ਜਤਿਨ ਸ਼ਰਮਾ
ਪਠਾਨਕੋਟ: ਕਾਰਤਿਕ ਮਹੀਨੇ ਦੀ ਸ਼ੁਕਲਾ ਅਸ਼ਟਮੀ ਨੂੰ ਗੋਪਾਲ ਅਸ਼ਟਮੀ (Gopal Ashtami) ਵਜੋਂ ਮਨਾਇਆ ਜਾਂਦਾ ਹੈ, ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ (Load Krishan) ਨੇ ਗਊ ਚਾਰਨਲੀਲਾ ਦੀ ਸ਼ੁਰੂਆਤ ਕੀਤੀ ਸੀ। ਸੂਤਰਾਂ ਮੁਤਾਬਕ ਕਾਰਤਿਕ ਮਹੀਨੇ ਦੀ ਸ਼ੁਕਲਾ ਅਸ਼ਟਮੀ 'ਤੇ ਮਾਤਾ ਯਸ਼ੋਦਾ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਗਾਵਾਂ ਚਰਾਉਣ ਲਈ ਜੰਗਲ (Forest) 'ਚ ਭੇਜਿਆ ਸੀ।
ਗੋਪਾਲ ਅਸ਼ਟਮੀ 'ਤੇ ਗਊ ਗੋਪਾਲ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਵਾਰ ਇਹ ਮੇਲਾ 1 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪਠਾਨਕੋਟ (Pathankot) ਦੀ ਕਾਮਧੇਨੂ ਗਊਸ਼ਾਲਾ (Kamdhenu Gaushala) ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੋਪਾਲ ਅਸ਼ਟਮੀ ਤੋਂ ਇੱਕ ਦਿਨ ਪਹਿਲਾਂ ਗਊ ਸੇਵਕਾਂ ਵੱਲੋਂ ਗਊਸ਼ਾਲਾ ਦੀ ਸਫ਼ਾਈ ਅਤੇ ਸਜਾਵਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਬਾਰੇ ਗਊ ਸ਼ਾਲਾ ਦੇ ਪ੍ਰਮੁੱਖ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਤੋਂ ਗਊਸ਼ਾਲਾ ਵਿੱਚ ਪ੍ਰਭਾਤ ਫੇਰੀਆਂ ਦਾ ਸਵਾਗਤ ਸ਼ੁਰੂ ਹੋ ਜਾਵੇਗਾ, ਜਿਸ ਤੋਂ ਬਾਅਦ ਹਰੀਨਾਮ ਸੰਕੀਰਤਨ ਪੂਰਾ ਦਿਨ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਗਊਸ਼ਾਲਾ ਵੱਲੋਂ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਗਊ ਸੇਵਕਾਂ ਨੇ ਕਿਹਾ ਕਿ ਹਿੰਦੂ ਧਰਮ (Hinduism) ਵਿੱਚ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਸ਼ਾਸਤਰਾਂ ਅਨੁਸਾਰ ਕਿਹਾ ਗਿਆ ਹੈ ਕਿ ਗਊ ਦੀ ਪੂਜਾ ਕਰਨ ਨਾਲ ਹੀ ਸਾਰੇ ਦੇਵੀ-ਦੇਵਤੇ ਖੁਸ਼ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਗਊਆਂ ਦੀ ਰੱਖਿਆ ਕਰਕੇ ਭਗਵਾਨ ਕ੍ਰਿਸ਼ਨ ਦਾ ਨਾਂ ਗੋਬਿੰਦ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਰਾਣਿਕ ਕਥਾਵਾਂ ਅਨੁਸਾਰ ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਅਤੇ ਗਊ ਦੀ ਪੂਜਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਗਊਆਂ ਸਭ ਤੋਂ ਵੱਧ ਪਿਆਰੀਆਂ ਹਨ ਇਸ ਲਈ ਗਊ ਦੀ ਪੂਜਾ ਕਰਨ ਵਾਲੇ ਵਿਅਕਤੀ 'ਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਕਿਰਪਾ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।