Home /pathankot /

Pathankot: ਗਰਮੀ ਰੁੱਤ ਦੇ ਮਾਹਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਕਿਸਾਨ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

Pathankot: ਗਰਮੀ ਰੁੱਤ ਦੇ ਮਾਹਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਕਿਸਾਨ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

X
ਗਰਮੀ

ਗਰਮੀ ਰੁੱਤ ਦੇ ਮਾਹਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਕਿਸਾਨ ਨੂੰ ਜਾਗਰੂਕ ਕਰਦੇ ਹੋਏ 

ਡਾ ਅਮਰੀਕ ਸਿੰਘ ਨੇ ਕਿਹਾ ਕਿ ਕਿਹਾ ਕਿ ਦਾਲਾਂ ਵਾਲੀਆਂ ਫਸਲਾਂ ਨੂੰ ਅੰਤਰ ਫਸਲਾਂ ਵੱਜੋਂ ਕਾਸਤ ਕਰਨ ਨਾਲ ਜਿਥੇ ਵਾਧੂ ਆਮਦਨ ਮਿਲਦੀ ਹੈ ਉਥੇ ਜ਼ਮੀਨ ਸਿਹਤ ਵਿੱਚ ਸੁਧਾਰ ਹੋਣ ਨਾਲ ਮੁੱਖ ਫਸਲ ਗੰਨੇ ਦੀ ਪੈਦਾਵਾਰ ਵੀ ਵਧਦੀ ਹੈ। ਉਨਾਂ ਕਿਹਾ ਕਿ ਦਾਲਾਂ ਸਮੇਤ ਸੰਤੁਲਿਤ ਖੁਰਾਕ ਲੈਣ ਨਾਲ ਅੰਦਾਜਨ 80% ਦਿਲਾਂ ਦੇ ਰੋਗ, ਸ਼ੱਕਰ, ਮੋਟਾਪਾ ਆਦਿ ਨੂੰ ਰੋ

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਪਠਾਨਕੋਟ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਚਲਾਈ ਜਾ ਰਹੀ ਮਹਿੰਮ ਤਹਿਤ ਪਿੰਡ ਚੱਕ ਮਿਨਹਾਸਾਂ ਵਿੱਚ ਰਵਿੰਦਰ ਸਿੰਘ ਦੇ ਖੇਤਾਂ ਵਿੱਚ ਗਰਮੀ ਰੁੱਤ ਦੇ ਮਾਹਾਂ ਦੀ ਫਸਲ ਦਾ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ।

ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤਹਿਤ ਬਿਜਾਏ ਇਸ ਪ੍ਰਦਰਸ਼ਨੀ ਪਲਾਟ ਦਾ ਮੁੱਖ ਮਕਸਦ ਕਿਸਾਨਾਂ ਨੂੰ ਗਰਮੀ ਰੁੱਤ ਦੇ ਮਾਹਾਂ ਦੀ ਫਸਲ ਦੀਆਂ ਕਾਸਤਕਾਰੀ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਹੋਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਅਰਮਾਨ ਮਹਾਜਨ ਸਹਾਇਕ ਤਕਨਾਲੋਜੀ ਪ੍ਰਬੰਧਕ( ਆਤਮਾ), ਕਿਸਾਨ ਆਗੂ ਰਵਿੰਦਰ ਸਿੰਘ,ਬੂਟਾ ਰਾਮ ਸਮੇਤ ਹੋਰ ਕਿਸਾਨ ਹਾਜ਼ਰ ਸਨ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਮਨੁੱਖੀ ਖੁਰਾਕ ਵਿੱਚ ਦਾਲਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਦਾਲਾਂ ਪ੍ਰੋਟੀਨ ਦਾ ਮੁੱਖ ਸਰੋਤ ਹਨ। ਉਨਾਂ ਕਿਹਾ ਕਿ ਦਾਲਾਂ ਸਮੇਤ ਸੰਤੁਲਿਤ ਖੁਰਾਕ ਲੈਣ ਨਾਲ ਅੰਦਾਜਨ 80% ਦਿਲਾਂ ਦੇ ਰੋਗ, ਸ਼ੱਕਰ, ਮੋਟਾਪਾ ਆਦਿ ਨੂੰ ਰੋਕਿਆ ਜਾ ਸਕਦਾ ਹੈ।

ਉਨਾਂ ਕਿਹਾ ਕਿ ਦਾਲਾਂ ਵਾਲੀਆਂ ਫਸਲਾਂ ਨੂੰ ਅੰਤਰ ਫਸਲਾਂ ਵੱਜੋਂ ਕਾਸਤ ਕਰਨ ਨਾਲ ਜਿਥੇ ਵਾਧੂ ਆਮਦਨ ਮਿਲਦੀ ਹੈ ਉਥੇ ਜ਼ਮੀਨ ਸਿਹਤ ਵਿੱਚ ਸੁਧਾਰ ਹੋਣ ਨਾਲ ਮੁੱਖ ਫਸਲ ਗੰਨੇ ਦੀ ਪੈਦਾਵਾਰ ਵੀ ਵਧਦੀ ਹੈ। ਉਨਾਂ ਕਿਹਾ ਕਿ ਆਮ ਕਰਕੇ ਕਿਸਾਨਾਂ ਵੱਲੋਂ ਮਾਹਾਂ ਦੀ ਕਾਸਤ ਛੱਟਾ ਵਿਧੀ ਨਾਲ ਕੀਤੀ ਜਾਂਦੀ ਹੈ ਜਿਸ ਨਾਲ ਪ੍ਰਤੀ ਏਕੜ ਘੱਟ ਪੈਦਾਵਾਰ ਮਿਲਦੀ ਹੈ।

ਉਨਾਂ ਦੱਸਿਆਂ ਕਿ ਪ੍ਰਦਰਸ਼ਨੀ ਪਲਾਟ ਲਗਾਉਣ ਦਾ ਮੁੱਖ ਮਕਸਦ ਸਿਫਰਾਸ਼ਾਂ ਅਨੁਸਾਰ 20 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਦਿਆਂ ਡਰਿੱਲ ਨਾਲ ਬਿਜਾਈ ਕਰਨ ਨੂੰ ਉਸ਼ਾਹਿਤ ਕਰਨਾ ਹੈ। ਉਨਾਂ ਕਿਹਾ ਕਿ ਦਾਲਾਂ ਦੀ ਕਾਸ਼ਤ ਕਰਨ ਨਾਲ ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟਣ ਨਾਲ ਖੇਤੀ ਲਾਗਤ ਖਰਚੇ ਘੱਟ ਹੁੰਦੇ ਹਨ।

ਉਨਾਂ ਕਿਹਾ ਕਿ ਦਾਲਾਂ ਵਾਲੀਆ ਫਸਲਾਂ ਦੀਆਂ ਜੜਾਂ ਵਿੱਚ ਹਵਾ ਵਿੱਚੋਂ ਨਾਈਟਰੋਜਨ ਖਿੱਚਣ ਦੀ ਸਮਰੱਥਾ ਹੁੰਦੀ ਹੈ ਜੋ ਫਸਲ ਦੀ ਜ਼ਰੂਰਤ ਪੂਰੀ ਕਰਦੀ ਹੈ ਅਤੇ ਨਾਈਟਰੋਜਨ ਦਾ ਕੁਝ ਹਿੱਸਾ ਜ਼ਮੀਨ ਵਿੱਚ ਅਗਲੀ ਫਸਲ ਲਈ ਰਹਿ ਜਾਂਦਾ ਹੈ। ਉਨਾਂ ਕਿਹਾ ਕਿ ਭਾਵੇਂ ਝੋਨਾ-ਕਣਕ ਫਸਲੀ ਚੱਕਰ ਤੋਂ ਕਿਸਾਨਾਂ ਨੂੰ ਵਧੇਰੇ ਆਮਦਨ ਹੁੰਦੀ ਹੈ ਪਰ ਇਸ ਫਸਲੀ ਚੱਕਰ ਨਾਲ ਕੁਦਰਤੀ ਸੋਮਿਆਂ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਜਿਸ ਨਾਲ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾ ਰਿਹਾ ਹੈ।

ਉਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਹਰੇਕ ਵਿਅਕਤੀ ਨੂੰ ਨਿਰੋਈ ਸਿਹਤ ਲਈ ਰੋਜ਼ਾਨਾ 60 ਗ੍ਰਾਮ ਦਾਲ ਦੀ ਜ਼ਰੂਰਤ ਹੂੰਦੀ ਹੈ ਜਦ ਕਿ ਪੰਜਾਬ ਵਿੱਚ 4 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਦਿਨ ਹੀ ਉਪਲਬਧ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਘਰੇਲੂ ਖਪਤ ਲਈ ਤਕਰੀਬਨ 608 ਹਜ਼ਾਰ ਟਨ ਦਾਲਾਂ ਦੀ ਜ਼ਰੂਰਤ ਹੈ। ਜਦ ਕਿ ਪੈਦਾਵਾਰ ਸਿਰਫ 43 ਹਜ਼ਾਰ ਟਨ ਹੀ ਹੋ ਰਹੀ ਹੈ। ਉਨਾਂ ਕਿਹਾ ਕਿ ਦੇਸ਼ ਨੂੰ ਦਾਲਾਂ ਦੀ ਪੇਦਾਵਾਰ ਵਿੱਚ ਆਤਮ ਨਿਰਭਰ ਬਨਾਉਣ ਲਈ ਦਾਲਾ ਹੇਠ ਰਕਬਾ ਵਧਾਉਣਾ ਬਹੁਤ ਜ਼ਰੂਰੀ ਹੈ।

ਕਿਸਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੱਕ ਮਨਹਾਸਾਂ ਦੇ ਤਕਰੀਬਨ ਹਰੇਕ ਕਿਸਾਨ ਵੱਲੋਂ ਘਰੇਲੂ ਜ਼ਰੂਰਤਾ ਲਈ ਦਾਲਾਂ ਦੀ ਕਾਸਤ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਪਿੰਡ ਦਾ ਵਾਤਾਵਰਣ ਅਤੇ ਮਿੱਟੀ ਦਾਲਾਂ ਦੀ ਕਾਸ਼ਤ ਲਈ ਬਹੁਤ ਹੀ ਢੁਕਵੀਂ ਹੈ। ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਤਕਨੀਕੀ ਅਗਵਾਈ ਹੇਠ ਇਸ ਵਾਰ 6 ਏਕੜ ਰਕਬੇ ਵਿੱਚ ਗਰਮੀ ਰੁੱਤ ਦੇ ਮਾਹਾਂ ਦੀ ਕਾਸ਼ਤ ਕੀਤੀ ਜਾਵੇਗੀ।

Published by:Amelia Punjabi
First published:

Tags: Agriculture, Farmer, Pathankot, Pulses