ਜਤਿਨ ਸ਼ਰਮਾ
ਪਠਾਨਕੋਟ: ਦੀਵਾਲੀ ਦਾ ਤਿਉਹਾਰ (Diwali Festival) ਦੇਸ਼ ਭਰ 'ਚ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ (Celebration) ਜਾਂਦਾ ਹੈ ਪਰ ਇਸ ਸਾਲ ਦੀਵਾਲੀ 'ਤੇ ਗ੍ਰਹਿਣ ਦਾ ਪਰਛਾਵਾਂ ਹੈ। ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਲਕਸ਼ਮੀ ਪੂਜਾ (Lakshmi Puja), ਧਨਤੇਰਸ (Dhanteras) 'ਤੇ ਖ਼ਰੀਦਦਾਰੀ ਨੂੰ ਲੈ ਕੇ ਕਈ ਸਵਾਲ ਹਨ। ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਪਠਾਨਕੋਟ (Pathankot) ਦੇ ਪੰਡਿਤ ਰਾਕੇਸ਼ ਸ਼ਾਸਤਰੀ ਨੇ ਦੱਸਿਆ ਕਿ ਦੀਵਾਲੀ ਦੇ ਦੂਜੇ ਦਿਨ ਸੂਰਜ ਗ੍ਰਹਿਣ (Solar Eclipse) ਲੱਗਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਦਿਨ ਹੈ ਅਤੇ ਸੂਰਜ ਗ੍ਰਹਿਣ ਦਾ ਇਸ ਦਿਨ ਮਾਤਾ ਲਕਸ਼ਮੀ ਦੀ ਪੂਜਾ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਅਨੁਸਾਰ ਅੱਜ ਦੇ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦੇ ਵਨਵਾਸ ਤੋਂ ਬਾਅਦ ਅਯੁੱਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਵਨਵਾਸ ਤੋਂ ਵਾਪਸ ਆਉਣ 'ਤੇ ਅਯੁੱਧਿਆ ਵਾਸੀਆਂ ਨੇ ਘਿਉ ਦੇ ਦੀਵੇ ਜਗਾ ਕੇ ਦੀਵਾਲੀ ਮਨਾਈ ਸੀ।
ਹਰ ਕੰਮ ਸ਼ੁੱਭ ਮੰਨਿਆ ਜਾਵੇਗਾ
ਉਨ੍ਹਾਂ ਕਿਹਾ ਕਿ ਇਸ ਦਿਨ ਭਗਵਾਨ ਰਾਮ ਚੰਦਰ ਜੀ (Load Shri Ram) ਨੇ ਵਰਦਾਨ ਦਿੱਤਾ ਸੀ ਕਿ ਇਸ ਦਿਨ ਕੀਤਾ ਗਿਆ ਹਰ ਕੰਮ ਸ਼ੁੱਭ ਮੰਨਿਆ ਜਾਵੇਗਾ। ਇਸ ਲਈ ਦੀਵਾਲੀ ਵਾਲੇ ਦਿਨ ਪੂਜਾ ਵਿਧੀ ਵਿਚ ਕੋਈ ਰੁਕਾਵਟ ਨਹੀਂ ਹੈ। ਉਨ੍ਹਾਂ ਕਿਹਾ ਕਿ ਧਨਤੇਰਸ 23 ਤਰੀਕ ਨੂੰ ਆ ਰਹੀ ਹੈ ਅਤੇ ਇਸ ਦਿਨ ਲੋਕ ਖ਼ਰੀਦਦਾਰੀ ਕਰ ਸਕਦੇ ਹਨ ਅਤੇ ਗ੍ਰਹਿਣ ਦਾ ਕੋਈ ਅਸਰ ਨਹੀਂ ਹੋਵੇਗਾ। ਪੰਡਿਤ ਰਾਕੇਸ਼ ਸ਼ਾਸਤਰੀ ਨੇ ਦੱਸਿਆ ਕਿ 25 ਤਾਰੀਖ਼ ਨੂੰ ਪੂਰੇ ਭਾਰਤ ਵਿੱਚ ਇਹ ਗ੍ਰਹਿਣ ਦੁਪਹਿਰ 2 ਵੱਜ ਕੇ 29 ਮਿੰਟ ਤੋਂ ਲੈ ਕੇ ਸ਼ਾਮ ਦੇ 6 ਵੱਜ ਕੇ 32 ਮਿੰਟ ਤੱਕ ਰਹੇਗਾ।
ਗਰਭਵਤੀ ਔਰਤਾਂ ਬਾਹਰ ਨਾ ਨਿਕਲਣ
ਪਠਾਨਕੋਟ ਸ਼ਹਿਰ ਵਿੱਚ ਇਹ ਗ੍ਰਹਿਣ ਸ਼ਾਮ 4:20 ਤੋਂ ਸ਼ਾਮ 5:38 ਤੱਕ ਰਹੇਗਾ। ਉਨ੍ਹਾਂ ਕਿਹਾ ਕਿ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਬਿਲਕੁਲ ਵੀ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਇਸ ਦੌਰਾਨ ਕਿਸੇ ਨੂੰ ਵੀ ਕੁਝ ਨਹੀਂ ਖਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਗ੍ਰਹਿਣ ਦੌਰਾਨ ਖਾਣ-ਪੀਣ ਵਾਲੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali 2022, Pathankot, Solar Eclipse