ਜਤਿਨ ਸ਼ਰਮਾ
ਪਠਾਨਕੋਟ: ਪਠਾਨਕੋਟ (Pathankot) ਦੇ ਸਭ ਤੋਂ ਮਸ਼ਹੂਰ ਰਾਮਲੀਲਾ ਰਾਮਾ ਡਰਾਮੇਟਿਕ ਕਲੱਬ ਵਿੱਚ ਸੂਤਰਧਾਰ ਦੀ ਭੂਮਿਕਾ ਨਿਭਾਉਣ ਵਾਲੇ ਦੋ ਭਰਾ ਸਰਦਾਰ ਜਗਦੀਪ ਸਿੰਘ ਅਤੇ ਸਰਦਾਰ ਕੰਵਰਦੀਪ ਸਿੰਘ ਪਿਛਲੇ 23 ਸਾਲਾਂ ਤੋਂ ਰਾਮਲੀਲਾ ਵਿੱਚ ਵਿਸ਼ੇਸ਼ ਭੂਮਿਕਾਵਾਂ ਨਿਭਾ ਰਹੇ ਹਨ। ਇਹ ਦੋਵੇਂ ਭਰਾ ਮੌਖਿਕ ਤੌਰ 'ਤੇ ਰਾਮਾਇਣ (Ramayana) ਦਾ ਗਾਇਨ ਕਰਦੇ ਹਨ ਅਤੇ ਉਨ੍ਹਾਂ ਦੀ ਸੁਰੀਲੀ ਆਵਾਜ਼ ਸੁਣ ਕੇ ਰਾਮਲੀਲਾ ਪੰਡਾਲ ਦਾ ਮਾਹੌਲ ਆਨੰਦਮਈ ਹੋ ਜਾਂਦਾ ਹੈ।ਸਰਦਾਰ ਕੰਵਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਭ ਪਰਿਵਾਰ ਦੇ ਵਿਚੋਂ ਹੀ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਸਾਡੇ ਪਿਤਾ ਜੀ 55 ਸਾਲ ਤੱਕ ਰਾਮਲੀਲਾ ਵਿੱਚ ਅਦਾਕਾਰੀ ਅਤੇ ਸੰਗੀਤ ਪੇਸ਼ ਕਰਦੇ ਸਨ। ਉਨ੍ਹਾਂ ਨੂੰ ਦੇਖਦਿਆਂ ਹੀ ਸਾਡੇ ਦੋਹਾਂ ਭਰਾਵਾਂ ਦਾ ਧਿਆਨ ਰਾਮਲੀਲਾ ਵੱਲ ਖਿੱਚਿਆ ਗਿਆ। ਜਿਸ ਤੋਂ ਬਾਅਦ ਅਸੀਂ ਦੋਵੇਂ ਭਰਾ ਰਾਮਾਇਣ ਨੂੰ ਸੰਗੀਤ (Music) ਦੇ ਰੂਪ ਵਿੱਚ ਪੇਸ਼ ਕਰਨ ਲੱਗੇ।
ਜਿਸ ਨੂੰ ਲੋਕਾਂ ਵੱਲੋਂ ਕਾਫੀ ਸਰਾਹਿਆ ਗਿਆ। ਜਿਸ ਤੋਂ ਬਾਅਦ ਉਹ ਲਗਾਤਾਰ ਇਸ ਕੰਮ ਵਿੱਚ ਲੱਗੇ ਰਹੇ ਅਤੇ ਹੁਣ ਪਰਿਵਾਰ ਦੇ ਬੱਚਿਆਂ ਨੂੰ ਵੀ ਇਸ ਬਾਰੇ ਪੜ੍ਹਾਇਆ ਜਾ ਰਿਹਾ ਹੈ। ਸਰਦਾਰ ਕੰਵਰਦੀਪ ਸਿੰਘ ਨੇ ਕਿਹਾ ਕਿ ਸਾਨੂੰ ਰਾਮਾਇਣ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮਾਤਾ-ਪਿਤਾ ਦਾ ਆਦਰ ਕਰਨਾ, ਭਰਾਤਰੀ ਪਿਆਰ, ਰਿਸ਼ਤੇ ਨਿਭਾਉਣਾ, ਇਹ ਸਭ ਸਾਨੂੰ ਰਾਮਾਇਣ ਤੋਂ ਸਿੱਖਣ ਨੂੰ ਮਿਲਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dussehra 2022, Pathankot, Punjab