ਜਤਿਨ ਸ਼ਰਮਾ
ਪਠਾਨਕੋਟ---ਹਿੰਦੀ ਫ਼ਿਲਮ ਬੰਟੀ ਅਤੇ ਬਬਲੀ ਵਿਚ ਲੋਕਾਂ ਨੇ ਤਾਜ ਮਹਿਲ ਨੂੰ ਵੇਚਦੇ ਦੇਖਿਆ ਹੋਵੇਗਾ। ਹੁਣ ਹਕੀਕਤ ਵਿਚ ਅਜਿਹੇ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਅਜਿਹਾ ਇਕ ਮਾਮਲਾ ਪਠਾਨਕੋਟ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਨਿਵਾਸੀ ਇਕ ਠੱਗ ਜੋੜੀ ਵੱਲੋਂ ਨਕਲੀ ਲੋਕ ਖੜੇ ਕਰ ਕੇ ਸੁਰੇਸ਼ ਮਹਾਜਨ ਨਾਮ ਦੇ ਵਿਅਕਤੀ ਦੀ ਲਗਭਗ ਦੱਸ ਕਰੋੜ ਦੀ ਜ਼ਮੀਨ ਵੇਚ ਦਿੱਤੀ। ਜਿਸ ਨੂੰ ਲੈ ਕੇ ਪੀੜਤ ਨੇ ਹਾਈ ਕੋਰਟ ਵਿਚ ਅਰਜ਼ੀ ਦਿੱਤੀ ਸੀ ਅਤੇ ਹਾਈ ਕੋਰਟ ਨੇ ਤਫ਼ਤੀਸ਼ ਪੁਲਿਸ ਆਈ.ਜੀ ਬਾਰਡਰ ਰੇਂਜ ਨੂੰ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਗਈ ਜਿਸ ਵਿੱਚ ਪੀੜਤ ਪਰਿਵਾਰ ਨੂੰ ਸਹੀ ਪਾਇਆ ਗਿਆ ਅਤੇ ਤਹਿਸੀਲ ਕਰਮਚਾਰੀ ਸਮੇਤ ਕੁੱਲ 9 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਹੁਣ ਤੱਕ ਸਾਰੇ ਅਰੋਪੀ ਫਰਾਰ ਦੱਸੇ ਜਾ ਰਹੇ ਹਨ।
ਉੱਥੇ ਜਦ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤਹਿਸੀਲ ਕਰਮਚਾਰੀ ਸਮੇਤ ਕੁੱਲ 9 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।