Home /pathankot /

Lumpy Skin: ਨਗਰ ਨਿਗਮ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ 'ਚ ਵੱਧ ਰਹੇ ਚਮੜੀ ਰੋਗਾਂ ਸਬੰਧੀ ਦਿੱਤੀ ਚੇਤਾਵਨੀ

Lumpy Skin: ਨਗਰ ਨਿਗਮ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ 'ਚ ਵੱਧ ਰਹੇ ਚਮੜੀ ਰੋਗਾਂ ਸਬੰਧੀ ਦਿੱਤੀ ਚੇਤਾਵਨੀ

ਚਮੜੀ

ਚਮੜੀ ਰੋਗ ਨਾਲ ਪੀਡ਼ਤ ਗਊਆਂ ਦੀ ਤਸਵੀਰ  

ਮੇਅਰ (Mayor Pathankot) ਪੰਨਾ ਲਾਲ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਲੋਕ ਦੁਧਾਰੂ ਗਾਵਾਂ ਨੂੰ ਖੁੱਲ੍ਹੇ ਵਿੱਚ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਊਆਂ ਵਿਚ ਕੁੱਝ ਚਮੜੀ ਰੋਗ ਨਾਲ ਪੀੜਿਤ ਹਨ ਅਤੇ ਇਹ ਗਊਆਂ ਹੋਰਨਾਂ ਗਊਆਂ ਦੇ ਸੰਪਰਕ ਵਿਚ ਆ ਕੇ ਇਸ ਬਿਮਾਰੀ ਨੂੰ ਵਧਾ ਰਹੀਆਂ ਹਨ।

ਹੋਰ ਪੜ੍ਹੋ ...
  • Share this:

    ਜਤਿਨ ਸ਼ਰਮਾ

    ਪਠਾਨਕੋਟ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਿਛਲੇ ਦਿਨੀਂ ਪਸ਼ੂਆਂ ਵਿੱਚ ਇੱਕ ਵੱਖਰੀ ਕਿਸਮ ਦੀ ਚਮੜੀ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਸੀ ਅਤੇ ਇਸ ਦਾ ਅਸਰ ਸਰਹੱਦੀ ਕਸਬਾ (Border Area) ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ (Gurdaspur) ਅਤੇ ਪਠਾਨਕੋਟ ਦੇ ਵੀ ਕੁੱਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪਸ਼ੂਆਂ ਦੀ ਇਸ ਖ਼ਤਰਨਾਕ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਪਸ਼ੂ ਪਾਲਨ ਵਿਭਾਗ ਪਠਾਨਕੋਟ ਦੇ ਡਾ: ਸੁਮੇਸ਼ ਸਿੰਘ ਨੇ ਦੱਸਿਆ ਕਿ ਪਸ਼ੂਆਂ ਵਿੱਚ ਫੈਲਣ ਵਾਲੀ ਇਹ ਚਮੜੀ ਦੀ ਬਿਮਾਰੀ (Skin Diseases) ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਹੋ ਰਹੀ ਹੈ।

    ਉਨ੍ਹਾਂ ਪਸ਼ੂ ਪਾਲਕਾਂ (Cattle Breeders) ਨੂੰ ਕਿਹਾ ਕਿ ਜੇਕਰ ਕਿਸੇ ਪਸ਼ੂ ਵਿੱਚ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਵੱਖਰਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਇਹ ਬਿਮਾਰੀ ਦੂਜੇ ਪਸ਼ੂਆਂ ਵਿੱਚ ਨਾ ਫੈਲੇ। ਉਨ੍ਹਾਂ ਕਿਹਾ ਕਿ ਕੁੱਝ ਪਸ਼ੂ ਪਾਲਕ ਪਸ਼ੂਆਂ ਵਿੱਚ ਇਸ ਬਿਮਾਰੀ ਨੂੰ ਦੇਖ ਕੇ ਉਨ੍ਹਾਂ ਨੂੰ ਖੁੱਲ੍ਹੇ ਵਿੱਚ ਛੱਡ ਦਿੰਦੇ ਹਨ ਅਤੇ ਉਹ ਦੂਜੇ ਪਸ਼ੂਆਂ ਦੇ ਸੰਪਰਕ ਵਿੱਚ ਆ ਕੇ ਇਸ ਬਿਮਾਰੀ ਨੂੰ ਵਧਾ ਰਹੇ ਹਨ।

    ਇਸ ਸਬੰਧੀ ਪਠਾਨਕੋਟ ਦੇ ਮੇਅਰ (Mayor Pathankot) ਪੰਨਾ ਲਾਲ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਲੋਕ ਦੁਧਾਰੂ ਗਾਵਾਂ ਨੂੰ ਖੁੱਲ੍ਹੇ ਵਿੱਚ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਊਆਂ ਵਿਚ ਕੁੱਝ ਚਮੜੀ ਰੋਗ ਨਾਲ ਪੀੜਿਤ ਹਨ ਅਤੇ ਇਹ ਗਊਆਂ ਹੋਰਨਾਂ ਗਊਆਂ ਦੇ ਸੰਪਰਕ ਵਿਚ ਆ ਕੇ ਇਸ ਬਿਮਾਰੀ ਨੂੰ ਵਧਾ ਰਹੀਆਂ ਹਨ। ਉਨ੍ਹਾਂ ਗਊ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਊਆਂ ਨੂੰ ਖੁੱਲ੍ਹੇ ਵਿੱਚ ਨਾ ਛੱਡਣ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

    Published by:Tanya Chaudhary
    First published:

    Tags: Lumpy skin, Pathankot, Punjab