ਜਤਿਨ ਸ਼ਰਮਾ
ਪਠਾਨਕੋਟ: ਅੱਜ ਦੇ ਸਮੇਂ ਵਿੱਚ ਜਿੱਥੇ ਇੱਕ ਵਿਅਕਤੀ ਦੂਜੇ ਵਿਅਕਤੀ ਦੀ ਮਦਦ ਕਰਨ ਤੋਂ ਗੁਰੇਜ਼ ਕਰਦਾ ਹੈ, ਉੱਥੇ ਪਠਾਨਕੋਟ (Pathankot) ਦੇ ਰਾਘਵ ਅਤੇ ਰਾਗਿਨੀ ਨਾਮਕ ਦੋ ਭੈਣ-ਭਰਾ ਪਿਛਲੇ 9 ਸਾਲਾਂ ਤੋਂ ਜਾਨਵਰਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਕਰਨਾ ਆਪਣੇ ਪਰਿਵਾਰ ਤੋਂ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿਤਾ ਜੀ ਜਾਨਵਰਾਂਦੇ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੇ ਪਿਆਰ ਨੂੰ ਦੇਖ ਕੇ ਸਾਡਾ ਧਿਆਨ ਵੀ ਇਨ੍ਹਾਂ ਜਾਨਵਰਾਂ ਵੱਲ ਖਿੱਚਿਆ ਗਿਆ।
ਰਾਗਿਨੀ ਨੇ ਦੱਸਿਆ ਕਿ 9 ਸਾਲ ਪਹਿਲਾਂ ਸਾਡੇ ਘਰ ਦੇ ਕੋਲ ਦੋ ਛੋਟੇ-ਛੋਟੇ ਕਤੂਰੇ ਘੁੰਮਦੇ ਸਨ ਅਤੇ ਜਦੋਂ ਅਸੀਂ ਦੋਵੇਂ ਭੈਣ-ਭਰਾ ਉਨ੍ਹਾਂ ਨਾਲ ਖੇਡਣ ਜਾਂਦੇ ਤਾਂ ਉਨ੍ਹਾਂ ਲਈ ਕੁਝ ਖਾਣਾ ਲੈ ਕੇ ਜਾਂਦੇ ਸੀ। ਉਸ ਤੋਂ ਬਾਅਦ ਇਹ ਸਾਡਾ ਨਿੱਤ ਦਾ ਰੁਟੀਨ ਬਣ ਗਿਆ। ਇਸ ਨੇਕ ਕੰਮ ਵਿੱਚ ਸਾਡੇ ਮਾਤਾ-ਪਿਤਾ ਨੇ ਸਾਡੀ ਮਦਦ ਕੀਤੀ।
ਆਪਣਾ ਜ਼ਿਲ੍ਹਾ ਚੁਣੋ (ਪਠਾਨਕੋਟ)
ਦੋ ਕੁੱਤਿਆਂ ਨੂੰ ਖਾਣੇ ਦੇਣਦਾ ਸਿਲਸਿਲਾ 9 ਸਾਲ ਬਾਅਦ ਵੀ ਜਾਰੀ ਹੈ ਅਤੇ ਹੁਣ ਇਨ੍ਹਾਂ ਕੁੱਤਿਆਂ (Dogs) ਦੀ ਗਿਣਤੀ 150 ਦੇ ਕਰੀਬ ਹੋ ਗਈ ਹੈ।
ਰਾਗਿਨੀ ਨੇ ਕਿਹਾ ਕਿ ਜਦੋਂ ਅਸੀਂ ਸ਼ੁਰੂ ਵਿੱਚ ਇਹ ਕੰਮ ਕਰਦੇ ਸੀ ਤਾਂ ਲੋਕ ਸਾਨੂੰ ਪਾਗਲ ਕਹਿੰਦੇ ਸਨ ਅਤੇ ਸਮਾਂ ਬੀਤਣ ਤੋਂ ਬਾਅਦ ਹੁਣ ਉਹ ਲੋਕ ਵੀ ਸਾਡੇ ਵੱਲ ਦੇਖ ਕੇ ਜਾਨਵਰਾਂ ਦੇ ਲਈ ਭੋਜਨ ਦਾ ਪ੍ਰਬੰਧ ਕਰਦੇ ਹਨ, ਜਿਸ ਨੂੰ ਦੇਖ ਕੇ ਸਾਨੂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ।
ਉਨ੍ਹਾਂ ਦੱਸਿਆ ਕਿ ਪਿਛਲੇ 9 ਸਾਲਾਂ ਤੋਂ ਸਾਡਾ ਪਰਿਵਾਰ ਜਾਨਵਰਾਂ (Animal's) ਦੇ ਭੋਜਨ ਦਾ ਪ੍ਰਬੰਧ ਕਰਨ ਵਿੱਚ ਲੱਗਾ ਹੋਇਆ ਹੈ। ਉਸ ਨੇ ਦੱਸਿਆ ਕਿ ਮੈਂ, ਮੇਰਾ ਭਰਾ ਅਤੇ ਪਿਤਾ ਹਰ ਰਾਤ ਸਕੂਟੀ 'ਤੇ ਸ਼ਹਿਰ ਜਾਂਦੇ ਹਾਂ। ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਜਾ ਕੇ ਉਹ ਪਸ਼ੂਆਂ ਲਈ ਭੋਜਨ ਦਾ ਪ੍ਰਬੰਧ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਜਾਨਵਰ ਵੀ ਸਾਡੇ ਸਮਾਜ ਦਾ ਹਿੱਸਾ ਹਨ ਅਤੇ ਇਨ੍ਹਾਂ ਦੇ ਖਾਣ-ਪੀਣ ਦੀ ਜ਼ਿੰਮੇਵਾਰੀ ਵੀ ਸਾਡੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।