ਜਤਿਨ ਸ਼ਰਮਾ
ਪਠਾਨਕੋਟ: ਖੂਨਦਾਨ (Blood Donation) ਨੂੰ ਸਭ ਤੋਂ ਵੱਡਾ ਦਾਨ ਕਿਹਾ ਗਿਆ ਹੈ। ਖੂਨਦਾਨਕਰਨ ਨਾਲ ਇੱਕਤਾਂ ਮਨੁੱਖ ਸਿਹਤ ਪੱਖੋਂ ਤੰਦਰੁਸਤ ਰਹਿੰਦਾ ਹੈ ਅਤੇ ਦੂਜਾ ਇਹ ਦਾਨ ਕਰ ਕੇ ਮਨੁੱਖ ਕਿਸੇ ਹੋਰ ਮਨੁੱਖ ਦੀ ਜਾਨ ਵੀ ਬਚਾਉਂਦਾ ਹੈ। ਪਠਾਨਕੋਟ (Pathankot) ਸ਼ਹਿਰ ਦੀ ਵਿੱਚ ਵੀ ਇੱਕਅਜਿਹੀ ਸੰਸਥਾ ਹੈ ਜੋ ਇਸ ਖੂਨਦਾਨ ਮੁਹਿੰਮ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੀ ਹੈ ਅਤੇ ਇਹ ਸੰਸਥਾ ਖੂਨਦਾਨਕਰ ਕੇ ਹੁਣ ਤੱਕ ਕਈ ਲੋਕਾਂ ਦੀ ਜਾਨ ਬਚਾ ਚੁੱਕੀ ਹੈ।ਅਸੀਂ ਗੱਲ ਕਰ ਰਹੇ ਹਾਂ ਪਠਾਨਕੋਟ ਬਲੱਡ ਡੋਨਰਸੰਸਥਾ ਦੀ। ਇਹ ਸੰਸਥਾ 2013 ਵਿੱਚ ਚਾਰ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰ ਰਵਨੀਤ ਸਿੰਘ ਨੇ ਦੱਸਿਆ ਕਿ ਸਾਲ 2013 'ਚ ਉਨ੍ਹਾਂ ਦੇ ਦੋਸਤ ਕ੍ਰਿਸ਼ਨ ਦੇ ਭਰਾ ਦਾ ਐਕਸੀਡੈਂਟ ਹੋਇਆ ਸੀ ਅਤੇ ਇਸ ਹਾਦਸੇ 'ਚ ਉਸ ਦੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਸਮੇਂ ਕ੍ਰਿਸ਼ਨਾ ਦੇ ਭਰਾ ਨੂੰ ਖੂਨ ਦੀ ਸਖ਼ਤ ਲੋੜ ਸੀਅਤੇ ਜਦੋਂ ਉਨ੍ਹਾਂ ਨੇ ਖੂਨਦਾਨ ਕਰਨ ਵਾਲਿਆਂ ਦੀ ਭਾਲ ਕੀਤੀ ਤਾਂ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਖੂਨਦੀ ਲੋੜ ਪੂਰੀ ਕਰਨ ਵਿੱਚ ਭਾਰੀ ਦੌੜ ਕਰਨ ਦੇ ਬਾਵਜੂਦ ਵੀ ਉਹ ਆਪਣੇ ਮਿੱਤਰ ਨੂੰ ਨਹੀਂ ਬਚਾ ਸਕੇ ਅਤੇ ਉਸ ਸਮੇਂ ਹੀ ਅਸੀਂ ਚਾਰਾਂ ਦੋਸਤਾਂ ਨੇ ਇਕ ਸੰਸਥਾ ਬਣਾਉਣ ਦਾ ਫ਼ੈਸਲਾ ਲਿਆ।
ਉਨ੍ਹਾਂ ਦੱਸਿਆ ਕਿ ਸਾਡੀ ਸੋਚ ਇਹ ਸੀ ਕਿ ਖੂਨਦੀ ਲੋੜ ਪੂਰੀ ਕਰਨ ਦੇ ਲਈ ਜਿਹੜੀ ਦੌੜ ਸਾਨੂੰ ਲਗਾਉਣੀ ਪਈ ਉਹ ਕਿਸੇ ਹੋਰ ਵਿਅਕਤੀ ਨੂੰ ਨਾ ਲਗਾਉਣੀ ਪਏ। ਜਿਸ ਕਾਰਨ ਸਾਡੀ ਸੰਸਥਾ ਵੱਲੋਂ ਪਿਛਲੇ 9 ਸਾਲਾਂ ਤੋਂ ਲਗਾਤਾਰ ਕਈ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਅਤੇ ਖੂਨਦਾਨ ਕੈਂਪਾਂ ਤੋਂ ਇਲਾਵਾ ਸਾਡੀ ਸੰਸਥਾ ਦੇ ਮੈਂਬਰ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ।ਉਨ੍ਹਾਂ ਦੱਸਿਆ ਕਿ ਸ਼ੂਰੁਆਤ ਵਿੱਚ ਚਾਰ ਲੋਕਾਂ ਨੇ ਇਸ ਸੰਸਥਾ ਬਣਾਈ ਸੀ ਅਤੇ ਅਤੇ ਹੌਲੀ-ਹੌਲੀ ਸਾਡਾ ਪਰਿਵਾਰ ਕਈ ਗੁਣਾ ਵੱਧ ਗਿਆ।
ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਅਤੇ ਸਾਡੀ ਸੰਸਥਾ ਵਿੱਚ ਕੁਝ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ 70 ਤੋਂ 80 ਵਾਰ ਖੂਨਦਾਨ ਕੀਤਾ ਹੈ ਅਤੇ ਅੱਜ ਵੀ ਉਹ ਸਿਹਤਮੰਦ ਨਜ਼ਰ ਆਉਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਨੇਕ ਕਾਰਜ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਕੰਮ ਕਰਕੇ ਕਿਸੇ ਵਿਅਕਤੀ ਦੀ ਜਾਨ ਬਚ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਦੇ ਲੋਕਾਂ ਵੱਲੋਂ ਸਾਨੂੰ ਬਹੁਤ ਮਾਣ ਸਤਿਕਾਰ ਮਿਲਦਾ ਹੈ ਅਤੇ ਇਸ ਮਾਨਵ ਸੇਵਾ ਨੂੰ ਕਰਨ ਦਾ ਸਾਡਾ ਜਜ਼ਬਾ ਵਧਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।