ਜਤਿਨ ਸ਼ਰਮਾ
ਪਠਾਨਕੋਟ: ਮਦਰ ਟਰੇਸਾ (Mother Teresa) ਦਾ ਜਨਮ 26 ਅਗਸਤ, 1910 ਨੂੰ ਹੋਇਆ ਸੀ। ਉਹ ਮੂਲ ਰੂਪ ਵਿੱਚ ਅਲਬਾਨੀਆ (Albania) ਦੀ ਰਹਿਣ ਵਾਲੀ ਸੀ ਪਰ 1948 ਵਿੱਚ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ (Indian citizenship) ਮਿਲੀ। ਜਿਸ ਤੋਂ ਬਾਅਦ ਮਦਰ ਟਰੇਸਾ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਭਾਰਤ ਵਿੱਚ ਬਿਤਾਇਆ। ਮਦਰ ਟਰੇਸਾ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਪ੍ਰਿੰਸੀਪਲ ਮਨਜੀਤ ਮਿੱਲ ਨੇ ਕਿਹਾ ਕਿ ਜਦੋਂ ਮਦਰ ਟਰੇਸਾ 12 ਸਾਲਾਂ ਦੀ ਸੀ, ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਸ ਨੂੰ ਇੱਕ ਨਨ ਵਜੋਂ ਰੱਬ ਦੀ ਸੇਵਾ ਕਰਨ ਲਈ ਬੁਲਾਇਆ ਜਾਂਦਾ ਹੈ।
ਇਸ ਤੋਂ ਬਾਅਦ ਮਦਰ ਟਰੇਸਾ ਨੇ 17 ਸਾਲ ਦੀ ਉਮਰ ਵਿੱਚ ਨਨ ਬਣਨ ਦਾ ਫੈਸਲਾ ਕੀਤਾ। 18 ਸਾਲਾਂ ਦੀ ਮਦਰ ਟਰੇਸਾ ਨੇ ਆਪਣੇ ਪਰਿਵਾਰ ਨੂੰ ਅਲਵਿਦਾ ਕਹਿਣ ਅਤੇ ਭਾਰਤ (India) ਜਾਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਸਨੇ ਆਪਣੀ ਮਾਂ ਅਤੇ ਭੈਣ ਨੂੰ ਦੁਬਾਰਾ ਕਦੇ ਨਹੀਂ ਦੇਖਿਆ।
ਮਦਰ ਟਰੇਸਾ ਨੇ ਆਪਣਾ ਜੀਵਨ ਲੋੜਵੰਦਾਂ, ਬਿਮਾਰਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਮਦਰ ਟਰੇਸਾ ਨੂੰ ਉਨ੍ਹਾਂ ਦੀ ਸੇਵਾ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ 'ਤੇ ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਿੱਚ, ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ 1980 ਵਿੱਚ ਭਾਰਤ ਦੇ ਸਰਵਉੱਚ ਪੁਰਸਕਾਰ, ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।