Home /pathankot /

Pathankot News: ਕਾਂਗਰਸੀ ਆਗੂ ਟੀਨਾ ਚੌਧਰੀ ਨੇ 'ਆਪ' ਸਰਕਾਰ 'ਤੇ ਚੁੱਕੇ ਸਵਾਲ

Pathankot News: ਕਾਂਗਰਸੀ ਆਗੂ ਟੀਨਾ ਚੌਧਰੀ ਨੇ 'ਆਪ' ਸਰਕਾਰ 'ਤੇ ਚੁੱਕੇ ਸਵਾਲ

X
Pathankot

Pathankot News: ਕਾਂਗਰਸੀ ਆਗੂ ਟੀਨਾ ਚੌਧਰੀ ਨੇ 'ਆਪ' ਸਰਕਾਰ 'ਤੇ ਚੁੱਕੇ ਸਵਾਲ

Pathankot: ਟੀਨਾ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਮੁਹੱਲਾ ਕਲੀਨਿਕ ਵਿੱਚ ਤਕਨੀਕੀ ਸਹਾਇਤਾ ਦੀ ਲੋੜ ਹੁੰਦੀ ਤਾਂ ਪੱਕੀ ਅਸਾਮੀਆਂ ਵੀ ਕੀਤੀ ਸਕਦਾ ਸੀ, ਨਾ ਕਿ ਸਕੂਲ ਦੇ ਕੰਪਿਊਟਰ ਅਧਿਆਪਕਾਂ ਨੂੰ ਉੱਥੇ ਲਗਾਇਆ ਜਾਵੇ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

 ਪਠਾਨਕੋਟ: ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਇੱਕ ਵੀਡੀਓ ਵਿੱਚ ਕਹਿੰਦੇ ਨਜ਼ਰ ਆ ਰਹੇ ਸਨ ਕਿ ਸਕੂਲ ਦੇ ਅਧਿਆਪਕ ਹੀ ਪੜ੍ਹਾਉਣ ਦਾ ਕੰਮ ਕਰਨਗੇ, ਪਰ ਮੁੱਖ ਮੰਤਰੀ ਦਾ ਇਹ ਬਿਆਨ ਉਸ ਸਮੇਂ ਗਲਤ ਸਾਬਤ ਹੋਇਆ, ਜਦੋਂ ਅੱਜ ਮੁਹੱਲਾ ਕਲੀਨਿਕਾਂ (Mohalla Clinic) ਦੀ ਸ਼ੁਰੂਆਤ ਕਰਨ ਦੇ ਸਮੇਂ ਸਕੂਲ ਵਿੱਚੋਂ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਲਗਾਈ ਗਈ। ਕੰਪਿਊਟਰ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਸਰਕਾਰੀ ਮੁਲਾਜ਼ਮ ਹਨ, ਉਨ੍ਹਾਂ ਨੂੰ ਉਹੀ ਕਰਨਾ ਪੈਂਦਾ ਹੈ ਜੋ ਸਰਕਾਰ ਦਾ ਹੁਕਮ ਹੁੰਦਾ ਹੈ।

ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਲਾਲਚੰਦ (Lal Chand Kataruchak) ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਉਹ ਹੀ ਭਗਵੰਤ ਮਾਨ ਦੀ ਸਰਕਾਰ ਹੈ ਜੋ ਅਧਿਆਪਕਾਂ ਨੂੰ ਸਿੰਗਾਪੁਰ ਭੇਜ ਰਹੀ ਹੈ। ਸਰਕਾਰ ਨੇ ਜੋ ਵੀ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਸਰਕਾਰ ਪੂਰਾ ਕਰ ਰਹੀ ਹੈ, ਜਿਸ ਵਿੱਚ ਅਧਿਆਪਕ ਹੁਨਰਮੰਦ ਹਨ, ਉਨ੍ਹਾਂ ਦੀ ਡਿਊਟੀ ਉੱਥੇ ਹੀ ਲਗਾਈ ਜਾ ਰਹੀ ਹੈ।

ਕਾਂਗਰਸ ਦੀ ਬੁਲਾਰਾ ਟੀਨਾ ਚੌਧਰੀ (Teena Chaudhary) ਨੇ ਇਸ ਗੱਲ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਉਥੇ ਹੀ ਜੇਕਰ ਮੁਹੱਲਾ ਕਲੀਨਿਕ ਵਿੱਚ ਤਕਨੀਕੀ ਸਹਾਇਤਾ ਦੀ ਲੋੜ ਹੁੰਦੀ ਤਾਂ ਪੱਕੀ ਅਸਾਮੀਆਂ ਵੀ ਕੀਤੀ ਸਕਦਾ ਸੀ, ਨਾ ਕਿ ਸਕੂਲ ਦੇ ਕੰਪਿਊਟਰ ਅਧਿਆਪਕਾਂ (Computer Teacher) ਨੂੰ ਉੱਥੇ ਲਗਾਇਆ ਜਾਵੇ।

Published by:Drishti Gupta
First published:

Tags: AAP, Pathankot, Pathankot News, Punjab politics