ਕਾਲਜ ਵੱਲੋਂ ਸੱਭਿਆਚਾਰਕ ਮੁਕਾਬਲੇ (Cultural competition) ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ। ਬੱਚਿਆਂ ਨੂੰ ਪੁਰਾਣੇ ਸਮਿਆਂ ਵਿੱਚ ਵਰਤੀਆਂ ਜਾਂਦੀਆਂ ਛੱਜ, ਪਖੀਆਂ, ਚਰਖੇ ਅਤੇ ਮਧਾਣੀਆਂ ਬਾਰੇ ਵੀ ਦੱਸਿਆ ਗਿਆ।

Published by:Drishti Gupta
First published:

Tags: Pathankot, Punjab