ਜਤਿਨ ਸ਼ਰਮਾ
ਪਠਾਨਕੋਟ: ਸਰਕਾਰਾਂ ਵੱਲੋਂ ਗਰੀਬਾਂ ਦੀ ਮਦਦ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਬਣਾਈਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਸਕੀਮਾਂ ਦਾ ਲਾਭ ਗਰੀਬ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਸਰਕਾਰ ਨੇ ਇਨ੍ਹਾਂ ਗਰੀਬਾਂ ਲਈ ਮੁਫਤ ਆਟਾ ਦਾਲ ਦੀ ਸਕੀਮ ਚਲਾਈ ਸੀ। ਪਰ ਹੁਣ ਸੁਬੇ ਵਿੱਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਕਈ ਲੋਕਾਂ ਦੇ ਰਾਸ਼ਨ ਕਾਰਡ (Ration Card) ਵੀ ਕੱਟ ਦਿੱਤੇ ਗਏ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਉੱਥੇ ਹੀ ਪਠਾਨਕੋਟ (Pathankot) ਦੇ ਪਿੰਡ ਭਾਨਵਾਲ 'ਚ ਇਕ ਅੰਗਹੀਣ ਜੋੜੇ ਦਾ ਨੀਲਾ ਕਾਰਡ ਬਿਨਾਂ ਕਿਸੇ ਜਾਂਚ ਦੇ ਕੱਟ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਪਠਾਨਕੋਟ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ।
ਆਪਣਾ ਜ਼ਿਲ੍ਹਾ ਚੁਣੋ (ਪਠਾਨਕੋਟ)
ਜਾਣਕਾਰੀ ਦਿੰਦਿਆਂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਸਰਕਾਰ ਦੀ ਆਟਾ ਦਾਲ ਸਕੀਮ ਦਾ ਲਾਭ ਲੈ ਰਿਹਾ ਸੀ ਪਰ ਇਸ ਮਹੀਨੇ ਜਦੋਂ ਉਹ ਆਪਣਾ ਰਾਸ਼ਨ ਲੈਣ ਡਿਪੂ 'ਤੇ ਗਿਆ ਤਾਂ ਦੇਖਿਆ ਕਿ ਉਸ ਦਾ ਨੀਲਾ ਰਾਸ਼ਨ ਕਾਰਡ ਸਰਕਾਰੀ ਹਦਾਇਤਾਂ ਅਨੁਸਾਰ ਕੱਟਿਆ ਗਿਆ ਸੀ। ਸੁਰਿੰਦਰ ਕੁਮਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਅਤੇ ਉਸ ਦੀ ਪਤਨੀ ਅੰਗਹੀਣ ਹਨ ਅਤੇ ਉਨ੍ਹਾਂ ਲਈ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਹੈ।
ਉਨ੍ਹਾਂ ਨੇ ਕਿਹਾ ਕਿ ਮੇਰਾ ਨੀਲਾ ਕਾਰਡ ਬਿਨਾਂ ਕਿਸੇ ਜਾਂਚ ਦੇ ਕੱਟ ਦਿੱਤਾ ਗਿਆ, ਸੁਰਿੰਦਰ ਕੁਮਾਰ ਨੇ ਜਿੱਥੇ ਸਰਕਾਰ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ, ਉੱਥੇ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦਾ ਰਾਸ਼ਨ ਕਾਰਡ ਚਾਲੂ ਕੀਤਾ ਜਾਵੇ ਤਾਂ ਜੋ ਉਸ ਦੀ ਰੋਜ਼ੀ ਰੋਟੀ ਪਹਿਲਾਂ ਵਾਂਗ ਚੱਲ ਸਕੇ |
Published by:Drishti Gupta
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।