Home /pathankot /

ਹਸਪਤਾਲ ਦੀ ਜ਼ਮੀਨ 'ਤੇ ਜੰਮਿਆਂ ਬੱਚਾ, Video ਵਾਇਰਲ, ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਗਾਏ ਦੋਸ਼

ਹਸਪਤਾਲ ਦੀ ਜ਼ਮੀਨ 'ਤੇ ਜੰਮਿਆਂ ਬੱਚਾ, Video ਵਾਇਰਲ, ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਗਾਏ ਦੋਸ਼

ਬੱਚੇ

ਬੱਚੇ ਦੇ ਪੈਰ ਦੀ ਤਸਵੀਰ

Viral Video: ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਜਿੱਥੇ ਬੀਤੀ ਰਾਤ ਇੱਕ ਪੀੜਤ ਗਰਭਵਤੀ ਔਰਤ ਜਦੋਂ ਡਿਲੀਵਰੀ ਲਈ ਪਹੁੰਚੀ ਤਾਂ ਲੇਬਰ ਰੂਮ ਵਿੱਚ ਤਾਇਨਾਤ ਸਟਾਫ਼ ਵੱਲੋਂ ਔਰਤ ਦੀ ਡਲਿਵਰੀ ਕਰਵਾਉਣ ਦੀ ਬਜਾਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਪੀੜਤਾ ਨੇ ਲੇਬਰ ਰੂਮ ਦੇ ਗਲਿਆਰੇ ਵਿੱਚ ਹੀ ਬੱਚੇ ਨੂੰ ਜਨਮ ਦ

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ

    ਪਠਾਨਕੋਟ: ਇੱਕ ਪਾਸੇ ਤਾਂ ਸੂਬਾ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਨਾਂ 'ਤੇ ਮੁਹੱਲਾ ਕਲੀਨਿਕ (Mohalla Clinic) ਖੋਲ੍ਹੇ ਜਾ ਰਹੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ (Health Services) ਮਿਲ ਸਕਣ ਪਰ ਜੇਕਰ ਹਸਪਤਾਲ ਵਿੱਚ ਤਾਇਨਾਤ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਲਾਜ ਦੇ ਨਾਂ 'ਤੇ ਸਰਕਾਰੀ ਹਸਪਤਾਲ ਦਾ ਸਟਾਫ਼ ਲੋਕਾਂ ਨਾਲ ਬਦਸਲੂਕੀ ਕਰਦਾ ਹੈ।

    ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਜਿੱਥੇ ਬੀਤੀ ਰਾਤ ਇੱਕ ਪੀੜਤ ਗਰਭਵਤੀ (Pregnant) ਔਰਤ ਜਦੋਂ ਡਿਲੀਵਰੀ ਲਈ ਪਹੁੰਚੀ ਤਾਂ ਲੇਬਰ ਰੂਮ ਵਿੱਚ ਤਾਇਨਾਤ ਸਟਾਫ਼ ਵੱਲੋਂ ਔਰਤ ਦੀ ਡਲਿਵਰੀ ਕਰਵਾਉਣ ਦੀ ਬਜਾਏ ਉਸ ਨੂੰ ਅੰਮ੍ਰਿਤਸਰ (Amritsar) ਰੈਫਰ ਕਰ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਪੀੜਤਾ ਨੇ ਲੇਬਰ ਰੂਮ ਦੇ ਗਲਿਆਰੇ ਵਿੱਚ ਹੀ ਬੱਚੇ ਨੂੰ ਜਨਮ (Child birth) ਦਿੱਤਾ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ (Social Media) 'ਤੇ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਜੇਕਰ ਅਫਸਰਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਸਟਾਫ ਨੂੰ ਬਚਾਉਂਦੇ ਨਜ਼ਰ ਆ ਰਹੇ ਹਨ।

    ਡਾਕਟਰ ਦਾ ਪਹਿਲਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਮਰੀਜ਼ ਉਸ ਕੋਲ ਪਹੁੰਚਦਾ ਹੈ ਤਾਂ ਉਸ ਦਾ ਇਲਾਜ ਤੁਰੰਤ ਸ਼ੁਰੂ ਕੀਤਾ ਜਾਵੇ ਪਰ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਮਰੀਜ਼ ਦੀ ਹਾਲਤ ਵਿਗੜਨ ਦੇ ਬਾਵਜੂਦ ਰੈਫਰ ਕਰ ਦਿੰਦੇ ਹਨ, ਉਥੇ ਹਸਪਤਾਲ ਦੇ ਡਾਕਟਰ ਅਤੇ ਹਸਪਤਾਲ ਵੱਲੋਂ ਕਹਿਣਾ ਹੈ ਕਿ ਉਨ੍ਹਾਂ ਨੇ ਮਰੀਜ਼ ਨੂੰ ਰੈਫਰ ਕਰ ਦਿੱਤਾ ਸੀ।

    Published by:Krishan Sharma
    First published:

    Tags: Pathankot, Punjab Police, Viral video