Home /pathankot /

Miss Pathankot Punjab Audition 2022: ਦੇਖੋ ਮਿਸ ਪਠਾਨਕੋਟ ਪੰਜਾਬ ਆਡੀਸ਼ਨ 2022 ਦੀਆਂ ਤਸਵੀਰਾਂ

Miss Pathankot Punjab Audition 2022: ਦੇਖੋ ਮਿਸ ਪਠਾਨਕੋਟ ਪੰਜਾਬ ਆਡੀਸ਼ਨ 2022 ਦੀਆਂ ਤਸਵੀਰਾਂ

ਮਿਸ

ਮਿਸ ਪਠਾਨਕੋਟ ਪੰਜਾਬ ਆਡੀਸ਼ਨ 2022 ਵਿੱਚ ਭਾਗ ਲੈਣ ਵਾਲੀਆਂ ਮੁਟਿਆਰਾਂ

Pathankot: ਇਸ ਆਡੀਸ਼ਨ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੀ ਸਰਬਜੀਤ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾ ਕੇ ਪੰਜਾਬੀ ਸਭਿਆਚਾਰ (Punjabi Culture) ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਅੱਜ ਦੀਆਂ ਮੁਟਿਆਰਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਸਭਿਆਚਾਰ ਕਿੰਨਾ ਅਮੀਰ ਹੈ।

  • Share this:

    ਜਤਿਨ ਸ਼ਰਮਾ

    ਪਠਾਨਕੋਟ: ਲੜਕੀਆਂ ਨੂੰ ਆਤਮ ਨਿਰਭਰ (self-reliant) ਬਣਾਉਣ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ। ਅਜਿਹਾ ਹੀ ਇੱਕ ਉਪਰਾਲਾ ਪਠਾਨਕੋਟ ਦੀ ਕਮਲ ਵੈੱਲਫੇਅਰ ਸੁਸਾਇਟੀ (Kamal Welfare Society) ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਇਸ ਸੁਸਾਇਟੀ ਦੀ ਪ੍ਰਧਾਨ ਕਮਲ ਰਾਜ ਕੌਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਮਿਸ ਪਠਾਨਕੋਟ ਪੰਜਾਬ (Miss Pathankot Punjab) ਮੁਕਾਬਲੇ ਕਰਵਾਏ ਜਾ ਰਹੇ ਹਨ, ਤਾਂ ਜੋ ਛੋਟੇ ਸ਼ਹਿਰਾਂ ਦੀਆਂ ਲੜਕੀਆਂ ਨੂੰ ਵੀ ਸਮਾਰਟ ਸਿਟੀਜ਼ ਵਰਗਾ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਾ ਸਕੇ।

    ਇਸੇ ਕੜੀ ਤਹਿਤ ਕਮਲ ਵੈੱਲਫੇਅਰ ਸੁਸਾਇਟੀ ਵੱਲੋਂ ਪਠਾਨਕੋਟ ਦੀਆਂ ਵੱਖ-ਵੱਖ ਥਾਵਾਂ 'ਤੇ ਮਿਸ ਪਠਾਨਕੋਟ ਪੰਜਾਬ 2022 (Miss Pathankot Punjab Audition 2022) ਦੇ ਆਡੀਸ਼ਨ ਕਰਵਾਏ ਜਾ ਰਹੇ ਹਨ। ਜਿਸ ਵਿੱਚ ਲੜਕੀਆਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।

    ਕਮਲ ਰਾਜ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਮਕਸਦ ਲੜਕੀਆਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਹੈ ਕਿ ਉਹ ਮਾਡਲਿੰਗ (Modelling) ਅਤੇ ਐਕਟਿੰਗ (Acting) ਦੇ ਖੇਤਰ ਵਿੱਚ ਚੰਗਾ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਕਿਹਾ ਹੈ ਕਿ ਇਸ ਮੁਕਾਬਲੇ ਵਿੱਚੋਂ ਜੇਤੂ ਰਹਿਣ ਵਾਲੀਆਂ ਮੁਟਿਆਰਾਂ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਮਾਡਲਿੰਗ ਦੇ ਖੇਤਰ ਵਿੱਚ ਵੀ ਚੰਗਾ ਨਾਮ ਕਮਾ ਰਹੀਆਂ ਹਨ। ਇਸ ਦੇ ਨਾਲ ਹੀ ਕਮਲ ਰਾਜ ਨੇ ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀਆਂ ਕਾਲਜ ਲੜਕੀਆਂ ਨੂੰ ਇਸ ਆਡੀਸ਼ਨ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

    ਇਸ ਆਡੀਸ਼ਨ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੀ ਸਰਬਜੀਤ ਕੌਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾ ਕੇ ਪੰਜਾਬੀ ਸਭਿਆਚਾਰ (Punjabi Culture) ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਅੱਜ ਦੀਆਂ ਮੁਟਿਆਰਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਸਭਿਆਚਾਰ ਕਿੰਨਾ ਅਮੀਰ ਹੈ। ਉੱਥੇ ਹੀ ਮਿਸ ਪਠਾਨਕੋਟ ਪੰਜਾਬ ਆਡੀਸ਼ਨ 2022 ਵਿੱਚ ਭਾਗ ਲੈਣ ਵਾਲੀ ਮੁਟਿਆਰਾਂ ਨੇ ਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਬਹੁਤ ਚੰਗਾ ਮਹਿਸੂਸ ਕਰ ਰਹੇ ਹਾਂ ਅਤੇ ਅਜਿਹੇ ਹੋਰ ਪ੍ਰੋਗਰਾਮ ਹੋਣੇ ਚਾਹੀਦੇ ਹਨ।

    Published by:Tanya Chaudhary
    First published:

    Tags: Beauty, Culture, Pathankot, Punjab