ਜਤਿਨ ਸ਼ਰਮਾ,
ਪਠਾਨਕੋਟ: ਸੂਬੇ 'ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਲਈ 2009 'ਚ ਅਕਾਲੀ-ਭਾਜਪਾ (Akali-Bjp) ਸਰਕਾਰ ਨੇ ਪੰਜਾਬ ਭਰ 'ਚ ਟਰਾਮਾ ਸੈਂਟਰ (Trauma Center) ਬਣਾਏ ਤਾਂ ਜੋ ਸੜਕ ਹਾਦਸਿਆਂ (Accident) 'ਚ ਜ਼ਖਮੀ ਹੋਏ ਲੋਕਾਂ ਦਾ ਢੁੱਕਵਾਂ ਇਲਾਜ ਹੋ ਸਕੇ | ਪਰ ਮੌਜੂਦਾ ਸਮੇਂ 'ਚ ਪੰਜਾਬ (Punjab) 'ਚ ਕਈ ਟਰਾਮਾ ਸੈਂਟਰ ਬੰਦ ਪਏ ਹਨ, ਅਤੇ ਜਿਸ ਥਾਂ 'ਤੇ ਟਰਾਮਾ ਸੈਂਟਰ ਚੱਲ ਵੀ ਰਹੇ ਹਨ, ਉੱਥੇ ਕੋਈ ਵੀ ਨਿਊਰੋਸਰਜਨ (Neurosurgeon) ਤਾਇਨਾਤ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਠਾਨਕੋਟ (Pathankot) ਦੇ ਸਰਕਾਰੀ ਹਸਪਤਾਲ ਦਾ ਵੀ ਹਾਲ ਇਹੋ ਜਿਹਾ ਹੈ। ਇੱਥੇ ਵੀ ਕ੍ਰੋਮਾ ਸੈਂਟਰ ਤਾਂ ਹੈ ਪਰ ਟਰਾਮਾ ਸੈਂਟਰ ਵਿੱਚ ਕੋਈ ਨਿਊਰੋਸਰਜਨ ਤਾਇਨਾਤ ਨਹੀਂ ਹੈ।
ਇਸ ਸਬੰਧੀ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਕੋਈ ਵੀ ਨਿਊਰੋਸਰਜਨ ਤਾਇਨਾਤ ਨਹੀਂ ਹੈ, ਜਿਸ ਕਾਰਨ ਜੇਕਰ ਕਿਸੇ ਦੇ ਸੜਕ ਹਾਦਸੇ 'ਚ ਸਿਰ 'ਤੇ ਸੱਟ ਲੱਗ ਜਾਂਦੀ ਹੈ ਤਾਂ ਉਸ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ।
ਇਸ ਸਬੰਧੀ ਜਦੋਂ ਹਸਪਤਾਲ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੋਗਲੇ ਸ਼ਬਦਾਂ ਵਿੱਚ ਕਿਹਾ ਕਿ ਸਿਵਲ ਹਸਪਤਾਲ ਵਿੱਚ ਨਿਊਰੋਸਰਜਨਾਂ ਸਬੰਧੀ ਕੋਈ ਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਿਰ ਦੀ ਸੱਟ ਦਾ ਮਰੀਜ਼ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਾਂਦਾ ਹੈ। ਵੈਂਟੀਲੇਟਰਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਟਾਫ਼ ਦੀ ਘਾਟ ਕਾਰਨ ਵੈਂਟੀਲੇਟਰ ਚਾਲੂ ਨਹੀਂ ਹੋ ਰਹੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Health care, Punjab