ਜਤਿਨ ਸ਼ਰਮਾ
ਪਠਾਨਕੋਟ: ਭਾਰਤੀ ਫ਼ੌਜ ਦੇ ਜਾਬਾਂਜ ਸਿਪਾਹੀ ਜੋ ਸਰਹੱਦ 'ਤੇ ਦਿਨ ਰਾਤ ਡਟੇ ਰਹਿੰਦੇ ਹਨ ਤਾਂ ਜੋ ਦੇਸ਼ ਦੇ ਲੋਕ ਮਹਿਫ਼ੂਜ਼ ਰਹਿ ਸਕਣ। ਕਈ ਨੌਜਵਾਨ ਦੇਸ਼ ਦੀ ਖਾਤਿਰ ਆਪਣੀ ਸ਼ਹਾਦਤ ਦੇ ਚੁੱਕੇ ਹਨ ਅਜਿਹੇ ਨੌਜਵਾਨਾਂ ਵਿੱਚ ਇੱਕ ਨਾਮ ਹੋਰ ਸ਼ਾਮਿਲ ਹੋ ਗਿਆ ਹੈ ਜ਼ਿਲ੍ਹਾ ਪਠਾਨਕੋਟ ਦੇ 24 ਸਾਲਾਂ ਅਕਸ਼ੇ ਪਠਾਣੀਆਂ ਦਾ ਜੋ ਕਿ 19 ਜੈਕ ਰਾਈਫਲ ਵਿੱਚ ਬਤੌਰ ਰਾਈਫਲਮੈਨ ਅਰੁਨਾਚਲ ਪ੍ਰਦੇਸ਼ ਵਿਖੇ ਤੈਨਾਤ ਸੀ ਅਤੇ 6 ਤਾਰੀਖ ਨੂੰ ਅਰੁਣਾਚਲ ਪ੍ਰਦੇਸ਼ ਦੇ ਕਮੈਂਗ ਸੈਕਟਰ ਦੀ ਉਚਾਈ ਤੋਂ ਬਰਫ ਖਿਸਕਣ ਕਾਰਨ 7 ਜਵਾਨ ਇਸ ਵਿਚ ਦੱਬ ਕੇ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਅਕਸ਼ੇ ਪਠਾਣੀਆਂ ਵੀ ਸੀ ਜਿਸ ਦਾ ਪਾਰਥਿਵ ਸਰੀਰ ਅੱਜ ਉਸ ਦੇ ਪੈਤਰਿਕ ਪਿੰਡ ਚੱਕੜਵਿਖੇ ਪਹੁੰਚਿਆ। ਜਿੱਥੇ ਸੈਨਾ ਦੇ ਸਮਾਨ ਦੇ ਨਾਲ ਪਿੰਡ ਵਾਲਿਆਂ ਨੇ ਨਮ ਅੱਖਾਂ ਨਾਲ ਉਸ ਨੂੰ ਵਧਾਈ ਦਿੱਤੀ।
ਪਿੰਡ ਚੱਕੜਦਾ ਅਕਸ਼ੇ ਪਠਾਣੀਆ ਜੋ ਕਿ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਅਤੇ 2016 ਵਿੱਚ ਦੇਸ਼ ਦੀ ਸੇਵਾ ਲਈ ਫੌਜ ਵਿਚ ਭਰਤੀ ਹੋਇਆ ਸੀ। ਅਕਸ਼ੇ ਦੇ ਦਾਦਾ, ਪਰਦਾਦਾ ਅਤੇ ਉਸਦੇ ਪਿਤਾ ਵੀ ਦੇਸ਼ ਦੇ ਲਈ ਫੌਜ ਵਿੱਚ ਜਾ ਕੇ ਸੇਵਾਵਾਂ ਦੇ ਚੁੱਕੇ ਹਨ ਅਤੇ ਸ਼ਹੀਦ ਅਕਸ਼ੇ ਪਠਾਣੀਆਂ ਦਾ ਵੱਡਾ ਭਰਾ ਹੁਣ ਵੀ ਫੌਜ ਵਿੱਚ ਆਪਣੀ ਸੇਵਾ ਦੇ ਰਿਹਾ ਹੈ। ਇਸ ਬਾਰੇ ਜਦ ਸ਼ਹੀਦ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਸ਼ਹਾਦਤ 'ਤੇ ਮਾਣ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Army, Martyr, Pathankot